ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਜੀ ਦਾ ਅੱਜ ਹੈ ਜਨਮਦਿਨ, ਮਾਂ ਆਪਣੇ ਨਿੱਕੇ ਸ਼ੁਭ ਨਾਲ ਕੇਕ ਕੱਟ ਕੇ ਸੈਲੀਬ੍ਰੇਟ ਕਰਦੇ ਆਏ ਨਜ਼ਰ
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦਾ ਅੱਜ ਜਨਮਦਿਨ ਹੈ। ਮਾਤਾ ਚਰਨ ਕੌਰ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਮਾਤਾ ਚਰਨ ਕੌਰ ਦੇ ਜਨਮਦਿਨ ਦੇ ਮੌਕੇ ਉੱਤੇ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਾਤਾ ਚਰਨ ਕੌਰ ਆਪਣੇ ਨਵ ਜਨਮੇ ਪੁੱਤਰ ਸ਼ੁਭਦੀਪ ਨਾਲ ਕੇਕ ਕੱਟ ਕੇ ਮਨਾਉਂਦੇ ਹੋਏ ਹਨ।
Sidhu Moosewala's Mother Charan Kaur Birthday Celebrations: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦਾ ਅੱਜ ਜਨਮਦਿਨ ਹੈ। ਮਾਤਾ ਚਰਨ ਕੌਰ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਮਾਤਾ ਚਰਨ ਕੌਰ ਦੇ ਜਨਮਦਿਨ ਦੇ ਮੌਕੇ ਉੱਤੇ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਾਤਾ ਚਰਨ ਕੌਰ ਆਪਣੇ ਨਵ ਜਨਮੇ ਪੁੱਤਰ ਸ਼ੁਭਦੀਪ ਨਾਲ ਕੇਕ ਕੱਟ ਕੇ ਮਨਾਉਂਦੇ ਹੋਏ ਹਨ।
ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦੇ ਆਉਣ ਨਾਲ ਮੁੜ ਇੱਕ ਵਾਰ ਫਿਰ ਤੋਂ ਹਵੇਲੀ ਵਿੱਚ ਰੌਣਕਾਂ ਪਰਤ ਆਈਆਂ ਹਨ। ਸਿੱਧੂ ਦੇ ਮਾਤਾ-ਪਿਤਾ ਨੂੰ ਮੁੜ ਜਿਉਣ ਦਾ ਸਹਾਰਾ ਮਿਲ ਗਿਆ ਹੈ। View this post on Instagramਮਾਂ ਚਰਨ ਕੌਰ ਨੇ ਨਿੱਕੇ ਸ਼ੁਭ ਨਾਲ ਮਨਾਇਆ ਜਨਮਦਿਨ
ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਮਾਤਾ ਚਰਨ ਕੌੇਰ ਦੇ ਜਨਮਦਿਨ ਦੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੇ ਗਏ ਹਨ।
ਇਸ ਪੋਸਟ ਦੇ ਨਾਲ ਬਾਪੂ ਬਲਕੌਰ ਸਿੰਘ ਨੇ ਮਾਤਾ ਚਰਨ ਕੌਰ ਲਈ ਖਾਸ ਸੰਦੇਸ਼ ਵੀ ਲਿਖਿਆ ਹੈ। ਬਾਪੂ ਬਲਕੌਰ ਸਿੰਘ ਨੇ ਲਿਖਿਆ, 'ਜ਼ਿੰਦਗੀ ਦੇ ਹਰੇਕ ਉਤਾਰ ਚੜਾ ਵਿੱਚ ਮੇਰੇ ਤੋ ਪਹਿਲਾਂ ਉਹਨਾਂ ਦਾ ਸਾਹਮਣਾ ਕਰਨ ਲਈ ਤੇ ਹਰ ਡਗਮਗਾਉਂਦੇ ਰਸਤੇ ਤੇ ਮੇਰਾ ਦੋਸਤ ਮੇਰੀ ਮਾਂ ਤੇ ਇੱਕ ਨੇਕ ਸਾਥੀ ਬਣ ਮੇਰੇ ਨਾਲ ਰਹਿਣ ਲਈ ਆਪ ਜੀ ਦਾ ਧੰਨਵਾਦ ਮੈ ਆਪ ਨੂੰ ਜਨਮਦਿਨ ਦੀ ਵਧਾਈ ਦਿੰਦੇ ਇਹੀ ਅਰਦਾਸ ਕਰਦਾ ਹਾਂ ਕਿ ਤੁਹਾਡੀ ਤੰਦਰੁਸਤੀ ਹਮੇਸ਼ਾ ਬਰਕਰਾਰ ਰਹੇ ਤੇ ਤੁਹਾਡੀ ਮੁਸਕਾਨ ਹਮੇਸ਼ਾ ਤੁਹਾਡੇ ਚਿਹਰੇ ਤੇ ਬਣੀ ਰਹੇ ਵਾਹਿੁਗੁਰੂ ਅੰਗ ਸੰਗ ਸਹਾਈ ਰਹਿਣ 😊🙏🏻❤️🎉#justiceforsidhumoosewala ।'
ਇਸ ਦੌਰਾਨ ਮਾਤਾ ਚਰਨ ਕੌਰ ਦੇ ਗੋਦ ਵਿੱਚ ਨਿੱਕਾ ਸ਼ੁਭ ਅਤੇ ਉਨ੍ਹਾਂ ਨਾਲ ਪਿਤਾ ਬਲਕੌਰ ਸਿੰਘ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰ ਤੇ ਸੁਰੱਖਿਆ ਕਰਮੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਬੈਕਗ੍ਰਾਊਂਡ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਇੱਕ ਵੱਡੀ ਤਸਵੀਰ ਲੱਗੀ ਹੋਈ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਵੀ ਆਪਣੀ ਮਾਤਾ ਦੇ ਕਾਫੀ ਕਰੀਬ ਸਨ। ਸਿੱਧੂ ਮੂਸੇਵਾਲਾ ਆਪਣੀ ਮਾਂ ਨਾਲ ਹਰ ਗੱਲ ਸਾਂਝੀ ਕਰਦੇ ਸੀ ਤੇ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸੀ। ਉਨ੍ਹਾਂ ਨੇ ਆਪਣੀ ਮਾਂ ਤੇ ਦੁਨੀਆ ਭਰ ਦੀਆਂ ਹੋਰਨਾਂ ਮਾਵਾਂ ਨੂੰ ਸਮਰਪਿਤ ਕਰਦਿਆਂ ਆਪਣਾ ਗੀਤ 'Dear Mumma' ਵੀ ਰਿਲੀਜ਼ ਕੀਤਾ ਸੀ ਤੇ ਫੈਨਜ਼ ਵੱਲੋਂ ਇਸ ਨੂੰ ਕਾਫੀ ਪਸੰਦ ਕੀਤਾ ਸੀ।
ਹੋਰ ਪੜ੍ਹੋ : ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜੀ ਨੂੰ ਯਾਦ ਕਰਕੇ ਭਾਵੁਕ ਹੋਏ ਗੁਰਪ੍ਰੀਤ ਘੁੱਗੀ, ਵੀਡੀਓ ਸਾਂਝੀ ਕਰ ਸਾਂਝੇ ਕੀਤੇ ਜਜ਼ਬਾਤ
ਸਿੱਧੂ ਮੂਸੇਵਾਲਾ ਦੇ ਫੈਨਜ਼ ਮਾਤਾ ਚਰਨ ਕੌਰ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਮਾਤਾ ਚਰਨ ਕੌਰ ਨੂੰ ਜਨਮਦਿਨ ਦਿਨ ਦੀ ਵਧਾਈ ਦੇ ਰਹੇ ਹਨ ਤੇ ਇਸ ਦੇ ਨਾਲ ਹੀ ਫੈਨਜ਼ ਨਿੱਕੇ ਸ਼ੁਭ ਨੂੰ ਲੰਮੀ ਉਮਰ ਦੀਆਂ ਅਸੀਸਾਂ ਦੇ ਰਹੇ ਹਨ।