ਸਿੱਧੂ ਮੂਸੇਵਾਲਾ ਦੀ ਈਪੀ No Name ਨੇ ਸਪੋਟੀਫਾਈ 'ਤੇ 400 ਮਿਲੀਅਨ ਸਟੀਰਮਸ ਕੀਤੇ ਪਾਰ

By  Pushp Raj January 11th 2024 01:03 PM

Sidhu Moosewala EP 'No Name':  ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ, ਪਰ ਅਜੇ ਵੀ ਉਨ੍ਹਾਂ ਦੇ ਚਾਹੁਣ ਵਾਲੇ ਗਾਇਕ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਦੇ ਨਾਮ ਇੱਕ ਹੋਰ ਉਪਲਬਧੀ ਹੋਈ ਹੈ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਈ.ਪੀ 'ਨੋ ਨੇਮ' ਨੇ ਸਪੋਟੀਫਾਈ 'ਤੇ 400 ਮਿਲੀਅਨ ਸਟਰੀਮਸ ਨੂੰ ਪਾਰ ਕਰ ਲਿਆ ਹੈ। 

ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਸੁਪਰਹਿੱਟ ਗੀਤ ਦਿੱਤੇ ਤੇ ਬੁਲੰਦੀਆਂ ਉੱਤੇ ਪਹੁੰਚਾਇਆ। ਸਿੱਧੂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਨਾਮ ਉੱਤੇ ਨਿੱਤ ਨਵੇਂ ਰਿਕਾਰਡ ਬਣ ਰਹੇ ਹਨ। 

 

ਸਿੱਧੂ ਮੂਸੇਵਾਲਾ ਦੀ ਈ.ਪੀ 'ਨੋ ਨੇਮ' ਨੇ ਸਪੋਟੀਫਾਈ 'ਤੇ 400 ਮਿਲੀਅਨ ਸਟਰੀਮਸ ਕੀਤੇ ਪਾਰ 

 

ਹਾਲ ਹੀ ਵਿੱਚ ਇਹ ਖਬਰਾਂ ਆ ਰਹੀਆਂ ਹਨ ਕਿ ਸਿੱਧੂ ਮੂਸੇਵਾਲਾ ਦੀ ਈ.ਪੀ 'ਨੋ ਨੇਮ' (EP, No Name) ਨੇ ਸਪੋਟੀਫਾਈ (Spotify) 'ਤੇ 400 ਮਿਲੀਅਨ ਸਟਰੀਮਸ ਨੂੰ ਪਾਰ ਕਰ ਲਿਆ ਹੈ। ਗਾਇਕ ਦੇ ਫੈਨਜ਼ ਇਹ ਖ਼ਬਰ ਜਾਣ ਕੇ ਬੇਹੱਦ ਖੁਸ਼ ਹਨ ਤੇ ਮਰਹੂਮ ਗਾਇਕ ਨੂੰ ਯਾਦ ਕਰ ਰਹੇ ਹਨ। ਗਾਇਕ ਦੀ ਇਹ ਈਪੀ ਮਿਊਜ਼ਕ ਐਪਸ ਉੱਤੇ ਪਹਿਲੇ  ਨੰਬਰ ਉੱਤੇ ਟ੍ਰੈਂਡ ਕਰ ਰਹੀ ਹੈ , ਜਿਸ ਤੋਂ ਸਹਿਜ਼ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਾਇਕ ਦੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਸਿੱਧੂ ਲਈ ਅਜੇ ਵੀ ਪਿਆਰ ਤੇ ਉਨ੍ਹਾਂ ਦੇ ਗੀਤਾਂ ਪ੍ਰਤੀ ਕ੍ਰੇਜ਼ ਬਰਕਰਾਰ ਹੈ। 



ਗਾਇਕ ਦੀ ਇਸ ਈ.ਪੀ 'ਨੋ ਨੇਮ' ਬਾਰੇ (EP, No Name) ਬਾਰੇ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸੰਨੀ ਮਾਲਟਨ (Sunny Malton), ਅਰ ਪੈਸਲੀ (Ar Paisley) ਅਤੇ ਮਿਸਟਰ ਕੈਪੋਨ  (Mr. Capone) ਨੇ ਵੀ ਗੀਤ ਗਾਏ ਹਨ। ਇਸ ਈ.ਪੀ ਨੂੰ ਸੋਹਣੇ ਗੀਤਾਂ ਨਾਲ ਤਿਆਰ ਕੀਤਾ ਗਿਆ ਹੈ। 


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਇਹ ਈਪੀ ਸਾਲ 25 ਅਪ੍ਰੈਲ ਸਾਲ 2022 ਦੇ ਵਿੱਚ ਗਾਇਕ ਦੇ ਦਿਹਾਂਤ ਤੋਂ ਪਹਿਲਾਂ ਉਸ ਨੇ ਖ਼ੁਦ ਰਿਲੀਜ਼ ਕੀਤੀ ਸੀ। ਇਸ ਈ.ਪੀ ਦੇ ਵਿੱਚ 5 ਗੀਤ ਸ਼ਾਮਿਲ ਹਨ। ਇਸ ਈ.ਪੀ ਦੇ ਲਈ ਸਿੱਧੂ ਮੂਸੇਵਾਲਾ ਨੇ ਖ਼ੁਦ ਕਾਰਜਕਾਰੀ ਨਿਰਮਾਤਾ ਦੇ ਰੂਪ ਵਿੱਚ ਵੀ ਕੰਮ ਕੀਤਾ ਤੇ ਗੀਤਾਂ ਨੂੰ ਐਸਓਈ, ਸਨੈਪੀ, ਜੇਬੀ ਅਤੇ ਐਮਐਕਸਆਰਸੀ ਵੱਲੋਂ ਤਿਆਰ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਹਰ ਕਿਸੇ ਦੇ ਚਹੇਤੇ ਗਾਇਕ ਰਹੇ। ਸਿੱਧੂ ਮੂਸੇਵਾਲਾ ਦੇ ਗੀਤ (Sidhu Moosewala Songs) ਰਿਲੀਜ਼ ਹੁੰਦੇ ਹੀ ਮਿੰਟਾਂ ਵਿੱਚ ਵਾਇਰਲ ਹੋ ਜਾਂਦਾ ਹੈ। ਪਾਲੀਵੁੱਡ (Pollywood) ਤੋਂ ਲੈ ਕੇ ਬਾਲੀਵੁੱਡ ਇੱਥੋ ਤੱਕ ਕੀ ਵਿਦੇਸ਼ਾਂ ਵਿੱਚ ਵੀ ਗਾਇਕ ਦੀ ਵੱਡੀ ਫੈਨ ਫਾਲੋਇੰਗ ਹੈ। ਸਿੱਧੂ ਮੂਸੇਵਾਲਾ ਅਜਿਹੇ ਪਹਿਲੇ ਪੰਜਾਬੀ ਗਾਇਕ ਸਨ ਜਿਨ੍ਹਾਂ ਦੇ ਇੰਸਾਟਗ੍ਰਾਮ ਤੇ ਯੂਟਿਊਬ ਉੱਤੇ ਵੀ ਸਭ ਤੋਂ ਵੱਧ ਸਬਸਕ੍ਰਾਈਬਰ ਸਨ। ਗਾਇਕ ਨੂੰ ਯੂਟਿਊਬ ਵੱਲੋਂ ਡਾਇਮੰਡ ਪਲੇ ਬਟਨ ਨਾਲ ਭੇਜਿਆ ਗਿਆ ਸੀ। 

View this post on Instagram

A post shared by Sirf Panjabiyat (@sirfpanjabiyat)



ਹੋਰ ਪੜ੍ਹੋ: ਪਰਮੀਸ਼ ਵਰਮਾ ਨੇ ਆਪਣੀ ਧੀ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਧੀ ਨੂੰ ਲਾਡ ਲਡਾਉਂਦੇ ਆਏ ਨਜ਼ਰ

ਦੱਸਣਯੋਗ ਹੈ ਕਿ 29 ਮਈ 2022 ਮਾਨਸਾ ਵਿਖੇ ਅਣਪਛਾਤੇ ਲੋਕਾਂ ਵੱਲੋਂ ਫਾਇਰਿੰਗਰ ਕਰਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਗਾਇਕ ਦੇ ਮਾਤਾ-ਪਿਤਾ ਅਜੇ ਵੀ ਗਾਇਕ ਦੇ ਲਈ ਸੂਬਾ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰ ਰਹੇ ਹਨ ਅਤੇ ਗਾਇਕ ਦੇ ਫੈਨਜ਼ ਉਨ੍ਹਾਂ ਦਾ ਭਰਪੂਰ ਸਮਰਥਨ ਕਰ ਰਹੇ ਹਨ। 

Related Post