ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਲਈ ਤਿਆਰੀ ਜਾਰੀ, ਮਰਹੂਮ ਗਾਇਕ ਦੇ ਤਾਏ ਨੇ ਦੱਸਿਆ ਕਦੋਂ ਹੋਵੇਗਾ ਸ਼ੁਰੂ
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ, ਪਰ ਅਜੇ ਵੀ ਸਿੱਧੂ ਦੇ ਮਾਪੇ ਤੇ ਗਾਇਕ ਦੇ ਫੈਨਜ਼ ਨੇ ਉਨ੍ਹਾਂ ਦੀਆਂ ਯਾਦਾਂ ਨੂੰ ਆਪਣੇ ਦਿਲਾਂ 'ਚ ਜ਼ਿਉਂਦਾ ਰੱਖਿਆ ਹੈ। ਹਾਲ ਹੀ ਵਿੱਚ ਸਿੱਧੂ ਦੇ ਫੈਨਜ਼ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਕਿਉਂਕਿ ਮੁੜ ਇੱਕ ਵਾਰ ਫਿਰ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਲਦ ਹੀ ਆਪਣੇ ਦਰਸ਼ਕਾਂ ਦੇ ਰੁਬਰੂ ਹੋਣਗੇ, ਇਸ ਬਾਰੇ ਉਨ੍ਹਾਂ ਦੇ ਤਾਏ ਨੇ ਖੁਲਾਸਾ ਕੀਤਾ ਹੈ।
Sidhu Moose wala 'Live show hologram' : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ, ਪਰ ਅਜੇ ਵੀ ਸਿੱਧੂ ਦੇ ਮਾਪੇ ਤੇ ਗਾਇਕ ਦੇ ਫੈਨਜ਼ ਨੇ ਉਨ੍ਹਾਂ ਦੀਆਂ ਯਾਦਾਂ ਨੂੰ ਆਪਣੇ ਦਿਲਾਂ 'ਚ ਜ਼ਿਉਂਦਾ ਰੱਖਿਆ ਹੈ। ਹਾਲ ਹੀ ਵਿੱਚ ਸਿੱਧੂ ਦੇ ਫੈਨਜ਼ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਕਿਉਂਕਿ ਮੁੜ ਇੱਕ ਵਾਰ ਫਿਰ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਲਦ ਹੀ ਆਪਣੇ ਦਰਸ਼ਕਾਂ ਦੇ ਰੁਬਰੂ ਹੋਣਗੇ, ਇਸ ਬਾਰੇ ਉਨ੍ਹਾਂ ਦੇ ਤਾਏ ਨੇ ਖੁਲਾਸਾ ਕੀਤਾ ਹੈ।
ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਬੇਸ਼ਕ ਦੂਜੀ ਵਾਰ ਇੱਕ ਪੁੱਤ ਦੇ ਮਾਪੇ ਬਣ ਚੁੱਕੇ ਹਨ ਪਰ ਅਜੇ ਵੀ ਉਹ ਆਪਣੇ ਵੱਡੇ ਪੁੱਤਰ ਨੂੰ ਗੁਆਉਣ ਦੇ ਗਮ ਤੋਂ ਉਭਰ ਨਹੀਂ ਸਕੇ ਹਨ। ਬੀਤੇ ਸਾਲ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੀ ਯਾਦ 'ਚ ਇੱਕ ਵੱਡਾ ਕਦਮ ਚੁੱਕਣ ਜਾ ਰਹੇ ਹਨ।
ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਲਈ ਤਿਆਰੀ ਜਾਰੀ
ਜੀ ਹਾਂ ਜਲਦ ਹੀ ਸਿੱਧੂ ਮੂਸੇਵਾਲਾ ਦੇ 'ਲਾਈਵ ਸ਼ੋਅ ਹੋਲੋਗ੍ਰਾਮ' ਸ਼ੁਰੂ ਹੋਣਗੇ। ਬੀਤੇ ਦਿਨੀਂ ਇਸ ਦੀ ਸਬੰਧੀ ਪਿਤਾ ਬਲਕੌਰ ਸਿੰਘ ਨੇ ਪਿੰਡ ਮੂਸਾ ਵਿਖੇ ਗਾਇਕ ਦੀ ਯਾਦ ਵਿੱਚ ਖੋਲ੍ਹੀ ਗਈ ਇੱਕ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣ ਮੌਕੇ ਸਾਂਝੀ ਕੀਤੀ ਸੀ।
ਹੁਣ ਇਸ ਸਬੰਧੀ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਪਾਸੇ ਪਿੰਡ ਮੂਸਾ ਵਿੱਚ ਮੁੜ ਛੋਟੇ ਸਿੱਧੂ ਦੇ ਆਉਣ ਨਾਲ ਰੌਣਕਾਂ ਲੱਗ ਗਈਆਂ ਹਨ, ਉੱਥੇ ਹੀ ਦੂਜੇ ਪਾਸੇ ਮਰਹੂਮ ਗਾਇਕ ਸਿੱਧੂ ਦੇ ਮਾਤਾ-ਪਿਤਾ ਵੱਲੋਂ ਪੁੱਤਰ ਦੇ 'ਲਾਈਵ ਹੋਲੋਗ੍ਰਾਮ ਸ਼ੋਅਜ਼' ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਗੱਲ ਦਾ ਖੁਲਾਸਾ ਮਰਹੂਮ ਗਾਇਕ ਦੇ ਤਾਇਆ ਨੇ ਆਪਣੇ ਹਾਲੀਆ ਇੰਟਰਵਿਊ ਦੌਰਾਨ ਕੀਤਾ ਹੈ।
ਕਿੰਝ ਤੇ ਕਦੋਂ ਹੋਵੇਗਾ ਸਿੱਧੂ ਮੂਸੇਵਾਲਾ ਦਾ ਸ਼ੋਅਹਾਲ ਹੀ ਚ ਹੋਈ ਤਾਜ਼ਾ ਇੰਟਰਵਿਊ ਅਨੁਸਾਰ, ਸਿੱਧੂ ਦੇ ਤਾਇਆ ਜੀ ਦੱਸਿਆ ਕਿ ਲਾਈਵ ਕੰਸਰਟ ਲਈ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਜਨਵਰੀ ਅਤੇ ਫਰਵਰੀ 2025 ਤੱਕ ਤਿਆਰ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਿੱਧੂ ਵੱਲੋਂ ਦਿਹਾਂਤ ਤੋਂ ਪਹਿਲਾਂ ਬੁੱਕ ਕੀਤੇ ਗਏ ਸ਼ੋਅਜ਼ ਨੂੰ ਰੱਦ ਨਹੀਂ ਕੀਤੇ ਗਏ ਸਨ, ਜਿਸ ਲਈ ਉਨ੍ਹਾਂ ਦੇ ਮਾਪੇ ਤੇ ਪੂਰਾ ਪਰਿਵਾਰ ਚਾਹੁੰਦਾ ਹੈ ਕਿ ਉਹ ਹਰ ਹਾਲ ਵਿੱਚ ਸਿੱਧੂ ਨੂੰ ਗੀਤਾਂ ਰਾਹੀਂ ਤੇ ਹੋਲੋਗ੍ਰਾਮ ਸ਼ੋਅਸ ਰਾਹੀਂ ਜਿਉਂਦਾ ਰੱਖ ਸਕਣਗੇ ਤੇ ਪੁੱਤ ਵੱਲੋਂ ਕੀਤੇ ਗਏ ਸ਼ੋਅ ਦੇ ਵਾਅਦੇ ਨੂੰ ਵੀ ਪੂਰਾ ਕਰ ਸਕਣ।
ਹੋਰ ਪੜ੍ਹੋ : Hanuman Jayanti Special: 'ਰਾਮਾਇਣ' ਦੇ ਹਨੂੰਮਾਨ ਬਨਣ ਲਈ ਕਈ ਘੰਟਿਆਂ ਤੱਕ ਭੁੱਖੇ ਰਹਿੰਦੇ ਸੀ ਦਾਰਾ ਸਿੰਘ, ਜਾਣੋ ਕਿਉਂ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹੇ ਲਾਈਵ ਹੋਲੋਗ੍ਰਾਮ ਸ਼ੋਅਜ ਵਿਸ਼ਵ ਮਸ਼ਹੂਰ ਰੈਪਰ ਟੂਪਾਕ ਦੇ ਹੋਏ ਹਨ, ਜੋ ਕਿ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਆਯੋਜਿਤ ਕੀਤੇ ਗਏ ਸਨ। ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਵੀ ਟੂਪਾਕ ਨੂੰ ਆਪਣਾ ਆਈਡਲ ਮੰਨਦੇ ਸਨ ਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਦੇ ਸਨ। ਇਹ ਇਤਫਾਕ ਹੈ ਕਿ ਸਿੱਧੂ ਮੂਸੇਵਾਲਾ ਵਾਂਗ ਹੀ ਰੈਪਰ ਟੂਪਾਕ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।