ਸਿੰਮੀ ਚਾਹਲ ਨੇ ਮਾਂ ਨਾਲ ਸ਼ੇਅਰ ਕੀਤੀ ਕਿਊਟ ਵੀਡੀਓ, ਅਦਾਕਾਰਾ ਨੇ ਕਿਹਾ 'ਮੇਰੀ ਮਾਂ ਮੇਰੇ ਲਈ ਰੱਬ ਹੈ'
Simi Chahal with mother : ਮਸ਼ਹੂਰ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਜੀ ਵੇ ਸੋਹਣੀਆ ਜੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਮਾਂ ਨਾਲ ਬੇਹੱਦ ਹੀ ਕਿਊਟ ਵੀਡੀਓ ਸ਼ੇਅਰ ਕੀਤੀ ਹੈ, ਫੈਨਜ਼ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਸਿੰਮੀ ਚਾਹਲ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
ਦੱਸ ਦਈਏ ਕਿ ਸਿੰਮੀ ਚਾਹਲ ਇਨ੍ਹੀਂ ਆਪਣੀ ਫਿਲਮ 'ਜੀ ਵੇ ਸੋਹਣੀਆ ਜੀ' (Jee Ve Sohneya Jee)ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਇਸੇ ਵਿਚਾਲੇ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸਿੰਮੀ ਚਾਹਲ ਆਪਣੀ ਨਾਲ ਨਜ਼ਰ ਆ ਰਹੀ ਹੈ।
ਅਦਾਕਾਰਾ ਨੇ ਇਸ ਵੀਡੀਓ ਸ਼ੇਅਰ ਕਰਦਿਆਂ ਆਪਣੀ ਮਾਂ ਦੇ ਲਈ ਇੱਕ ਬੇਹੱਦ ਪਿਆਰਾ ਕੈਪਸ਼ਨ ਵੀ ਲਿਖਿਆ ਹੈ। @amharpreetkaur ????❤️???????????? #BestTravelPartnerForever???? 'ਮੇਰੀ ਮਾਂ ਮੇਰੇ ਲਈ ਰੱਬ।' ਇਸ ਵੀਡੀਓ ਦੀ ਬੈਕਗ੍ਰਾਊਂਡ ਵਿੱਚ ਗੀਤ 'ਤੇਰੇ ਨਾਲ ਪਿਆਰ ਮਾਏ' ਚੱਲ ਰਿਹਾ ਹੈ।
ਇਸ ਵੀਡੀਓ ਦੇ ਵਿੱਚ ਧੀ ਅਤੇ ਮਾਂ ਦੀ ਕਿਊਟ ਬਾਂਡਿੰਗ ਨਜ਼ਰ ਆ ਰਹੀ ਹੈ ਤੇ ਅਦਾਕਾਰਾ ਦੀ ਮਾਂ ਅਮਰਪ੍ਰੀਤ ਕੌਰ ਜੀ ਉਸ ਨੂੰ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਇੱਕ ਮਾਂ ਤੇ ਧੀ ਦੇ ਪਿਆਰ, ਦੋਹਾਂ ਦੇ ਵਿਚਾਲੇ ਸਹੇਲੀਆਂ ਵਾਲੀ ਸਾਂਝ ਤੇ ਡੂੰਘੇ ਰਿਸ਼ਤੇ ਨੂੰ ਦਸਾਉਂਦੀ ਹੋਈ ਹੈ।
ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਨੂੰ ਵੇਖ ਕੇ ਕਈ ਫੈਨਜ਼ ਅਦਾਕਾਰਾ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਇੱਕ ਚੰਗੀ ਧੀ ਹੋਣ ਦਾ ਫਰਜ਼ ਅਦਾ ਕਰ ਰਹੀ ਹੈ ਤੇ ਆਪਣੇ ਮਾਂ ਨੂੰ ਦੁਨੀਆ ਦੀ ਸੈਰ ਕਰਵਾ ਰਹੀ ਹੈ ਜੋ ਕਿ ਕਿਸੇ ਵੀ ਮਾਪਿਆਂ ਲਈ ਬੇਹੱਦ ਸੁਖਦ ਅਨੁਭਵ ਹੁੰਦਾ ਹੈ।
ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਅਦਾਕਾਰਾ ਸੋਨੀਆ ਮਾਨ, ਵੇਖੋ ਤਸਵੀਰਾਂ
ਅਦਾਕਾਰਾ ਸਿੰਮੀ ਚਾਹਲ (Simi Chahal) ਹੁਣ ਤੱਕ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਸ ਨੇ ਆਪਣੀ ਦਮਦਾਰ ਅਦਾਕਾਰੀ ਦੇ ਚੱਲਦੇ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਇਸ ਤੋਂ ਪਹਿਲੀ ਸਿੰਮੀ ਚਾਹਲ ਕਈ ਪੰਜਾਬੀ ਫਿਲਮਾਂ ਜਿਵੇਂ ਕਿ ਰੱਬ ਦਾ ਰੇਡੀਓ, ਰੱਬ ਦਾ ਰੇਡੀਓ 2, ਚੱਲ ਮੇਰਾ ਪੁੱਤ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਵਿੱਚ ਨਜ਼ਰ ਆ ਚੁੱਕੀ ਹੈ।
ਹਾਲ ਹੀ ਵਿੱਚ ਅਦਾਕਾਰਾ ਦੀ ਫਿਲਮ 'ਜੀ ਵੇ ਸੋਹਣਿਆ ਜੀ' ਰਿਲੀਜ਼ ਹੋਈ ਹੈ। ਇਸ 'ਚ ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ (Imran Abbas) ਦੇ ਨਾਲ ਨਜ਼ਰ ਆ ਰਹੀ ਹੈ। ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਸਿੰਮੀ ਚਾਹਲ ਤੇ ਇਮਰਾਨ ਦੀ ਆਨ ਸਕ੍ਰੀਨ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ।