ਸਿੰਮੀ ਚਾਹਲ ਨੇ ਆਪਣੀ ਫਿਲਮ ‘ਬੀਬੀ ਰਾਣੀ ਮੇਰੀ ਬੇਬੇ’ ਦਾ ਕੀਤਾ ਐਲਾਨ, ਮਾਵਾਂ ਨੂੰ ਸਮਰਪਿਤ ਹੈ ਇਹ ਫਿਲਮ
ਮਸ਼ਹੂਰ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਉੱਤੇ ਬੇਹੱਦ ਸੋਹਣੀ ਵੀਡੀਓ ਸਾਂਝੀ ਕੀਤੀ ਹੈ ਜਿਸ ਰਾਹੀਂ ਉਸ ਨੇ ਆਪਣੀ ਨਵੀਂ ਫਿਲਮ ਬਾਰੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ ਤੇ ਇਸ ਫਿਲਮ ਦਾ ਨਾਮ ਹੈ ਬੀਬੀ ਰਾਣੀ ਮੇਰੀ ਬੇਬੇ ਜੋ ਕਿ ਮਾਵਾਂ ਨੂੰ ਸਮਰਪਿਤ ਹੈ।
Simmi chahal Film Bibi Rani Meri Bebe : ਮਸ਼ਹੂਰ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਉੱਤੇ ਬੇਹੱਦ ਸੋਹਣੀ ਵੀਡੀਓ ਸਾਂਝੀ ਕੀਤੀ ਹੈ ਜਿਸ ਰਾਹੀਂ ਉਸ ਨੇ ਆਪਣੀ ਨਵੀਂ ਫਿਲਮ ਬਾਰੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ ਤੇ ਇਸ ਫਿਲਮ ਦਾ ਨਾਮ ਹੈ ਬੀਬੀ ਰਾਣੀ ਮੇਰੀ ਬੇਬੇ ਜੋ ਕਿ ਮਾਵਾਂ ਨੂੰ ਸਮਰਪਿਤ ਹੈ।
ਦੱਸ ਦਈਏ ਕਿ ਸਿੰਮੀ ਚਾਹਲ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
ਦੱਸ ਦਈਏ ਕਿ ਸਿੰਮੀ ਚਾਹਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸਿੰਮੀ ਚਾਹਲ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਪਹਿਲੀ ਝਲਕ ਤੇ ਇਸ ਦੇ ਟਾਈਟਲ ਦਾ ਐਲਾਨ ਕੀਤਾ ਹੈ।
ਇਸ ਬਾਰੇ ਦੱਸਦੇ ਹੋਏ ਸਿੰਮੀ ਚਾਹਲ ਨੇ ਲਿਖਿਆ, 'ਜਲਦ ਆ ਰਹੀ ਹੈ ਫਿਲਮ ‘ਬੀਬੀ ਰਾਣੀ ਮੇਰੀ ਬੇਬੇ’ 🥰। ਇਸ ਫਿਲਮ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਗੁਰਜ਼ਿੰਦ ਮਾਨ ਕਰ ਰਹੇ ਹਨ।
ਫਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਫਿਲਮ ਵਿੱਚ ਸਿੰਮੀ ਚਾਹਲ , ਜਿੰਮੀ ਸ਼ੇਰਗਿੱਲ , ਰੌਣਕ ਜੋਸ਼ੀ ਸਣੇ ਕਈ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਹੋਰ ਪੜ੍ਹੋ : ਕਰਨ ਔਜਲਾ ਨੇ ਗਾਇਕ Ikka ਨਾਲ ਆਪਣੇ ਨਵੇਂ ਗੀਤ 'House of Lies' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼
ਫਿਲਮ ਦੇ ਟਾਈਟਲ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਇਹ ਫਿਲਮ ਮਾਵਾਂ ਨੂੰ ਸਮਰਪਿਤ ਹੈ ਤੇ ਇਸ ਵਿੱਚ ਇੱਕ ਮਾਂ ਦੇ ਪਿਆਰ, ਸਹਿਜਤਾ ਤੇ ਬੱਚੇ ਲਈ ਉਸ ਦੇ ਪਿਆਰ ਦੀ ਭਾਵਨਾ ਨੂੰ ਦਰਸਾਇਆ ਗਿਆ ਹੈ। ਕਿਵੇਂ ਇੱਕ ਮਾਂ ਆਪਣੇ ਬੱਚੇ ਲਈ ਸਾਰੀ ਦੁਨੀਆ ਨਾਲ ਸੰਘਰਸ਼ ਕਰ ਸਕਦੀ ਹੈ।