ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਥੱਪੜ ਮਾਮਲੇ 'ਤੇ ਸਾਂਝੀ ਕੀਤੀ ਪੋਸਟ, ਕਿਹਾ- ਹਰ ਕਿਸੇ ਦੇ ਹੱਕਾਂ ਲਈ ਆਵਾਜ਼ ਚੁੱਕੀ ਜਾਏ ਤਾਂ ਬਿਹਤਰ ਹੋ ਸਕਦਾ ਹੈ ਪੰਜਾਬ

ਕੰਗਨਾ ਰਣੌਤ ਤੇ ਕੁਲਵਿੰਦਰ ਕੌਰ ਦੇ ਵਿਚਾਲੇ ਹੋਇਆ ਥੱਪੜ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਾਮਲੇ ਉੱਤੇ ਹੁਣ ਤੱਕ ਕਈ ਪਾਲੀਵੁੱਡ ਤੇ ਬਾਲੀਵੁੱਡ ਸੈਲਬਸ ਦਾ ਰਿਐਕਸ਼ਨ ਸਾਹਮਣੇ ਆ ਚੁੱਕਾ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ।

By  Pushp Raj June 8th 2024 11:56 PM

Mata Charan Kaur on Kangana Ranaut Slap case : ਕੰਗਨਾ ਰਣੌਤ ਤੇ ਕੁਲਵਿੰਦਰ ਕੌਰ ਦੇ ਵਿਚਾਲੇ ਹੋਇਆ ਥੱਪੜ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਾਮਲੇ ਉੱਤੇ ਹੁਣ ਤੱਕ ਕਈ ਪਾਲੀਵੁੱਡ ਤੇ ਬਾਲੀਵੁੱਡ ਸੈਲਬਸ ਦਾ ਰਿਐਕਸ਼ਨ ਸਾਹਮਣੇ ਆ ਚੁੱਕਾ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ। 

ਦੱਸ ਦਈਏ ਕਿ ਬੇਸ਼ਕ ਨਿੱਕੇ ਸਿੱਧੂ ਮੂਸੇਵਾਲਾ ਦੇ ਆਉਣ ਨਾਲ ਮੂਸੇਵਾਲਾ ਦੇ ਪਰਿਵਾਰ ਵਿੱਚ ਮੁੜ ਖੁਸ਼ੀਆਂ ਆ ਗਈਆਂ ਹਨ, ਪਰ ਅਜੇ ਵੀ ਗਾਇਕ ਦੇ ਮਾਪੇ ਆਪਣੇ ਵੱਡੇ ਪੁੱਤ ਦੇ ਕਤਲ ਮਾਮਲੇ ਨੂੰ ਭੁੱਲ੍ਹ ਨਹੀੰ ਸਕੇ ਹਨ। ਉਹ ਲਗਾਤਾਰ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ। 

View this post on Instagram

A post shared by Charan Kaur (@charan_kaur5911)

ਬੀਤੇ ਦਿਨੀਂ ਕੁਲਵਿੰਦਰ ਕੌਰ ਵੱਲੋਂ ਕੰਗਨਾ ਰਣੌਤ ਨੂੰ ਥੱਪੜ ਮਾਰੇ ਜਾਣ ਵਾਲੇ ਮਾਮਲੇ ਉੱਤੇ ਹੁਣ ਸਿੱਧੂ ਮੂਸੇਵਾਲਾ ਦੀ ਮਾਂ , ਮਾਤਾ ਚਰਨ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਇਸ ਮਾਮਲੇ ਦੇ ਨਾਲ-ਨਾਲ ਪੰਜਾਬ ਦੇ ਹਲਾਤਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।  

 ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਵੱਲੋ ਕੁਲਵਿੰਦਰ ਕੌਰ ਵੱਲੋ ਕੰਗਨਾ ਰਣੌਤ ਦੇ ਥੱਪੜ ਮਾਰਨ ਦੇ ਮਾਮਲੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਦੇ ਵਿੱਚ ਉਨ੍ਹਾਂ ਨੇ ਕਿਹਾ, 'ਪਿੱਛਲੇ ਕੁਝ ਘੰਟਿਆਂ ਤੋਂ ਦੇਖ ਰਹੀ ਹਾਂ  ਕਿ ਪੰਜਾਬ ਦੇ ਨੌਜਵਾਨਾਂ ਦੇ ਨੌਜਵਾਨਾਂ ਦੇ ਵੱਜੀਆਂ ਗੋਲੀਆਂ ਦੀ ਗੂੰਜ ਤੋਂ ਵੱਡੀ ਥੱਪੜ ਦੀ ਆਵਾਜ਼ ਹੋ ਗਈ, ਜਿਹਦੀ ਸੋਭਾ ਕਰਨ ਲਈ, ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ, ਜਿਸ ਤਰ੍ਹਾਂ ਉਸ ਬੱਚੀ ਨੇ ਪੰਜਾਬੀਆਂ ਲਈ ਅਪਸ਼ਬਦਾਂ ਦਾ ਫਲ ਉਸ ਸ਼ਖਸੀਅਤ ਨੂੰ ਦਿੱਤਾ ਜੇ ਇਸੇ ਤਰ੍ਹਾਂ ਸਾਰੇ ਪੰਜਾਬੀ ਸਰਕਾਰ ਅੱਗੇ ਸਾਡੇ ਨੌਜਵਾਨਾਂ ਦੇ ਹੋਏ ਕਤਲ ਦੇ ਇਨਸਾਫ ਦੀ ਮੰਗ  ਤੇ ਸਾਡੀਆਂ ਬੇਟੀਆਂ ਨਾਲ ਹੋਏ 💔ਦਰਦਨਾਕ ਬਲਾਤਕਾਰ ਦੇ ਇਨਸਾਫ ਦੀ ਮੰਗ ਸਰਕਾਰ ਅੱਗੇ ਰੱਖਣ ਤਾਂ ਅੱਜ ਸਾਡਾ ਪੰਜਾਬ ਪਹਿਲਾਂ ਨਾਲੋਂ ਬਿਹਤਰ ਹੋ ਸਕਦਾ ਹੈ।'

View this post on Instagram

A post shared by Charan Kaur (@charan_kaur5911)



ਹੋਰ ਪੜ੍ਹੋ : ਤਿੱਖੀ ਪਰ ਸਿਹਤ ਲਈ ਬੇਹੱਦ ਫਾਇਦੇਮੰਦ ਹੈ ਹਰੀ ਮਿਰਚ, ਜਾਣੋ ਇਸ ਦੇ ਫ਼ਾਇਦੇ


ਮਾਤਾ ਚਰਨ ਕੌਰ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਇਸ  ਉੱਤੇ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਮਾਤਾ ਚਰਨ ਕੌਰ ਨੇ ਬਿਲਕੁਲ ਸਹੀ ਗੱਲ ਕਹੀ ਹੈ, ਜੇਕਰ ਸਾਰੇ ਪੰਜਾਬੀ ਇੱਕਠੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਤਾਂ ਪੰਜਾਬ ਦੇ ਹਾਲਾਤ ਸੁਧਰ ਸਕਦੇ ਹਨ। '


Related Post