ਅਮਰ ਨੂਰੀ ਟ੍ਰੈਕਟਰ ਚਲਾਉਂਦੀ ਆਈ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਗਾਇਕਾ ਦਾ ਅੰਦਾਜ਼
ਅਮਰ ਨੂਰੀ ਨੇ ਪਤੀ ਸਰਦੂਲ ਸਿਕੰਦਰ ਦੇ ਨਾਲ ਤਾਂ ਕਈ ਗੀਤ ਗਾਏ ਹੀ ਹਨ । ਇਸ ਤੋਂ ਇਲਾਵਾ ਹੋਰਨਾਂ ਕਈ ਗਾਇਕਾਂ ਦੇ ਨਾਲ ਵੀ ਗੀਤ ਗਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ‘ਹੱਸਦੀ ਦੇ ਫੁੱਲ ਕਿਰਦੇ’, ‘ਨਛੱਤਰਾ ਲੈ ਆਈਂ ਵੇ’, ‘ਜੀਜਾ ਝਾਂਜਰਾ ਲਿਆ ਦੇ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।

ਅਮਰ ਨੂਰੀ (Amar Noori)ਨੇ ਆਪਣੇ ਕਿਸੇ ਸ਼ੂਟ ਦੇ ਦੌਰਾਨ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਟ੍ਰੈਕਟਰ ਦੀ ਸਵਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਨੇ ਗਾਇਆ ‘ਜਿਸਮਾਂ ਤੋਂ ਪਾਰ ਦੀ ਗੱਲ ਏ’ ਗੀਤ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਅਮਰ ਨੂਰੀ ਨੇ ਦਿੱਤੇ ਕਈ ਹਿੱਟ ਗੀਤ
ਅਮਰ ਨੂਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਪਤੀ ਸਰਦੂਲ ਸਿਕੰਦਰ ਦੇ ਨਾਲ ਤਾਂ ਕਈ ਗੀਤ ਗਾਏ ਹੀ ਹਨ । ਇਸ ਤੋਂ ਇਲਾਵਾ ਹੋਰਨਾਂ ਕਈ ਗਾਇਕਾਂ ਦੇ ਨਾਲ ਵੀ ਗੀਤ ਗਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।
‘ਹੱਸਦੀ ਦੇ ਫੁੱਲ ਕਿਰਦੇ’, ‘ਨਛੱਤਰਾ ਲੈ ਆਈਂ ਵੇ’, ‘ਜੀਜਾ ਝਾਂਜਰਾ ਲਿਆ ਦੇ’, ‘ਉੱਠਦਾ ਦਾਰੂ ਮੰਗਦਾ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
ਅਮਰ ਨੂਰੀ ਤੇ ਸਰਦੂਲ ਸਿਕੰਦਰ ਦਾ ਰੂਹਾਂ ਦਾ ਰਿਸ਼ਤਾ
ਅਮਰ ਨੂਰੀ ਤੇ ਸਰਦੂਲ ਸਿਕੰਦਰ ਦਾ ਰਿਸ਼ਤਾ ਰੂਹਾਂ ਦਾ ਸੀ । ਹੰਸਾਂ ਦੀ ਜੋੜੀ ਵਾਂਗ ਹੈ, ਬੇਸ਼ੱਕ ਸਰਦੂਲ ਸਿਕੰਦਰ ਇਸ ਦੁਨੀਆ ਤੋਂ ਜਾ ਚੁੱਕੇ ਹਨ। ਪਰ ਅਮਰ ਨੂਰੀ ਦਾ ਕਹਿਣਾ ਹੈ ਕਿ ਉਹ ਕਿਤੇ ਵੀ ਨਹੀਂ ਗਏ ਉਹ ਹਮੇਸ਼ਾ ਹੀ ਸਾਡੇ ਸਭ ਦੇ ਨਾਲ ਹਨ।
ਕੁਝ ਦਿਨ ਪਹਿਲਾਂ ਉਨ੍ਹਾਂ ਨੇ ਪੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ ‘ਛੇਤੀ ਕੰਮ ਨਿਬੇੜ ਨੀ ਮਾਏਂ’ ਉਨ੍ਹਾਂ ਦੀ ਜ਼ਿੰਦਗੀ ‘ਤੇ ਢੁਕਵਾਂ ਬੈਠਦਾ ਹੈ ਅਤੇ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ ।