ਸਿੱਧੂ ਮੂਸੇਵਾਲਾ ਦੀ ਮਾਂ ਨੇ ਸਰਕਾਰ ਤੋਂ ਕੀਤੀ ਮੰਗ, ‘ਮੇਰੇ ਪੁੱਤ ਦਾ ਐੱਸਵਾਈਐੱਲ’ ਗੀਤ ਚੱਲਣ ਦਿਓ ਜਾਂ ਫਿਰ ਲਾਰੈਂਸ ਦੀ ਇੰਟਰਵਿਊ ਵੀ ਬੈਨ ਕਰੋ’

ਹੁਣ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ‘ਸਰਕਾਰ ਕੋਲ ਕੋਈ ਜਵਾਬ ਹੈ ਤਾਂ ਮੇਰੇ ਪੁੱਤਰ ਦਾ ਗਾਣਾ ਚੱਲਣ ਦਿਓ ਜਾਂ ਫਿਰ ਇੰਟਰਵਿਊ ਵੀ ਬੈਨ ਕਰੋ, ਇਮਾਨਦਾਰ ਸਰਕਾਰ ਜੀ’। ਇਸ ਪੋਸਟ ‘ਤੇ ਸਿੱਧੂ ਮੂਸੇਵਾਲਾ ਦੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ।

By  Shaminder October 4th 2023 05:07 PM

ਸਿੱਧੂ ਮੂਸੇਵਾਲਾ (Sidhu Moose wala) ਬੇਸ਼ੱਕ ਇਸ ਦੁਨੀਆ ‘ਤੇ ਮੌਜੂਦ ਨਹੀਂ ਹਨ । ਪਰ ਆਪਣੇ ਗੀਤਾਂ ਦੀ ਬਦੌਲਤ ਉਹ ਦੁਨੀਆ ‘ਤੇ ਅੱਜ ਵੀ ਰਾਜ ਕਰ ਰਹੇ ਹਨ । ਸਿੱਧੂ ਮੂਸੇਵਾਲਾ ਦੇ ਫੈਨਸ ਉਨ੍ਹਾਂ ਨੂੰ ਯਾਦ ਕਰ ਰਹੇ ਹਨ ।ਉਨ੍ਹਾਂ ਦੇ ਮਾਪੇ ਵੀ ਹਰ ਦਿਨ ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਰਹੇ ਹਨ । ਹੁਣ ਗਾਇਕ ਦੀ ਮਾਂ ਚਰਨ ਕੌਰ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ‘ਸਰਕਾਰ ਕੋਲ ਕੋਈ ਜਵਾਬ ਹੈ ਤਾਂ ਮੇਰੇ ਪੁੱਤਰ ਦਾ ਗਾਣਾ ਚੱਲਣ ਦਿਓ ਜਾਂ ਫਿਰ ਇੰਟਰਵਿਊ ਵੀ ਬੈਨ ਕਰੋ, ਇਮਾਨਦਾਰ ਸਰਕਾਰ ਜੀ’। ਇਸ ਪੋਸਟ ‘ਤੇ ਸਿੱਧੂ ਮੂਸੇਵਾਲਾ ਦੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ।

 

ਹੋਰ ਪੜ੍ਹੋ :  ਗਾਇਕਾ ਸਤਵਿੰਦਰ ਬਿੱਟੀ ਨੇ ਸਾਂਝੀ ਕੀਤੀ ਪਤੀ ਦੇ ਨਾਲ ਤਸਵੀਰ, ਲਿਖਿਆ ‘ਤੁਹਾਡੇ ਨਾਲ ਰਹਿਣਾ ਮੈਨੂੰ ਜਿਉਂਦਾ ਰੱਖਦਾ ਹੈ’

ਸਿੱਧੂ ਮੂਸੇਵਾਲਾ ਨੇ ਛੋਟੇ ਜਿਹੇ ਕਰੀਅਰ ‘ਚ ਦਿੱਤੇ ਕਈ ਹਿੱਟ ਗੀਤ 

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਸਨ । ਉਨ੍ਹਾਂ ਨੇ ਆਪਣੇ ਕੁਝ ਕੁ ਸਾਲਾਂ ਦੇ ਕਰੀਅਰ ਦੇ ਦੌਰਾਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ ।ਉਹ ਜਿੱਥੇ ਵਧੀਆ ਗਾਇਕ ਸਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਸਨ ।


ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਸਨ । ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਐੱਸਵਾਈਐੱਲ ਗੀਤ ਵੀ ਸੀ । ਜਿਸ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ । 

View this post on Instagram

A post shared by Charan Kaur (@charan_kaur5911)






Related Post