ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਗਾਇਕ ਦਾ ਪੁਰਾਣਾ ਵੀਡੀਓ ਕੀਤਾ ਸਾਂਝਾ, ਕਿਸਾਨਾਂ ਦੇ ਹੱਕ ‘ਚ ਗਾਇਕ ਨੇ ਆਵਾਜ਼ ਕੀਤੀ ਸੀ ਬੁਲੰਦ
ਸਿੱਧੂ ਮੂਸੇਵਾਲਾ (Sidhu Moose wala) ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ (Old Video Viral) ਹੋ ਰਿਹਾ ਹੈ । ਜਿਸ ‘ਚ ਗਾਇਕ ਸਿੱਧੂ ਮੂਸੇਵਾਲਾ ਕਿਸਾਨ ਅੰਦੋਲਨ (Farmer Protest) ਨੁੰ ਸੰਬੋਧਿਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਸਿੱਧੂ ਮੂਸੇਵਾਲਾ ਕਹਿ ਰਿਹਾ ਹੈ ਕਿ ਸਾਡਾ ਕਿਸੇ ਸਰਕਾਰ ਦੇ ਨਾਲ ਕੋਈ ਵਿਰੋਧ ਨਹੀਂ ਹੈ, ਪਰ ਜਿੱਥੇ ਸਾਡੀ ਰੋਟੀ ਖੋਹਣ ਦੀ ਗੱਲ ਆਈ ਤਾਂ ਇਹ ਪਤੰਦਰ ਖੱਖੜ ਪਾੜ ਦੇਣਗੇ’। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਦੀ ਮਾਂ ਨੇ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਹੈ।
ਹੋਰ ਪੜ੍ਹੋ : ‘ਉਡਾਨ’ ਫੇਮ ਅਦਾਕਾਰਾ ਕਵਿਤਾ ਚੌਧਰੀ ਦਾ ਦਿਹਾਂਤ, ਅੰਮ੍ਰਿਤਸਰ ‘ਚ ਹੋਵੇਗਾ ਅੰਤਿਮ ਸਸਕਾਰ
ਪਿਛਲੇ ਤਿੰਨ ਦਿਨਾਂ ਤੋਂ ਕਿਸਾਨ ਸ਼ੰਭੂ ਬੈਰੀਅਰ ਤੇ ਇੱਕਠੇ ਹੋਏ ਹਨ । ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਵੱਡੇ ਵੱਡੇ ਬੈਰੀਅਰ ਲਗਾ ਕੇ ਉੱਥੇ ਹੀ ਰੋਕ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾਰਾਂ ਕੀਤੀਆਂ ਜਾ ਰਹੀਆਂ ਹਨ ।
ਬੀਤੇ ਦਿਨ ਗਾਇਕ ਜਸਬੀਰ ਜੱਸੀ ਨੇ ਵੀ ਇੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਿਸਾਨਾਂ ਦੀ ਹਿਮਾਇਤ ਕੀਤੀ ਸੀ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਦੇ ਲਈ ਲਗਾਈਆਂ ਰੋਕਾਂ ਨੂੰ ਹਟਾਉਣ ਦੀ ਮੰਗ ਸਰਕਾਰ ਤੋਂ ਕੀਤੀ ਸੀ ।ਦੱਸ ਦਈਏ ਕਿ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ‘ਚ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਸਨ । ਪਰ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਸਨ । ਬੀਤੇ ਦਿਨ ਕਿਸਾਨਾਂ ਨੇ ਰਾਜਪੁਰਾ ‘ਚ ਰੇਲਵੇ ਟ੍ਰੈਕਾਂ ‘ਤੇ ਬੈਠ ਕੇ ਧਰਨਾ ਦਿੱਤਾ ਸੀ। ਕਿਸਾਨ ਜੱਥੇਬੰਦੀਆਂ ਦਿੱਲੀ ਜਾਣ ਦੀ ਜ਼ਿੱਦ ‘ਤੇ ਅੜੀਆਂਹੋਈਆਂ ਹਨ । 16 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਵੱਲ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਵੱਲੋਂ ਮੁੜ ਤੋਂ ਉਨ੍ਹਾਂ ਦੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਗਏ । ਹੁਣ ਤੱਕ ਕਈ ਕਿਸਾਨ ਜ਼ਖਮੀ ਹੋ ਗਏ ਹਨ ਅਤੇ ਕਈਆਂ ਦੀ ਹਾਲਤ ਗੰਭੀਰ ਵੀ ਹੈ।