ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੰਜਾਬ ਸਰਕਾਰ ਤੋਂ ਕੀਤੀ ਇਨਸਾਫ ਦੀ ਮੰਗ, ਭਾਵੁਕ ਪੋਸਟ ਕੀਤੀ ਸਾਂਝੀ
ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਵਿਕਾਸ ਤੂੰ ਭਾਵੇਂ ਫੇਰ ਕਰ ਲਈ, ਪੰਜ ਸਾਲ ਹੱਕ ਤੇਰਾ ਹੀ ਰਹਿਣਾ ਐ, ਤੇਨੂੰ ਤਾਂ ਮੁੜ ਕੁਰਸੀ ਮਿਲ ਜਾਣੀ... ਵੇ ਮੈਨੂੰ ਮਾਂ ਨਾ ਕਿਸੇ ਨੇ ਕਹਿਣਾ। ਸੁਣ ਲੈ ਅਰਜ਼ੋਈ ਮੇਰੀ ਕੁੱਖ ਦੀ ਮਾਨਾਂ ਦੁੱਖ ਪੁੱਤ ਦਾ ਔਖਾ ਸਹਿਣਾ ਐਂ।
ਸਿੱਧੂ ਮੂਸੇਵਾਲਾ (Sidhu Moose wala) ਦੀ ਮਾਂ ਚਰਨ ਕੌਰ ਪਿਛਲੇ ਇੱਕ ਸਾਲ ਤੋਂ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੀ ਹੈ । ਪਰ ਹਾਲੇ ਤੱਕ ਉਸ ਦੇ ਪੁੱਤਰ ਦੇ ਕਾਤਲਾਂ ਨੂੰ ਨਾਂ ਤਾਂ ਸਜ਼ਾ ਮਿਲੀ ਹੈ ਅਤੇ ਨਾਂ ਹੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ਼ ਹੀ ਮਿਲਿਆ ਹੈ । ਜਿਸ ਤੋਂ ਬਾਅਦ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ।
ਹੋਰ ਪੜ੍ਹੋ : ਜੱਸੀ ਗਿੱਲ, ਕੌਰ ਬੀ ਅਤੇ ਸ਼ੈਰੀ ਮਾਨ ਨੇ ਫਾਦਰਸ ਡੇਅ ‘ਤੇ ਪਿਤਾ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ
ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਵਿਕਾਸ ਤੂੰ ਭਾਵੇਂ ਫੇਰ ਕਰ ਲਈ, ਪੰਜ ਸਾਲ ਹੱਕ ਤੇਰਾ ਹੀ ਰਹਿਣਾ ਐ, ਤੇਨੂੰ ਤਾਂ ਮੁੜ ਕੁਰਸੀ ਮਿਲ ਜਾਣੀ... ਵੇ ਮੈਨੂੰ ਮਾਂ ਨਾ ਕਿਸੇ ਨੇ ਕਹਿਣਾ। ਸੁਣ ਲੈ ਅਰਜ਼ੋਈ ਮੇਰੀ ਕੁੱਖ ਦੀ ਮਾਨਾਂ ਦੁੱਖ ਪੁੱਤ ਦਾ ਔਖਾ ਸਹਿਣਾ ਐਂ।
ਕਣ ਕਣ ਪੰਜਾਬ ਦਾ ਹੱਥ ਤੇਰੇ, ਤੇ ਘਰ ਘਰ ਵਿੱਚ ਪੁੱਤਰ ਮੇਰਾ ਐ। ਕਰਦੇ ਇਨਸਾਫ਼ ਖੋਏ ਸਾਹਾ ਦਾ ਹਰ 'ਜੀ ' ਦਾ ਇਹੋ ਕਹਿਣਾ ਐ, ਸੁਣ ਲੈ ਅਰਜ਼ੋਈ ਮੇਰੀ ਕੁੱਖ ਦੀ ਮਾਨਾਂ, ਦੁੱਖ ਪੁੱਤ ਦਾ ਔਖਾ ਸਹਿਣਾ ਐ’।
ਸਿੱਧੂ ਮੂਸੇਵਾਲਾ ਸੀ ਮਾਪਿਆਂ ਦਾ ਇਕਲੌਤਾ ਪੁੱਤਰ
ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਉਸ ਦੇ ਦਿਹਾਂਤ ਤੋਂ ਬਾਅਦ ਉਸ ਦੇ ਮਾਪੇ ਇੱਕਲੇ ਰਹਿ ਗਏ ਹਨ ।ਜਿਸ ਹਵੇਲੀ ਨੂੰ ਸਿੱਧੂ ਮੂਸੇਵਾਲਾ ਨੇ ਆਪਣੀ ਕਮਾਈ ਦੇ ਨਾਲ ਬਣਾਇਆ ਸੀ। ਉਹ ਹਵੇਲੀ ਹੁਣ ਸਿੱਧੂ ਮੂਸੇਵਾਲਾ ਤੋਂ ਬਿਨ੍ਹਾਂ ਮਾਪਿਆਂ ਨੂੰ ਵੀਰਾਨ ਜਾਪਦੀ ਹੈ ।ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੇ ਸਾਲ ੨੯ ਮਈ ਨੂੰ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ।