ਕੀ ਸਿੰਮੀ ਚਾਹਲ ਹੈ ਪ੍ਰੈਗਨੈਂਟ ? ਜਾਣੋ ਅਦਾਕਾਰਾ ਦੀ ਬੇਬੀ ਬੰਪ ਨਾਲ ਵਾਇਰਲ ਹੋ ਰਹੀ ਤਸਵੀਰਾਂ ਦੀ ਸੱਚਾਈ
Simi Chahal viral pics: ਮਸ਼ਹੂਰ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਇੰਨੀਂ ਦਿਨੀਂ ਆਪਣੀ ਨਵੀਂ ਫਿਲਮ 'ਜੀ ਵੇ ਸੋਹਣਿਆ ਜੀ' (Jee Ve Sohneya Jee) ਨੂੰ ਲੈ ਕੇ ਸੁਰਖੀਆਂ 'ਚ ਹੈ। ਇਸੇ ਵਿਚਾਲੇ ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਵੇਖ ਕੇ ਫੈਨਜ਼ ਹੈਰਾਨ ਰਹਿ ਗਏ ਤੇ ਉਹ ਅਦਾਕਾਰਾ ਨੂੰ ਪੁੱਛ ਰਹੇ ਹਨ ਕਿ ਕੀ ਉਹ ਪ੍ਰੈਗਨੈਂਟ ਹੈ ? ਆਓ ਜਾਣਦੇ ਹਾਂ ਸੱਚਾਈ।
ਦੱਸ ਦਈਏ ਕਿ ਸਿੰਮੀ ਚਾਹਲ (Simmi Chahal) ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸਿੰਮੀ ਚਾਹਲ ਨੇ ਆਪਣੀ ਕੁੱਝ ਤਸਵੀਰਾਂ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਹਨ। ਜਿਸ ਨੂੰ ਵੇਖ ਕੇ ਫੈਨਜ਼ ਦੁਚਿੱਤੀ 'ਚ ਪੈ ਗਏ ਹਨ। ਦੱਸ ਦਈਏ ਕਿ ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਦੇ ਵਿੱਚ ਉਹ ਬਲੈਕ ਆਊਟਫਿਟ ਪਹਿਨੇ ਹੋਏ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਅਦਾਕਾਰਾ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਜਿੱਥੇ ਕਈ ਲੋਕ ਕਾਫੀ ਅਦਾਕਾਰਾ ਦੇ ਬੋਲਡ ਅੰਦਾਜ਼ ਲਈ ਪਸੰਦ ਕਰ ਰਹੇ ਹਨ, ਉੱਥੇ ਹੀ ਕੁੱਝ ਲੋਕਾਂ ਨੂੰ ਇਹ ਤਸਵੀਰਾਂ ਪਸੰਦ ਨਹੀਂ ਆਈਆਂ ਤੇ ਲੋਕ ਅਦਾਕਾਰਾ ਨੂੰ ਟ੍ਰੋਲ ਕਰ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਅਦਾਕਾਰਾ ਦੀ ਤਸਵੀਰਾਂ ਉੱਤੇ ਕਮੈਂਟ ਕਰਕੇ ਸਵਾਲ ਪੁੱਛ ਰਹੇ ਹਨ ਕਿ ਉਹ ਸੱਚਮੁਚ ਪ੍ਰੈਗਨੈਂਟ ਹੈ।
ਦੱਸ ਦਈਏ ਕਿ ਸਿੰਮੀ ਅਸਲ 'ਚ ਪ੍ਰੈਗਨੈਂਟ ਨਹੀਂ ਹੈ, ਪਰ ਫਿਲਮ 'ਚ ਉਸ ਨੇ ਜੋ ਕਿਰਦਾਰ ਨਿਭਾਇਆ ਹੈ ਉਸ ਵਿੱਚ ਅਦਾਕਾਰਾ ਨੂੰ ਪ੍ਰੈਗਨੈਂਟ ਦਿਖਾਇਆ ਗਿਆ ਹੈ। ਫਿਲਮ 'ਚ ਮੇਹਰ ਤੇ ਅਲੀ (ਸਿੰਮੀ ਚਾਹਲ ਤੇ ਇਮਰਾਨ ਦੇ ਕਿਰਦਾਰ) ਪ੍ਰੈਗਨੈਂਟ ਹਨ। ਇਸ ਫਿਲਮ ਦੇ ਕੁੱਝ ਸੀਨਜ਼ ਦੀਆਂ ਤਸਵੀਰਾਂ ਹਨ ਜਿਨ੍ਹਾਂ ਨੂੰ ਸਿੰਮੀ ਚਾਹਲ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਅਦਾਕਾਰਾ ਸਿੰਮੀ ਚਾਹਲ (Simmi Chahal) ਹੁਣ ਤੱਕ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਸ ਨੇ ਆਪਣੀ ਦਮਦਾਰ ਅਦਾਕਾਰੀ ਦੇ ਚੱਲਦੇ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਇਸ ਤੋਂ ਪਹਿਲੀ ਸਿੰਮੀ ਚਾਹਲ ਕਈ ਪੰਜਾਬੀ ਫਿਲਮਾਂ ਜਿਵੇਂ ਕਿ ਰੱਬ ਦਾ ਰੇਡੀਓ, ਰੱਬ ਦਾ ਰੇਡੀਓ 2, ਚੱਲ ਮੇਰਾ ਪੁੱਤ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਵਿੱਚ ਨਜ਼ਰ ਆ ਚੁੱਕੀ ਹੈ।
ਹਾਲ ਹੀ ਵਿੱਚ ਅਦਾਕਾਰਾ ਦੀ ਫਿਲਮ 'ਜੀ ਵੇ ਸੋਹਣਿਆ ਜੀ' ਰਿਲੀਜ਼ ਹੋਈ ਹੈ। ਇਸ 'ਚ ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ (Imran Abbas) ਦੇ ਨਾਲ ਨਜ਼ਰ ਆ ਰਹੀ ਹੈ। ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਸਿੰਮੀ ਚਾਹਲ ਤੇ ਇਮਰਾਨ ਦੀ ਆਨ ਸਕ੍ਰੀਨ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ।