ਭਾਨੇ ਸਿੱਧੂ ਦੇ ਹੱਕ ‘ਚ ਨਿੱਤਰੀ ਸਿੱਧੂ ਮੂਸੇਵਾਲਾ ਦੀ ਮਾਂ, ਪੋਸਟ ਪਾ ਕੇ ਕਿਹਾ ‘ਭਾਨੇ ਹਿੰਮਤ ਨਾ ਹਾਰੀਂ’
ਭਾਨੇ ਸਿੱਧੂ (Bhana Sidhu) ਦੇ ਹੱਕ ‘ਚ ਸਿੱਧੂ ਮੂਸੇਵਾਲਾ ਦੀ ਮਾਂ ਵੀ ਅੱਗੇ ਆਈ ਹੈ । ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਜਿੱਥੇ ਭਾਨੇ ਸਿੱਧੂ ਨੂੰ ਹੱਲਾਸ਼ੇਰੀ ਦਿੱਤੀ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ‘ਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਸਾਂਝੀ ਕੀਤੀ ਇਸ ਪੋਸਟ ‘ਚ ਲਿਖਿਆ ‘'ਜਿੰਨੀਂ ਵੱਡੀ ਕਾਰਵਾਈ ਇਨ੍ਹਾਂ ਨੇ ਰੱਬ ਦੇ ਬੰਦੇ ਭਾਨੇ ਸਿੱਧੂ 'ਤੇ ਕੀਤੀ ਹੈ। ਇਹੀ ਕਾਰਵਾਈ ਮੂਸੇਵਾਲਾ ਦੇ ਕਾਤਲਾਂ ਤੇ ਨਸ਼ਾ ਤਸਕਰਾਂ ਖਿਲਾਫ ਕੀਤੀ ਹੁੰਦੀ ਤਾਂ ਹੁਣ ਤੱਕ ਨਸ਼ਾ ਖਤਮ ਹੋ ਜਾਣਾ ਸੀ ਤੇ ਬੁੱਢੇ ਮਾਂ ਪਿਓ ਨੂੰ ਇਨਸਾਫ ਮਿਲ ਜਾਣਾ ਸੀ। ਭਾਨਾ ਸਿੱਧੂ ਹਿੰਮਤ ਨਾ ਹਾਰੀਂ, ਰਾਜ ਭਾਗ ਸਦਾ ਨੀ ਰਹਿੰਦੇ। ਵਾਰੀ ਸਾਡੀ ਵੀ ਆਊਗੀ’।
ਹੋਰ ਪੜ੍ਹੋ : ਪੰਜਾਬ ‘ਤੇ ਅਧਾਰਿਤ ਬਣੀਆਂ ਇਹ ਵੈੱਬ ਸੀਰੀਜ਼, ਦਰਸ਼ਕਾਂ ਨੂੰ ਆਈਆਂ ਖੂਬ ਪਸੰਦ
ਭਾਨੇ ਸਿੱਧੂ ਨੂੰ ਪਿਛਲੇ ਕਈ ਦਿਨਾਂ ਤੋਂ ਜੇਲ੍ਹ ‘ਚ ਰੱਖਿਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਨਾਲ ਕਾਫੀ ਤਸ਼ੱਦਦ ਕੀਤਾ ਜਾ ਰਿਹਾ ਹੈ।ਜਿਸ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਭਾਨੇ ਸਿੱਧੂ ਦੇ ਪਿੰਡ ‘ਚ ਵੱਡਾ ਇੱਕਠ ਕਰਦੇ ਹੋਏ ਭਾਨੇ ਦੀ ਰਿਹਾਈ ਦੀ ਮੰਗ ਕੀਤੀ ਸੀ ।
ਭਾਨਾ ਸਿੱਧੂ ਲੋਕਾਂ ਦੇ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹੈ । ਕਿਉਂਕਿ ਉਹ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕ ‘ਚ ਖੜਿਆ ਹੁੰਦਾ ਹੈ ।ਕਿਸੇ ਗਰੀਬ ਦਾ ਹੱਕ ਖੋਹਿਆ ਜਾਂਦਾ ਹੈ ਤਾਂ ਉਹ ਤੁਰੰਤ ਇਸ ਸ਼ਖਸ ਕੋਲ ਪਹੁੰਚ ਜਾਂਦਾ ਹੈ। ਭਾਨਾ ਸਿੱਧੂ ਅਜਿਹੇ ਲੋਕਾਂ ਦੇ ਲਈ ਖੜਦਾ ਹੈ ਜਿਨ੍ਹਾਂ ਦੇ ਪੈਸੇ ਕਿਸੇ ਨੇ ਦੱਬੇ ਹੋਣ । ਬੀਤੇ ਦਿਨੀਂ ਵੀ ਇੱਕ ਮਾਤਾ ਦੇ ਲੱਖਾਂ ਰੁਪਏ ਇਸ ਸ਼ਖਸ ਦੇ ਵੱਲੋਂ ਵਾਪਸ ਕਰਵਾਏ ਗਏ। ਜਿਸ ਤੋਂ ਬਾਅਦ ਉਸ ਮਾਤਾ ਨੇ ਭਾਨੇ ਸਿੱਧੂ ਨੂੰ ਆਪਣਾ ਪੁੱਤਰ ਬਣਾ ਲਿਆ ਹੈ।
ਭਾਨੇ ਸਿੱਧੂ ਦੇ ਵੱਲੋਂ ਏਜੰਟਾਂ ਦੇ ਵੱਲੋਂ ਠੱਗੇ ਲੱਖਾਂ ਰੁਪਏ ਹੁਣ ਤੱਕ ਵਾਪਸ ਕਰਵਾ ਚੁੱਕਿਆ ਹੈ। ਭਾਨਾ ਸਿੱਧੂ ਜਿੱਥੇ ਲੋਕਾਂ ਦੀ ਠੱਗੀ ਦਾ ਸ਼ਿਕਾਰ ਹੋਏ ਭੋਲੇ ਭਾਲੇ ਲੋਕਾਂ ਦੇ ਪੈਸੇ ਹੀ ਨਹੀਂ ਮੁੜਵਾਉਂਦਾ ਬਲਕਿ ਉਹ ਸਮਾਜ ਦੀ ਭਲਾਈ ਦੇ ਹੋਰ ਕਾਰਜ ਵੀ ਕਰਦਾ ਹੈ। ਬੀਤੇ ਦਿਨੀਂ ਉਸ ਦੇ ਪਿੰਡ ਕੋਟਦੂਨਾ ‘ਚ ਕੁਝ ਨੇਤਰਹੀਣ ਬੱਚੇ ਵੀ ਪੁੁੱਜੇ ਸਨ । ਜਿਨ੍ਹਾਂ ਦੀ ਮਦਦ ਕੁਝ ਸਮਾਂ ਪਹਿਲਾਂ ਭਾਨੇ ਸਿੱਧੂ ਦੇ ਵੱਲੋਂ ਕੀਤੀ ਗਈ ਸੀ ।