ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮੌਕੇ ਬਾਪੂ ਬਲਕੌਰ ਸਿੰਘ ਨੇ ਪੁੱਤ ਲਈ ਕੀਤੀ ਇਨਸਾਫ ਦੀ ਮੰਗ, ਕਿਹਾ ਆਪਣੇ ਆਖਰੀ ਸਾਹ ਤੱਕ ਲੜਦਾ ਰਹਾਂਗਾ

29 ਮਈ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮਨਾਈ ਗਈ। ਇਸ ਖਾਸ ਮੌਕੇ ਉੱਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਸਣੇ ਪੂਰਾ ਪਰਿਵਾਰ ਗਾਇਕ ਦੀ ਸਮਾਧ ਉੱਤੇ ਪਹੁੰਚਿਆ। ਇਸ ਦੇ ਨਾਲ ਹੀ ਗਾਇਕ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਆਪਣੇ ਪੁੱਤ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ।

By  Pushp Raj May 30th 2024 06:42 PM

Sidhu Moosewala Father Balkaur Singh : 29 ਮਈ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮਨਾਈ ਗਈ। ਇਸ ਖਾਸ ਮੌਕੇ ਉੱਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਸਣੇ ਪੂਰਾ ਪਰਿਵਾਰ ਗਾਇਕ ਦੀ ਸਮਾਧ ਉੱਤੇ ਪਹੁੰਚਿਆ। ਇਸ ਦੇ ਨਾਲ ਹੀ ਗਾਇਕ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਆਪਣੇ ਪੁੱਤ  ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ। 

ਦੱਸ ਦਈਏ ਕਿ ਇਸ ਖਾਸ ਮੌਕੇ ਉੱਤੇ ਪਿੰਡ ਮੂਸਾ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਹੈ। ਇਸ ਖਾਸ ਮੌਕੇ ਉੱਤੇ ਕਈ ਮਸ਼ਹੂਰ ਹਸਤੀਆਂ ਸਣੇ ਗਾਇਕ ਦੇ ਫੈਨਜ਼ ਤੇ ਉਨ੍ਹਾਂ ਚਾਹੁੰਣ ਵਾਲੇ ਵੱਡੀ ਗਿਣਤੀ ਵਿੱਚ ਪਹੁੰਚੇ ਹਨ। 


ਇਸ ਸਮਾਗਮ ਮਗਰੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਪੀਟੀਸੀ ਸਣੇ ਕਈ ਮੀਡੀਆ ਅਦਾਰਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ।  ਇਸ ਦੌਰਾਨ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਪੁੱਤ ਦੇ ਬੁੱਤ ਨੂੰ ਜਫੀ ਪਾ ਕੇ ਆਪਣਾ ਦਰਦ ਬਿਆਨ ਕਰਦੇ ਨਜ਼ਰ ਆਏ। 


ਇਸ ਦੇ ਨਾਲ ਹੀ ਬਾਪੂ ਬਲਕੌਰ ਸਿੰਘ ਦੀ ਪਹਿਲਾ ਵਾਂਗ ਆਪਣੇ ਪੁੱਤ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੇ ਨਜ਼ਰ ਆਏ। ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪਿਆਰੇ ਪੁੱਤਰ ਨੂੰ ਬਿਨਾਂ ਕਿਸੇ ਗੁਨਾਹ ਦੀ ਸਜਾ ਮਿਲੀ ਹੈ। ਸਾਡੇ ਕੋਲੋਂ ਸਾਡਾ ਸਰਵਣ ਪੁੱਤ ਖੋਹ ਲਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜੇ ਵੀ ਸਿੱਧੂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਦੇ ਫੈਨਜ਼ ਦਾ ਧੰਨਵਾਦ ਕੀਤਾ ਕਿ ਉਹ ਉਨ੍ਹਾਂ ਦੇ ਪੁੱਤਰ ਲਈ ਇਨਸਾਫ ਦੀ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ। 


ਹੋਰ ਪੜ੍ਹੋ : ਰਿਹਾਨਾ ਤੋਂ ਬਾਅਦ ਹੁਣ ਪੌਪ ਗਾਇਕਾ ਸ਼ਕੀਰਾ ਕਰੇਗੀ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ 'ਚ ਪਰਫਾਮ

ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਜਿਸਮ ਵਿੱਚ ਜਦੋਂ ਤੱਕ ਸਾਹ ਹੈ ਆਪਣੇ ਪੁੱਤ ਦੇ ਇਨਸਾਫ ਲਈ ਹਮੇਸ਼ਾ ਲੜਦਾ ਰਹਾਂਗਾ। ਭਾਂਵੇ ਸਰਕਾਰਾ ਮੈਨੂੰ ਕਿੰਨਾ ਵੀ ਤੰਗ ਪਰੇਸ਼ਾਨ ਕਰਨ ਲੈਣ ਪਰ ਮੈਂ ਸੱਚ ਦੀ ਲੜਾਈ ਤੋਂ ਪਿੱਛੇ ਨਹੀਂ ਹਟਾਂਗਾ। 

ਇਸ ਮੌਕੇ ਪਿੰਡ ਮੂਸਾ ਵਿਖੇ ਪਹੁੰਚੇ ਗਾਇਕ ਦੇ ਕਈ ਫੈਨਜ਼ ਵੀ ਉਨ੍ਹਾਂ ਲਈ ਲਗਾਤਾਰ ਇਨਸਾਫ ਦੀ ਮੰਗ ਕਰਦੇ ਨਜ਼ਰ ਆਏ। ਫੈਨਜ਼ ਦੇ ਹੱਥ ਵਿੱਚ ਸਿੱਧੂ ਦੀਆਂ ਤਸਵੀਰਾਂ ਤੇ ਉਨ੍ਹਾਂ ਲਈ  #Justice For Sidhu Moosewala ਦੇ ਪੋਸਟਰ ਨਜ਼ਰ ਆਏ।  ਫੈਨਜ਼ ਨੇ ਸੂਬੇ ਦੇ ਵਿੱਚ ਸੁਰੱਖਿਆ ਤੇ ਕਾਨੂੰਨੀ ਪ੍ਰਕੀਰਿਆ ਵਿੱਚ ਹੋ ਰਹੀ ਦੇਰੀ ਉੱਤੇ ਰੋਸ ਪ੍ਰਗਟਾਇਆ। 

Related Post