ਸਿੱਧੂ ਮੂਸੇਵਾਲਾ ਦੀ ਮਾਂ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ‘ਅੱਜ ਜੇ ਤੂੰ ਹੁੰਦਾ ਤਾਂ ਪੰਜਾਬ ਲਈ ਅੱਗੇ ਆਉਣਾ ਸੀ’
ਸਿੱਧੂ ਮੂਸੇਵਾਲਾ ਇਸ ਫ਼ਾਨੀ ਸੰਸਾਰ ਨੂੰ ਬੇਸ਼ੱਕ ਅਲਵਿਦਾ ਆਖ ਗਏ ਹਨ । ਪਰ ਉਨ੍ਹਾਂ ਦੇ ਫੈਨਸ ਅੱਜ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਪਰ ਸਭ ਤੋਂ ਜ਼ਿਆਦਾ ਅਸਹਿ ਦੁੱਖ ਹੈ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ । ਜੋ ਆਪਣੇ ਇਕਲੌਤੇ ਪੁੱਤਰ ਦੀ ਯਾਦ ‘ਚ ਦਿਨ ਰਾਤ ਮਰ ਰਹੇ ਹਨ ।
ਸਿੱਧੂ ਮੂਸੇਵਾਲਾ ਇਸ ਫ਼ਾਨੀ ਸੰਸਾਰ ਨੂੰ ਬੇਸ਼ੱਕ ਅਲਵਿਦਾ ਆਖ ਗਏ ਹਨ । ਪਰ ਉਨ੍ਹਾਂ ਦੇ ਫੈਨਸ ਅੱਜ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਪਰ ਸਭ ਤੋਂ ਜ਼ਿਆਦਾ ਅਸਹਿ ਦੁੱਖ ਹੈ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ । ਜੋ ਆਪਣੇ ਇਕਲੌਤੇ ਪੁੱਤਰ ਦੀ ਯਾਦ ‘ਚ ਦਿਨ ਰਾਤ ਮਰ ਰਹੇ ਹਨ । ਸਿੱਧੂ ਮੂਸੇਵਾਲਾ ਦੀ ਮਾਂ ਨੇ ਇੱਕ ਪੋਸਟ ਆਪਣੇ ਪੁੱਤਰ ਨੂੰ ਲੈ ਕੇ ਸਾਂਝੀ ਕੀਤੀ ਹੈ । ਜਿਸ ‘ਚ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਨੂੰ ਲੈ ਕੇ ਲਿ ਦੇ ਜਜ਼ਬਾਤ ਸਾਂਝੇ ਕੀਤੇ ਹਨ ।
ਹੋਰ ਪੜ੍ਹੋ : ਜਾਣੋ 2001‘ਚ ਆਈ ‘ਗਦਰ’ ਫ਼ਿਲਮ ਦੇ ਕਿਉਂ ਖਿਲਾਫ ਸਨ ਫ਼ਿਲਮ ਇੰਡਸਟਰੀ ਦੇ ਲੋਕ, ਸੰਨੀ ਦਿਓਲ ਨੇ ਕੀਤਾ ਖੁਲਾਸਾ
ਪੰਜਾਬ ‘ਤੇ ਪਈ ਬਿਪਤਾ ‘ਚ ਤੇਰੀ ਕਮੀ ਮਹਿਸੂਸ ਕਰ ਰਹੀ ਹਾਂ
ਸੋਸ਼ਲ ਮੀਡੀਆ ‘ਤੇ ਮਾਤਾ ਚਰਨ ਕੌਰ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਉਨ੍ਹਾਂ ਨੇ ਲਿਖਿਆ ‘ਪੁੱਤ ਤੁਹਾਡੀ ਕਮੀ ਅੱਜ ਪੰਜਾਬ ‘ਤੇ ਪਈ ਬਿਪਤਾ ‘ਚ ਮੈਂ ਮਹਿਸੂਸ ਕਰ ਰਹੀ ਹਾਂ।ਜਿਉਂ ਪੰਜਾਬ ‘ਚ ਕਿੰਨੀਆਂ ਹੀ ਮਾਂਵਾਂ ਦੇ ਪੁੱਤਰ ਪੰਜਾਬ ਨੂੰ ਬਚਾਉਣ ਦੇ ਲਈ ਅੱਗੇ ਆ ਰਹੇ ਹਨ।
ਉੱਥੇ ਹੀ ਮੈਂ ਮਹਿਸੂਸ ਕਰ ਰਹੀ ਹਾਂ ਕਿ ਜੇਕਰ ਤੁਸੀਂ ਹੁੰਦੇ ਤਾਂ ਪੁੱਤ ਤੁਸੀਂ ਵੀ ਅੱਜ ਪੰਜਾਬ ਦੇ ਲਈ ਅੱਗੇ ਆਉਣਾ ਸੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਲਈ ਜੋ ਪਿਆਰ ਤੁਹਾਡੇ ਦਿਲ ‘ਚ ਸੀ। ਉਹ ਅੱਜ ਮੈਂ ਆਪਣੇ ਅੰਦਰ ਮਹਿਸੂਸ ਕਰ ਰਹੀ ਹਾਂ।ਅਕਾਲ ਪੁਰਖ ਪੰਜਾਬ ‘ਤੇ ਮਿਹਰ ਕਰੇ’। ਇਸ ਤੋਂ ਇਲਾਵਾ ਚਰਨ ਕੌਰ ਨੇ ਕੁਝ ਹੋਰ ਲਾਈਨਾਂ ਵੀ ਸ਼ੇਅਰ ਕੀਤੀਆਂ ਹਨ ।