ਮਦਰਸ ਡੇਅ ਦੇ ਮੌਕੇ ਮਾਤਾ ਚਰਨ ਕੌਰ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਆਏ ਨਜ਼ਰ , ਸਾਂਝੀ ਕੀਤੀ ਖਾਸ ਪੋਸਟ
ਬੀਤੇ ਦਿਨੀਂ ਦੇਸ਼ ਭਰ ਵਿੱਚ ਲੋਕਾਂ ਨੇ ਮਦਰਸ ਡੇਅ ਸੈਲੀਬ੍ਰੇਟ ਕੀਤਾ ਹੈ। ਇਸ ਖਾਸ ਮੌਕੇ ਉੱਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਆਪਣੇ ਪੁੱਤ ਨੂੰ ਯਾਦ ਕਰਦਿਆਂ ਨਜ਼ਰ ਆਏ। ਮਦਰਸ ਡੇਅ ਦੇ ਮੌਕੇ 'ਤੇ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਨੂੰ ਯਾਦ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ।
Sidhu Moosewala Mother Charan Kaur: ਬੀਤੇ ਦਿਨੀਂ ਦੇਸ਼ ਭਰ ਵਿੱਚ ਲੋਕਾਂ ਨੇ ਮਦਰਸ ਡੇਅ ਸੈਲੀਬ੍ਰੇਟ ਕੀਤਾ ਹੈ। ਇਸ ਖਾਸ ਮੌਕੇ ਉੱਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਆਪਣੇ ਪੁੱਤ ਨੂੰ ਯਾਦ ਕਰਦਿਆਂ ਨਜ਼ਰ ਆਏ। ਮਦਰਸ ਡੇਅ ਦੇ ਮੌਕੇ 'ਤੇ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਨੂੰ ਯਾਦ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ।
ਦੱਸ ਦਈਏ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਮਾਤਾ ਚਰਨ ਕੌਰ ਅਕਸਰ ਆਪਣੇ ਪੁੱਤ ਨੂੰ ਯਾਦ ਕਰਕੇ ਪੋਸਟਾਂ ਸ਼ੇਅਰ ਕਰਦੇ ਹਨ। ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਮਾਤ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਲਗਾਤਾਰ ਪੁੱਤ ਲਈ ਇਨਸਾਫ ਦੀ ਲੜਾਈ ਲੜ ਰਹੇ ਹਨ।
ਮਦਰਸ ਡੇਅ ਦੇ ਖਾਸ ਮੌਕੇ ਉੱਤੇ ਮਾਤਾ ਚਰਨ ਕੌਰ ਨੇ ਆਪਣੇ ਬੇਟੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ ਹੈ, ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮਾਂ ਚਰਨ ਕੌਰ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, 'Miss u putt 💔 #justiceforsidhumoosewala'
ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਬੁੱਤ ਦਿਖਾਈ ਦਿੰਦਾ ਹੈ। ਇਸ ਵੀਡੀਓ ਦੇ ਵਿੱਚ ਮਾਂ ਸਿੱਧੂ ਦੇ ਲਈ ਕੁਰਤੇ ਉੱਤੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਦੀ ਕੜ੍ਹਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਵੇਖ ਕੇ ਸਿੱਧੂ ਮੂਸੇਵਾਲਾ ਦੇ ਫੈਨਜ਼ ਬਹੁਤ ਹੀ ਭਾਵੁਕ ਹੋ ਗਏ।
ਸਿੱਧੂ ਮੂਸੇਵਾਲਾ ਦੇ ਫੈਨਜ਼ ਇਸ ਵੀਡੀਓ ਨੂੰ ਵੇਖ ਕੇ ਭਾਵੁਕ ਹੋ ਗਏ ਤੇ ਮਰਹੂਮ ਗਾਇਕ ਨੂ੍ੰ ਯਾਦ ਕਰਦੇ ਹੋਏ ਨਜ਼ਰ ਆਏ। ਗਾਇਕ ਦੇ ਫੈਨਜ਼ ਮਾਤਾ ਚਰਨ ਕੌਰ ਨੂੰ ਮਦਰਸ ਡੇਅ ਵਿਸ਼ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨੇ ਲਿਖਿਆ, 'Happy Mothers Day Ma❤️।'
ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਧੀਆਂ ਦੇ ਨਾਲ ਇੰਝ ਮਨਾਇਆ ਮਦਰਸ ਡੇਅ, ਅਦਾਕਾਰਾ ਨੇ ਵੀਡੀਓ ਕੀਤੀ ਸਾਂਝੀ