ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ 'ਤੇ ਆਪਣੇ ਨਵਜੰਮੇ ਬੱਚੇ ਨੂੰ ਤੰਗ ਪਰੇਸ਼ਾਨ ਕਰਨ ਦੇ ਲਾਏ ਦੋਸ਼, ਵੇਖੋ ਵੀਡੀਓ

By  Pushp Raj March 20th 2024 12:08 PM -- Updated: March 20th 2024 03:15 PM

Sidhu Moosewala Father Balkaur Singh on Punjab Govt : ਨਿੱਕੇ ਸਿੱਧੂ ਦੇ ਆਉਣ ਨਾਲ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਉਸ ਦੀ ਹਵੇਲੀ 'ਚ ਮੁੜ ਖੁਸ਼ੀਆਂ ਆ ਗਈਆਂ ਹਨ। ਗਾਇਕ ਦੇ ਪਰਿਵਾਰ ਨੂੰ ਆਮ ਤੇ ਖਾਸ ਸਣੇ ਚਾਰੇ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ, ਪਰ ਹਾਲ ਹੀ ਬਾਪੂ ਬਲਕੌਰ ਸਿੰਘ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਪੰਜਾਬ ਸਰਕਾਰ 'ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨਵ ਜਨਮੇ ਪੁੱਤ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। 


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦੇ ਜਨਮ ਨਾਲ ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਦੇ ਘਰ ਤੇ ਜ਼ਿੰਦਗੀ ਵਿੱਚ ਮੁੜ ਖੁਸ਼ੀਆਂ ਵਾਪਸ ਪਰਤ ਆਈਆਂ ਹਨ। ਪਾਲੀਵੁੱਡ ਦੇ ਕਈ ਸੈਲਬਸ ਸਣੇ ਕਈ ਫੈਨਜ਼ ਗਾਇਕ ਦੇ ਮਾਪਿਆਂ ਨੂੰ ਵਧਾਈ ਦੇਣ ਹਸਪਤਾਲ ਪਹੁੰਚੇ। 

View this post on Instagram

A post shared by Balkaur Singh (@sardarbalkaursidhu)

 

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਸਰਕਾਰ 'ਤੇ ਲਾਏ ਨਵ ਜਨਮੇ ਪੁੱਤ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼


ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ, ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਨਵ ਜਨਮੇ ਬੱਚੇ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। 


ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਬਾਪੂ ਬਲਕੌਰ ਸਿੰਘ ਨੇ ਕੈਪਸ਼ਨ ਵਿੱਚ ਲਿਖਿਆ, 'ਅਜਿਹਾ ਕਿਹੜਾ ਡਰ ਜਾਂ ਕਿਹੜੀ ਮਜਬੂਰੀ ਹੈ ਕਿ ਸਰਕਾਰ ਇੱਕ ਨਵ-ਜਨਮੇਂ ਬੱਚੇ ਦੀ ਖ਼ੁਸ਼ੀ ਵਿੱਚ ਵਿਘਨ ਪਾ ਰਹੀ ਹੈ?'

ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬਾਪੂ ਬਲਕੌਰ ਸਿੰਘ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਤੁਹਾਡੀਆਂ ਸਭ ਦੀਆਂ ਦੁਆਵਾਂ ਲਈ ਮੈਂ ਧੰਨਵਾਦੀ ਹਾਂ। ਤੁਸੀਂ ਮੇਰੇ ਬੇਟੇ ਸ਼ਭਦੀਪ ਸਿੰਘ ਨੂੰ ਬਹੁਤ ਪਿਆਰ ਦਿੱਤਾ। ਤੁਹਾਡੀ ਦੁਆਵਾਂ ਸਦਕਾ ਹੀ ਵਾਹਿਗੁਰੂ ਨੇ ਸਾਨੂੰ ਸਾਡਾ ਸ਼ੁਭਦੀਪ ਵਾਪਸ ਕੀਤਾ ਹੈ ਤੇ ਸਾਰੇ ਹੀ ਫੈਨਜ਼ ਨਿੱਕੇ ਸ਼ੁਭ ਦੇ ਆਉਣ ਨਾਲ ਖੁਸ਼ ਹਨ। 

ਬਾਪੂ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਕਰੜੇ ਸਬਦਾਂ 'ਚ ਦਿੱਤੀ ਚੇਤਾਵਨੀ 

ਬਾਪੂ ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ਅੱਜ ਸਵੇਰ ਤੋਂ ਹੀ ਮੇਰਾ ਮਨ ਬਹੁਤ ਪਰੇਸ਼ਾਨ ਹੈ। ਸੋਚਿਆ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਪ੍ਰਸ਼ਾਸਨ ਮੇਰੇ ਨਵੇਂ ਜਨਮੇ ਬੱਚੇ ਬਾਰੇ ਪੁੱਛਗਿੱਛ ਕਰ ਰਿਹਾ ਹੈ ਤੇ ਸਾਡੇ ਉੱਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਆਪਣੇ ਇਸ ਬੱਚੇ ਦੇ ਲੀਗਲ ਡਾਕੂਮੈਂਟ ਪੇਸ਼ ਕਰੋ। ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਹਨ। ਮੈਂ ਸੀਐਮ ਸਾਹਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਪਹਿਲਾ ਸਾਡਾ ਟ੍ਰੀਟਮੈਂਟ ਤਾਂ ਪੂਰਾ ਹੋਣ ਲੈਣ ਦਿਓ ਫਿਰ ਤੁਸੀਂ ਮੈਨੂੰ ਜੋ ਕਹੋਗੇ, ਜਿੱਥੇ ਕਹੋਗੇ ਹਾਜ਼ਰ ਹੋ ਜਾਵਾਂਗਾ।

ਬਲਕੌਰ ਸਿੰਘ ਨੇ ਅੱਗੇ ਕਿਹਾ ਭਗਵੰਤ ਮਾਨ ਜੀ ਤੁਹਾਨੂੰ ਸਾਫ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਮੇਰਾ ਮਨ ਬਹੁਤ ਦੁਖੀ ਹੈ ਕਿ ਤੁਸੀਂ ਹਰ ਗੱਲ ਵਿੱਚ ਯੂ ਟਰਨ ਲੈ ਲੈਂਦੇ ਹੋਏ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪੁੱਤ ਸਿੱਧੂ ਮੂਸੇਵਾਲੇ ਨੇ 28 ਸਾਲ ਦੀ ਉਮਰ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਕੱਟੀ ਹੈ, ਮੈਂ ਵੀ ਇੱਕ ਸਾਬਕਾ ਫੌਜੀ ਹਾਂ ਤੇ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਕਾਨੂੰਨੀ ਦਾਇਰੇ 'ਚ ਰਹਿ ਕੇ ਜਿਉਂਦਾ ਹਾਂ ਅਤੇ ਹਰ ਕੰਮ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਕਰਦੇ ਹਾਂ। ਤੁਹਾਨੂੰ ਅਜਿਹਾ ਕਿਹੜਾ ਡਰ ਜਾਂ ਕਿਹੜੀ ਮਜਬੂਰੀ ਹੈ ਕਿ ਸਰਕਾਰ ਇੱਕ ਨਵ-ਜਨਮੇਂ ਬੱਚੇ ਦੀ ਖ਼ੁਸ਼ੀ ਵਿੱਚ ਵਿਘਨ ਪਾ ਰਹੀ ਹੈ?

ਸਿੱਧੂ ਦੇ ਮਾਪਿਆਂ ਨੂੰ ਆਪ ਤੋਂ ਬਾਅਦ ਕੇਂਦਰ ਸਰਕਾਰ ਨੇ ਨੋਟਿਸ ਜਾਰੀ ਕਰ ਮੰਗੀ ਜਾਣਕਾਰੀ 

ਆਮ ਆਦਮੀ ਪਾਰਟੀ ਦੀ ਇਕਾਈ ਤੋਂ ਬਾਅਦ ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਇਨ ਵਿਟਰੋ ਫਰਟੀਲਾਈਜੇਸ਼ਨ (ਆਈਵੀਐਫ) ਇਲਾਜ ਸਬੰਧੀ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਅਤੇ ਉਨ੍ਹਾਂ ਨੂੰ ਰਿਪੋਰਟ ਵਿਭਾਗ ਨੂੰ ਸੌਂਪਣ ਲਈ ਕਿਹਾ ਹੈ।

ਨੋਟਿਸ ਵਿੱਚ ਲਿਖਿਆ ਗਿਆ ਹੈ, "ਸਹਾਇਕ ਪ੍ਰਜਨਨ ਤਕਨਾਲੋਜੀ (ਰੈਗੂਲੇਸ਼ਨ) ਐਕਟ, 2021 ਦੀ ਧਾਰਾ 21(g) (i) ਦੇ ਤਹਿਤ, ART ਸੇਵਾਵਾਂ ਦੇ ਅਧੀਨ ਜਾ ਰਹੀ ਇੱਕ ਔਰਤ ਲਈ ਨਿਰਧਾਰਤ ਉਮਰ ਸੀਮਾ 21-50 ਸਾਲ ਦੇ ਵਿਚਕਾਰ ਹੈ," ਨੋਟਿਸ ਵਿੱਚ ਲਿਖਿਆ ਗਿਆ ਹੈ।

ਹਾਲ ਹੀ ਵਿੱਚ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਬਲਕੌਰ ਸਿੰਘ ਅਤੇ ਚਰਨ ਕੌਰ ਦੇ ਮਾਪਿਆਂ ਨੇ ਪੰਜਾਬ ਵਿੱਚ ਗਾਇਕ ਦੀ ਮੌਤ ਦੇ ਲਗਭਗ ਦੋ ਸਾਲ ਬਾਅਦ ਐਤਵਾਰ ਨੂੰ ਇੱਕ ਬੱਚੇ ਦਾ ਸਵਾਗਤ ਕੀਤਾ।

ਸਿੱਧੂ ਪਰਿਵਾਰ ਦੇ ਸਮਰਥਨ 'ਚ ਆਏ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ


ਸਿੱਧੂ ਮੂਸੇਵਾਲਾ ਦੇ ਪਿਤਾ ਦੀ ਇਸ ਵੀਡੀਓ ਤੋਂ ਬਾਅਦ ਬਾਅਦ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਨਵਜੰਮੇ ਬੱਚੇ ਦੇ ਮਾਮਲੇ 'ਤੇ ਤੰਗ ਪਰੇਸ਼ਾਨ ਕਰਨ ਲਈ ਆਪ ਸਰਕਾਰ ਦੀ ਨਿਖੇਧੀ ਕੀਤੀ ਹੈ। ਇੱਕ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਬਜਾਏ ਮਾਂ ਅਤੇ ਨਵਜੰਮੇ ਬੱਚੇ ਦੀ ਸਹੀ ਸੰਭਾਲ ਯਕੀਨੀ ਬਨਾਉਣ ਦੇ ਆਪ ਸਰਕਾਰ ਝੂਠੇ ਦੋਸ਼ਾਂ ਨਾਲ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ।

 

Inhuman treatment with newborn baby & the mother is most important issue for me. So you shouldn’t feel unnecessarily disturbed. https://t.co/X4slYQhsOR

— Dr Daljit S Cheema (@drcheemasad) March 20, 2024

 

ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਚਮਕੀਲਾ ਲੁੱਕ 'ਚ ਨਵੇਂ ਗੀਤ ਨਾਲ ਸਾਂਝੀ ਕੀਤੀ ਵੀਡੀਓ, ਫੈਨਜ਼ ਨੂੰ ਆ ਰਹੀ ਹੈ ਪਸੰਦ

ਬਾਪੂ ਬਲਕੌਰ ਸਿੰਘ ਦੇ ਇਸ ਵੀਡੀਓ ਨੂੰ ਵੇਖ ਕੇ ਸਿੱਧੂ ਦੇ ਫੈਨਜ਼ ਬੇਹੱਦ ਪਰੇਸ਼ਾਨ ਹੋ ਗਏ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਮਰਹੂਮ ਗਾਇਕ ਦੇ ਪਿਤਾ ਦੇ ਹੱਕ ਵਿੱਚ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ। ਕਈ ਯੂਜ਼ਰਸ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਇੱਕ ਦਿਨ ਦਾ ਬੱਚਾ ਬਰਦਾਸ਼ਤ ਨਹੀਂ ਹੋ ਰਿਹਾ ਸਿੱਧੂ ਨੂੰ ਕਿਵੇਂ ਜਰਦੇ ਹੋਣਗੇ। ' ਇੱਕ ਹੋਰ ਨੇ ਲਿਖਿਆ, 'ਸੀਐਮ ਦੇ ਜਵਾਕ ਦੇ ਵੀ ਡਾਕੂਮੈਂਟਸ ਚਾਹੀਦੇ ਨੇ ਫਿਰ ਸਾਨੂੰ ਹੋਰ ਕੋਈ ਕੰਮ ਨਹੀਂ ਹੈ ਇਨ੍ਹਾਂ ਨੂੰ, ਮਾੜਾ ਈ ਹਾਲ ਆ ਸਰਕਾਰ ਦਾ। 

Related Post