ਕੈਂਸਰ ਨਾਲ ਜੂਝਣ ਵਾਲੇ ਗਾਇਕ ਅਮਨ ਯਾਰ ਨੇ ਬਿਆਨ ਕੀਤਾ ਦਰਦ, ਕਿਹਾ 'ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹਾਂ ਉਸ ਨੇ ਹਾਲਾਤਾਂ ਨਾਲ ਲੜਨ ਦੀ ਤਾਕਤ ਬਖਸ਼ੀ’

ਜ਼ਿੰਦਗੀ ‘ਚ ਕਈ ਵਾਰ ਇਨਸਾਨ ਨੂੰ ਬੜੇ ਹੀ ਮੁਸ਼ਕਿਲ ਹਾਲਾਤਾਂ ਚੋਂ ਗੁਜ਼ਰਨਾ ਪੈਂਦਾ ਹੈ । ਕਈ ਲੋਕ ਤਾਂ ਔਖੇ ਹਾਲਾਤਾਂ ਅੱਗੇ ਢੇਰੀ ਢਾਹ ਦਿੰਦੇ ਹਨ । ਪਰ ਕਈ ਲੋਕ ਅਜਿਹੇ ਵੀ ਨੇ ਜੋ ਹਾਲਾਤਾਂ ਦੇ ਨਾਲ ਜੂਝਦੇ ਹਨ ।ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਪਤਾ ਨਹੀਂ ਕਿੰਨੀਆਂ ਕੁ ਔਖਿਆਈਆਂ ਦਾ ਸਾਹਮਣਾ ਕੀਤਾ ।

By  Shaminder July 25th 2023 10:10 AM -- Updated: July 25th 2023 10:17 AM

ਜ਼ਿੰਦਗੀ ‘ਚ ਕਈ ਵਾਰ ਇਨਸਾਨ ਨੂੰ ਬੜੇ ਹੀ ਮੁਸ਼ਕਿਲ ਹਾਲਾਤਾਂ ਚੋਂ ਗੁਜ਼ਰਨਾ ਪੈਂਦਾ ਹੈ । ਕਈ ਲੋਕ ਤਾਂ ਔਖੇ ਹਾਲਾਤਾਂ ਅੱਗੇ ਢੇਰੀ ਢਾਹ ਦਿੰਦੇ ਹਨ । ਪਰ ਕਈ ਲੋਕ ਅਜਿਹੇ ਵੀ ਨੇ ਜੋ ਹਾਲਾਤਾਂ ਦੇ ਨਾਲ ਜੂਝਦੇ ਹਨ ।ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਪਤਾ ਨਹੀਂ ਕਿੰਨੀਆਂ ਕੁ ਔਖਿਆਈਆਂ ਦਾ ਸਾਹਮਣਾ ਕੀਤਾ ।


ਹੋਰ ਪੜ੍ਹੋ  : ਸੰਨੀ ਦਿਓਲ ਦਾ ਛੋਟਾ ਪੁੱਤਰ ਰਾਜਵੀਰ ਅਤੇ ਪੂਨਮ ਢਿੱਲੋਂ ਦੀ ਧੀ ਪਾਲੋਮਾ ਫ਼ਿਲਮ ‘ਦੋਨੋਂ’ ਨਾਲ ਬਾਲੀਵੁੱਡ ‘ਚ ਕਰਨ ਜਾ ਰਹੇ ਡੈਬਿਊ

ਪਰ ਉਸ ਨੇ ਕਦੇ ਵੀ ਹਾਲਾਤਾਂ ਦੇ ਅੱਗੇ ਹਾਰ ਨਹੀਂ ਮੰਨੀ ਤੇ ਆਖਿਰਕਾਰ ਕੈਂਸਰ ਵਰਗੀ ਬੀਮਾਰੀ ਨੂੰ ਵੀ ਆਪਣੇ ਹੌਸਲੇ ਦੇ ਨਾਲ ਹਰਾ ਦਿੱਤਾ । ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਅਮਨ ਯਾਰ ਦੀ । ਜਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਸੰਘਰਸ਼ ਤੇ ਬੀਮਾਰੀ ਦੇ ਨਾਲ ਜੂਝਣ ਵਾਲੇ ਸਫ਼ਰ ਨੂੰ ਭਾਵੁਕ ਸ਼ਬਦਾਂ ‘ਚ ਬਿਆਨ ਕੀਤਾ ਹੈ । 

ਪ੍ਰਮਾਤਮਾ ਨੇ ਦਿੱਤੀ ਹਾਲਾਤਾਂ ਨਾਲ ਲੜਨ ਦੀ ਤਾਕਤ 

ਇਨਸਾਨ ਬਹੁਤ ਕਮਜ਼ੋਰ ਹੈ । ਅਕਸਰ ਉਹ ਜ਼ਿੰਦਗੀ ਦੇ ਕੌੜੇ ਅਨੁਭਵਾਂ ਤੋਂ ਡਰ ਜਾਂਦਾ ਹੈ , ਪਰ ਇੱਕ ਤਾਕਤ ਹੈ ਜੋ ਸਰਵ-ਵਿਆਪੀ ਹੈ । ਜਦੋਂ ਉਹ ਤਾਕਤ ਦਾ ਤੁਹਾਨੂੰ ਅੰਦਰੋਂ ਅਹਿਸਾਸ ਹੁੰਦਾ ਹੈ ਤਾਂ ਫਿਰ ਔਖੇ ਵੇਲੇ ਆਸਾਨੀ ਨਾਲ ਨਿਕਲ ਜਾਂਦੇ ਹਨ ਅਤੇ ਉਹ ਹੈ ਪ੍ਰਮਾਤਮਾ ਦਾ ਸਾਥ। ਕਿਉਂਕਿ ਔਖੇ ਵੇਲੇ ਜਦੋਂ ਹਾਰ ਹੰਭ ਜਾਈਦਾ ਹੈ ਤਾਂ ਉਹ ਪ੍ਰਮਾਤਮਾ ਕਦੇ ਵੀ ਸਾਡਾ ਹੱਥ ਨਹੀਂ ਛੱਡਦਾ ਅਤੇ ਉਸੇ ਤਾਕਤ ਦੀ ਬਦੌਲਤ ਅਮਨ ਯਾਰ (Aman Yaar) ਨੇ ਵੀ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ ਹੈ ।


ਗਾਇਕ ਨੇ ਆਪਣੀ ਇਸ ਪੋਸਟ ‘ਚ ਲਿਖਿਆ ‘ਹੋ ਸਕਦਾ ਹੈ ਕਿ ਮੈਂ ਹਮੇਸ਼ਾ ਆਪਣੀਆਂ ਤਸਵੀਰਾਂ ਵਿੱਚ ਮੁਸਕਰਾ ਨਾ ਪਾਵਾਂ..., ਪਰ ਅੰਦਰੋਂ, ਮੈਂ ਬ੍ਰਹਮ ਸ਼ਕਤੀ ਦੁਆਰਾ ਮੇਰੇ ਅੰਦਰ ਪੈਦਾ ਕੀਤੀ ਤਾਕਤ ਲਈ ਸ਼ੁਕਰਗੁਜ਼ਾਰ ਹਾਂ, ਭਾਵੇਂ ਇਹ ਪਰਮਾਤਮਾ, ਵਾਹਿਗੁਰੂ, ਬ੍ਰਹਿਮੰਡ, ਜਾਂ ਤੁਸੀਂ ਇਸ ਨੂੰ ਦੇਣ ਲਈ ਕੋਈ ਵੀ ਨਾਮ ਚੁਣਦੇ ਹੋ। ਸਟੇਜ 3 ਦਿਮਾਗ ਦੇ ਕੈਂਸਰ ਨੂੰ ਜਿੱਤਣ ਤੋਂ ਲੈ ਕੇ,   ਪੰਜਾਬ ਵਿੱਚ ਭ੍ਰਿਸ਼ਟ ਸਿਆਸਤਦਾਨਾਂ ਵੱਲੋਂ ਕਤਲ ਦੀ ਕੋਸ਼ਿਸ਼ (307) ਦੇ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਮੇਰੇ ਲਈ ਸਥਿਤੀ ਬਹੁਤ ਹੀ ਡਰਾਉਣੀ ਬਣ ਗਈ ਸੀ' । ਅਮਨ ਯਾਰ ਨੇ ਇਸ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ । 

View this post on Instagram

A post shared by AMAN YAAR (@amanyaar)




Related Post