Mastaney: ਸਿੰਮੀ ਚਾਹਲ ਤੇ ਤਰਸੇਮ ਜੱਸੜ੍ਹ ਦੀ ਫ਼ਿਲਮ 'ਮਸਤਾਨੇ' ਦਾ ਟੀਜ਼ਰ ਹੋਇਆ ਰਿਲੀਜ਼, ਵੀਡੀਓ ਵੇਖ ਹੈਰਾਨ ਰਹਿ ਗਏ

ਮਸ਼ਹੂਰ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਤੇ ਤਰਸੇਮ ਜੱਸੜ ਨੂੰ ਫ਼ਿਲਮ ਰੱਬ ਦਾ ਰੇਡੀਓ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਇੱਕਠੇ ਨਜ਼ਰ ਆਉਣ ਵਾਲੇ ਹਨ। ਇਹ ਜੋੜੀ ਮੁੜ ਅਪਕਮਿੰਗ ਫ਼ਿਲਮ 'ਮਸਤਾਨੇ ਵਿੱਚ ਨਜ਼ਰ ਆਵੇਗੀ। ਹਾਲ ਹੀ ਵਿੱਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।

By  Pushp Raj June 22nd 2023 03:32 PM

'Mastaney', teaser out : ਪੰਜਾਬੀ ਫ਼ਿਲਮ ਇੰਡਸਟਰੀ ਦਿਨੋਂ ਦਿਨ ਤਰੱਕੀ ਕਰ ਰਹੀ ਹੈ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਤੇ ਅਦਾਕਾਰ ਤਰਸੇਮ ਜੱਸੜ ਸਣੇ ਕਈ ਨਾਮੀ ਕਲਾਕਾਰ ਦਰਸ਼ਕਾਂ ਲਈ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ। ਇਸ ਨਵੀਂ ਫ਼ਿਲਮ ਦਾ ਨਾਂਅ ਮਸਤਾਨੇ ਹੈ ਤੇ ਹੁਣ ਇਸ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ।   

 ਫ਼ਿਲਮ  'ਮਸਤਾਨੇ' ਦਾ ਐਲਾਨ ਸਾਲ 2022 ਵਿੱਚ ਕੀਤਾ ਗਿਆ ਸੀਤੇ ਹੁਣ ਇਸ ਸਾਲ ਇਹ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਪ੍ਰੋਜੈਕਟ ਵੇਹਲੀ ਜਨਤਾ ਫ਼ਿਲਮਜ਼ ਅਤੇ ਓਮਜੀ ਸਿਨੇ ਵਰਲਡ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ ਅਤੇ ਫ਼ਿਲਮ ਦਾ ਨਿਰਦੇਸ਼ਨ ਪ੍ਰਸਿੱਧ ਪੰਜਾਬੀ ਨਿਰਦੇਸ਼ਕ ਸ਼ਰਨ ਆਰਟ ਨੇ ਕੀਤਾ ਹੈ।

View this post on Instagram

A post shared by ਸਿੰਮੀ ਚਾਹਲ (Simi Chahal) (@simichahal9)


ਮਸਤਾਨੇ ਵਿੱਚ 'ਰੱਬ ਦਾ ਰੇਡੀਓ' ਫੇਮ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਹਨ। 'ਰੱਬ ਦਾ ਰੇਡੀਓ' ਤੋਂ ਬਾਅਦ ਜੋੜੀ ਨੂੰ ਪਹਿਲਾਂ ਹੀ ਸਰੋਤਿਆਂ ਵੱਲੋ  ਪਿਆਰ ਕੀਤਾ ਜਾ ਰਿਹਾ ਹੈ। ਲੀਡ ਜੋੜੀ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ ਅਤੇ ਹੋਰ ਬਹੁਤ ਸਾਰੇ ਮੰਝੇ ਕਲਾਕਾਰਾਂ  ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। 

ਫ਼ਿਲਮ  'ਮਸਤਾਨੇ' ' ਦਾ ਜ਼ਬਰਦਸਤ ਟੀਜ਼ਰ ਰਿਲੀਜ਼ ਹੋ ਗਿਆ ਹੈ ਅਤੇ ਇਸ ਨੂੰ ਵੇਖ ਕੇ ਜਿੱਥੇ ਦਰਸ਼ਕ ਹੈਰਾਨ ਰਹਿ ਗਏ ਉੱਥੇ ਉਹ ਫ਼ਿਲਮ ਵੇਖਣ ਲਈ ਕਾਫੀ ਉਤਸ਼ਾਹਿਤ ਵੀ ਨਜ਼ਰ ਆਏ। 


ਇਹ ਫ਼ਿਲਮ,  ਇੱਕ ਪੀਰੀਅਡ ਡਰਾਮਾ ਹੈ, ਇਸ ਦਾ ਇੰਤਜ਼ਾਰ ਮਹਿਜ਼ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਨੂੰ ਹੀ ਨਹੀਂ, ਸਗੋਂ ਇਤਿਹਾਸ ਅਤੇ ਇਤਿਹਾਸਕ ਘਟਨਾਵਾਂ ਦੇ ਬਹੁਤ ਸਾਰੇ ਪ੍ਰੇਮੀ ਵੀ ਕਰ ਰਹੇ ਹਨ। ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਣ ਮਗਰੋਂ ਲਗਾਤਾਰ ਵਾਇਰਲ ਹੋ ਰਿਹਾ ਹੈ। 

ਹੋਰ ਪੜ੍ਹੋ: Amrish Puri Birthday: ਸਰਕਾਰੀ ਨੌਕਰੀ ਛੱਡ ਫਿਲਮਾਂ 'ਚ ਅਮਰੀਸ਼ ਪੁਰੀ ਨੇ ਫ਼ਿਲਮਾਂ 'ਚ ਅਜਮਾਈ ਕਿਸਮਤ, 'ਮੋਗੈਂਬੋ' ਬਣ ਦਰਸ਼ਕਾਂ ਦੇ ਦਿਲਾਂ 'ਤੇ ਕੀਤਾ ਰਾਜ

ਇਸ ਫ਼ਿਲਮ ਦਾ ਟੀਜ਼ਰ ਇਸ ਦੇ ਥੀਮ ਅਤੇ ਸੰਕਲਪ ਦੀ ਸਮਝ ਨੂੰ ਦਰਸਾਉਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਇਤਿਹਾਸ ਦੀਆਂ ਕਥਾਵਾਂ ਤੋਂ ਪ੍ਰੇਰਿਤ ਹੈ ਅਤੇ ਪੰਜਾਬ ਦੇ ਇਤਿਹਾਸ ਦੀ ਇੱਕ ਮਹਾਂਕਾਵਿ ਕਹਾਣੀ 'ਤੇ ਆਧਾਰਿਤ ਹੈ। ਇਹ ਫ਼ਿਲਮ 18ਵੀਂ ਸਦੀ ਦੇ ਸਮੇਂ ਸ਼ੇਰ ਦਿਲ ਸਿੱਖ ਯੋਧਿਆਂ ਦੀ ਕਹਾਣੀ  'ਤੇ ਆਧਾਰਿਤ ਹੈ, ਜਦੋਂ ਨਾਦਰ ਸ਼ਾਹ ਨੇ ਦਿੱਲੀ 'ਤੇ ਹਮਲਾ ਕੀਤਾ ਸੀ ਅਤੇ ਉਸ ਦੀ ਫ਼ੌਜ ਦਾ ਨਿਡਰ ਸਿੱਖ ਯੋਧਿਆਂ ਨਾਲ ਮੁਕਾਬਲਾ ਹੋਇਆ ਸੀ। ਇਹ ਫ਼ਿਲਮ ਅਗਸਤ 2023 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।  


Related Post