ਗੋਲਡੀ ਬਰਾੜ ਨੂੰ ਦਹਿਸ਼ਤਗਰਦ ਐਲਾਨ ਕੀਤੇ ਜਾਣ ਮਗਰੋਂ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਆਇਆ ਸਾਹਮਣੇ, ਵੇਖੋ ਵੀਡੀਓ

By  Pushp Raj January 4th 2024 12:06 AM

Sidhu MooseWala Father: ਕੇਂਦਰ ਸਰਕਾਰ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਮੁਲਜ਼ਮ ਗੋਲਡੀ ਬਰਾੜ ਨੂੰ ਦਹਿਸ਼ਤਗਰਦ ਐਲਾਨ ਕੀਤੇ ਜਾਣ 'ਤੇ ਪਿਤਾ ਬਲਕੌਰ ਸਿੰਘ ਨੇ ਇਸ ਨੂੰ ਕੇਂਦਰ ਸਰਕਾਰ ਦਾ ਵਧੀਆ ਐਲਾਨ ਕਰਾਰ ਦਿੰਦਿਆਂ ਇਹ ਵੀ ਸ਼ੰਕਾ ਜਾਹਿਰ ਕੀਤੀ ਹੈ ਕਿ ਕੀ ਪਤਾ ਇਸ ਐਲਾਨ ਤੋਂ ਬਾਅਦ ਉਸ ਵਿਰੁੱਧ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ, ਕਿਉਂਕਿ ਸਰਕਾਰਾਂ ਵੱਲੋਂ ਕੀਤੇ ਐਲਾਨ ਪਹਿਲਾਂ ਦੀ ਧਰੇ ਧਰਾਏ ਰਹਿ ਗਏ ਹਨ।

Sidhu Moosewala Murder Case: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਮੁਕਰੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ, ਕਿਹਾ ਅਸੀਂ ਨਿਰਦੋਸ਼ ਹਾਂ, ਸਾਨੂੰ ਛੱਡ ਦਿਓ

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ 

ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਗ੍ਰਿਫਤਾਰ ਹੋਣ ਦੀ ਪੁਸ਼ਟੀ ਕਰ ਕੇ ਛੇਤੀ ਹੀ ਪੰਜਾਬ ਲਿਆਉਣ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਨ ਪਰ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਗੋਲਡੀ ਬਰਾੜ ਨੂੰ ਇੰਡੀਆ ਲਿਆਂਦਾ ਗਿਆ।

 

View this post on Instagram

A post shared by PTC Punjabi (@ptcpunjabi)

 

ਹੋਰ ਪੜ੍ਹੋ: ਧੀ ਦੇ ਵਿਆਹ ਤੋਂ ਪਹਿਲਾਂ ਦਿਲੀਪ ਕੁਮਾਰ ਦੇ ਘਰ ਪੁੱਜੇ ਆਮਿਰ ਖਾਨ, ਤਸਵੀਰਾਂ ਹੋਈਆਂ ਵਾਇਰਲ

ਉਨ੍ਹਾਂ ਨੇ ਕਿਹਾ ਕਿ ਹੁਣ ਵੀ ਇਹ ਕਦੇ ਅਜਿਹਾ ਐਲਾਨ ਨਾ ਹੋਵੇ, ਇਹ ਸ਼ੰਕਾ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਗੋਲਡੀ ਬਰਾੜ ਉਨ੍ਹਾਂ ਦੇ ਪੁੱਤਰ ਦੇ ਕਤਲ 'ਚ ਮੁੱਖ ਸਾਜਿਸ਼ਕਰਤਾ ਹੈ, ਜਿਸ ਦੇ ਖਿਲਾਫ਼ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਮਾਣਯੋਗ ਅਦਾਲਤ 'ਚ ਪੁਲਸ ਵੱਲੋਂ ਪੇਸ਼ ਕੀਤੀ ਚਾਰਜਸ਼ੀਟ 'ਚ ਵੀ ਉਸ ਦਾ ਨਾਂ ਹੈ।

View this post on Instagram

A post shared by PTC Punjabi (@ptcpunjabi)


ਹੋਰ ਪੜ੍ਹੋ: ਧੀ ਦੇ ਵਿਆਹ ਤੋਂ ਪਹਿਲਾਂ ਦਿਲੀਪ ਕੁਮਾਰ ਦੇ ਘਰ ਪੁੱਜੇ ਆਮਿਰ ਖਾਨ, ਤਸਵੀਰਾਂ ਹੋਈਆਂ ਵਾਇਰਲ

ਬਲਕੌਰ ਸਿੰਘ ਨੇ ਕਿਹਾ ਕਿ ਇਹ ਸਿਰਫ ਸਰਟੀਫਿਕੇਟ ਦੇਣ ਤਕ ਨਹੀਂ ਹੋਣਾ ਚਾਹੀਦਾ ਕਿ ਉਸ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਗਿਆ ਜੋ ਹੁਣ ਕੈਨੇਡਾ 'ਚ ਰਹਿ ਕੇ ਲਗਾਤਾਰ ਅਪਰਾਧਿਕ ਅਤੇ ਦੇਸ਼ ਵਿਰੋਧੀ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਗੋਲਡੀ ਬਰਾੜ ਨੂੰ ਅੱਤਵਾਦ ਐਲਾਨ ਕਰਨਾ ਤਾਂ ਹੀ ਵਾਜਿਬ ਹੈ ਕਿ ਉਸ ਨੂੰ ਜਲਦੀ ਇੰਡੀਆ ਲਿਆ ਕੇ ਸਿੱਧੂ ਮੂਸੇਵਾਲਾ ਮਾਮਲੇ 'ਚ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇ।

Related Post