ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਮੁੜ ਆਈਆਂ ਖੁਸ਼ੀਆਂ, ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਦੀ ਗੋਦ 'ਚ ਆਇਆ ਨਿੱਕਾ ਸਿੱਧੂ
Sidhu Moosewala parents welcome baby boy : ਪੰਜਾਬ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਗਭਗ ਦੋ ਸਾਲਾਂ ਬਾਅਦ, ਉਨ੍ਹਾਂ ਦੇ ਮਾਪਿਆਂ ਨੇ ਐਤਵਾਰ ਨੂੰ ਇੱਕ ਬੱਚੇ ਦਾ ਸਵਾਗਤ ਕੀਤਾ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਦੇ ਫੈਨਜ਼ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ ਕਿ ਉਨ੍ਹਾਂ ਨੂੰ ਮੂਸੇਵਾਲਾ ਦੇ ਛੋਟੇ ਭਰਾ ਦੀ ਬਖਸ਼ੀਸ਼ ਹੋਈ ਹੈ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਨਵ-ਜਨਮੇ ਬੇਟੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਵੇਖ ਕੇ ਫੈਨਜ਼ ਕਾਫੀ ਖੁਸ਼ ਹਨ।
ਸਿੱਧੂ ਦੇ ਪਿਤਾ ਨੇ ਨਵ ਜਨਮੇ ਬੇਟੇ ਨਾਲ ਤਸਵੀਰਾਂ ਸ਼ੇਅਰ ਕਰਦਿਆਂ, ਕੈਪਸ਼ਨ ਵਿੱਚ ਲਿਖਿਆ, 'ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।????????'
ਪਿਤਾ ਬਲਕੌਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੇ ਬੈਕਗ੍ਰਾਉਂਡ ਵਿੱਚ ਸਿੱਧੂ ਮੂਸੇਵਾਲਾ ਦੀ ਤਸਵੀਰ ਦੇ ਨਾਲ ਇੱਕ ਕੇਕ ਦੇ ਨਾਲ ਬੱਚੇ ਦੀ ਤਸਵੀਰ ਵੀ ਪੋਸਟ ਕੀਤੀ। ਮੂਸੇਵਾਲਾ ਆਪਣੇ ਮਾਪਿਆਂ ਨੇ ਬੇਹੱਦ ਖੁਸ਼ੀ ਨਾਲ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ। ਮਾਤਾ ਚਰਨ ਕੌਰ ਨੇ ਆਈਵੀਐਫ ਤਕਨੀਕ ਰਾਹੀਂ ਆਪਣੇ ਦੂਜੇ ਪੁੱਤਰ ਨੂੰ ਜਨਮ ਦਿੱਤਾ ਹੈ।
ਦੱਸ ਦਈਏ ਕਿ ਮਰਹੂਮ ਗਾਇਕ ਦੇ ਮਾਤਾ-ਪਿਤਾ ਨੇ ਆਈਵੀਐੱਫ ਤਕਨੀਕ ਦੀ ਚੋਣ ਕੀਤੀ ਅਤੇ ਪਿਛਲੇ ਸਾਲ ਇਸ ਪ੍ਰਕਿਰਿਆ ਲਈ ਵਿਦੇਸ਼ ਚਲੇ ਗਏ। ਪਰਿਵਾਰ ਨੇ ਉਸ ਸਮੇਂ ਬੇਨਤੀ ਕੀਤੀ ਸੀ ਕਿ ਜਦੋਂ ਤੱਕ ਕਾਰਵਾਈ ਸਫਲ ਨਹੀਂ ਹੋ ਜਾਂਦੀ, ਇਸ ਖ਼ਬਰ ਨੂੰ ਜਨਤਕ ਨਾ ਕੀਤਾ ਜਾਵੇ।
ਸਿੱਧੂ ਮੂਸੇਵਾਲਾ 58 ਸਾਲਾ ਮਾਤਾ ਚਰਨ ਕੌਰ ਅਤੇ 60 ਸਾਲਾ ਬਲਕੌਰ ਸਿੰਘ ਦੇ ਇਕਲੌਤਾ ਪੁੱਤਰ ਸੀ ਤੇ ਹੁਣ ਫੈਨਜ਼ ਸਿੱਧੂ ਦੇ ਪਰਿਵਾਰ ਲਈ ਕਾਫੀ ਖੁਸ਼ ਹਨ। ਫੈਨਜ਼ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਦੂਜੀ ਵਾਰ ਮਾਪੇ ਬਨਣ ਲਈ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ
ਹੋਰ ਪੜ੍ਹੋ: National Vaccination Day 2024 : ਜਾਣੋ, ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਟੀਕਾਕਰਨ ਦਿਵਸ ਅਤੇ ਇਸ ਦਿਨ ਦੀ ਮਹੱਤਤਾ
ਪਾਲੀਵੁੱਡ ਗਾਇਕ ਖੁਦਾ ਬਖ਼ਸ ਨੇ ਵੀ ਸਿੱਧੂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਪਿਤਾ ਬਲੌਕਰ ਸਿੰਘ ਦੀ ਪੋਸਟ ਉੱਤੇ ਕਮੈਂਟ ਕਰਦਿਆਂ ਲਿਖਿਆ, 'ਸਾਨੂੰ ਯਕੀਨ ਸੀ ਸਿੱਧੂ ਬਾਈ ਤੂੰ ਫੇਰ ਆਵੇਂਗਾ, ਰੱਬ ਦਾ ਸ਼ੁਕਰਾਨਾ। ਇਸ ਤੋਂ ਇਲਾਵਾ ਗਾਇਕ Steel Banglez ਨੇ ਵੀ blessed ????????????????' ਲਿਖ ਕੇ ਸਿੱਧੂ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ।