ਸਿੰਮੀ ਚਾਹਲ ਨੇ ਇਸ ਪੁਰਾਣੇ ਗੀਤ 'ਤੇ ਬਣਾਈ ਵੀਡੀਓ, ਫੈਨਜ਼ ਨੂੰ ਆ ਰਹੀ ਹੈ ਪਸੰਦ
ਮਸ਼ਹੂਰ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਉੱਤੇ ਬੇਹੱਦ ਸੋਹਣੀ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
Simmi chahal new video: ਮਸ਼ਹੂਰ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਉੱਤੇ ਬੇਹੱਦ ਸੋਹਣੀ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਸਿੰਮੀ ਚਾਹਲ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
ਸਿੰਮੀ ਚਾਹਲ ਨੇ ਇਸ ਪੁਰਾਣੇ ਪੰਜਾਬੀ ਗੀਤ 'ਤੇ ਬਣਾਈ ਵੀਡੀਓ
ਦੱਸ ਦਈਏ ਕਿ ਸਿੰਮੀ ਚਾਹਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸਿੰਮੀ ਚਾਹਲ ਲਾਲ ਸੂਟ ਪਹਿਨ ਕੇ ਅਤੇ ਪੰਜਾਬਣ ਲੁੱਕ ਵਿੱਚ ਤਿਆਰ ਹੋ ਕੇ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਵਿੱਚ ਸਿੰਮੀ ਚਾਹਲ ਨੇ ਲਿਖਿਆ ਗੰਡਾ ਕਿਸ ਕਿਸ ਨੇ ਇੰਝ ਖਾਧਾ ਹੈ? 🥰'
ਸਿੰਮੀ ਲਾਲ ਸੂਟ ਪਹਿਨ ਲਾਲ ਪਰੀ ਵਾਂਗ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਅਦਾਕਾਰਾ ਦੀ ਵੀਡੀਓ ਦੇ ਪਿੱਛੇ ਇੱਕ ਪੁਰਾਣਾ ਪੰਜਾਬੀ ਗੀਤ ਚੱਲ ਰਿਹਾ ਹੈ।
ਫੈਨਜ਼ ਸਿੰਮੀ ਚਾਹਲ ਦੀ ਇਸ ਵੀਡੀਓ ਅਤੇ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਕੇ ਲਿਖਿਆ, 'ਗੁਲਾਬ ਨੂੰ ਆਖਰ ਗੁਲਾਬ ਕਿਵੇਂ ਆਖਾਂ...। '
ਹੋਰ ਪੜ੍ਹੋ : ਦੁਖਦ ਖ਼ਬਰ ! ਕੰਨੜ ਫਿਲਮ ਨਿਰਮਾਤਾ ਅਤੇ ਉਦਯੋਗਪਤੀ ਸੌਂਦਰਿਆ ਜਗਦੀਸ਼ ਨੇ ਕੀਤੀ ਖੁਦਕੁਸ਼ੀ
ਸਿੰਮੀ ਚਾਹਲ ਦਾ ਵਰਕ ਫਰੰਟ
ਅਦਾਕਾਰਾ ਸਿੰਮੀ ਚਾਹਲ (Simi Chahal) ਹੁਣ ਤੱਕ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਸ ਨੇ ਆਪਣੀ ਦਮਦਾਰ ਅਦਾਕਾਰੀ ਦੇ ਚੱਲਦੇ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਇਸ ਤੋਂ ਪਹਿਲੀ ਸਿੰਮੀ ਚਾਹਲ ਕਈ ਪੰਜਾਬੀ ਫਿਲਮਾਂ ਜਿਵੇਂ ਕਿ ਰੱਬ ਦਾ ਰੇਡੀਓ, ਰੱਬ ਦਾ ਰੇਡੀਓ 2, ਚੱਲ ਮੇਰਾ ਪੁੱਤ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਵਿੱਚ ਨਜ਼ਰ ਆ ਚੁੱਕੀ ਹੈ। ਹਾਲ ਹੀ ਵਿੱਚ ਅਦਾਕਾਰਾ ਦੀ ਫਿਲਮ 'ਜੀ ਵੇ ਸੋਹਣਿਆ ਜੀ' ਵਿੱਚ ਨਜ਼ਰ ਆ ਚੁੱਕੀ ਹੈ। ਦਰਸ਼ਕਾਂ ਨੂੰ ਸਿੰਮੀ ਦੀ ਅਦਾਕਾਰੀ ਕਾਫੀ ਪਸੰਦ ਹੈ।