ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਵਾਇਰਲ ਹੋ ਰਹੀਆਂ ਨੇ ਗਾਇਕ ਦੇ ਬਚਪਨ ਦੀਆਂ ਤਸਵੀਰਾਂ, ਫੈਨਜ਼ ਕਰ ਰਹੇ ਯਾਦ
ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਗਾਇਕ ਦੇ ਜਨਮਦਿਨ ਦੇ ਖਾਸ ਮੌਕੇ ਉੱਤੇ ਫੈਨਜ਼ ਗਾਇਕ ਨੂੰ ਉਨ੍ਹਾਂ ਦੇ ਗੀਤਾਂ ਤੇ ਤਸਵੀਰਾਂ ਰਾਹੀਂ ਯਾਦ ਕਰ ਰਹੇ ਹਨ। ਅੱਜ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਗਾਇਕ ਦੀਆਂ ਬਚਪਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Sidhu Moosewala Childhood Pictures : ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਗਾਇਕ ਦੇ ਜਨਮਦਿਨ ਦੇ ਖਾਸ ਮੌਕੇ ਉੱਤੇ ਫੈਨਜ਼ ਗਾਇਕ ਨੂੰ ਉਨ੍ਹਾਂ ਦੇ ਗੀਤਾਂ ਤੇ ਤਸਵੀਰਾਂ ਰਾਹੀਂ ਯਾਦ ਕਰ ਰਹੇ ਹਨ। ਅੱਜ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਗਾਇਕ ਦੀਆਂ ਬਚਪਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਮਹਿਜ਼ ਇੱਕ ਚੰਗੇ ਗਾਇਕ ਹੀ ਨਹੀਂ ਸਗੋਂ ਇੱਕ ਚੰਗੇ ਪੁੱਤਰ ਵੀ ਸਨ। ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਪਿੰਡ ਮੂਸਾ, ਮਾਨਸਾ ਵਿਖੇ ਹੋਇਆ। ਸਿੱਧੂ ਮੂਸੇਵਾਲਾ ਦਾ ਅਸਲ ਸ਼ੁਭਦੀਪ ਸਿੰਘ ਸਿੱਧੂ ਸੀ।
ਸਿੱਧੂ ਨੇ ਬੇਹੱਦ ਹੀ ਘੱਟ ਸਮੇਂ ਆਪਣੇ ਮਿਊਜ਼ਿਕਲ ਇੰਡਸਟਰੀ ਵਿੱਚ ਬਤੌਰ ਗਾਇਕ ਆਪਣੀ ਵੱਖਰੀ ਪਛਾਣ ਬਣਾਈ। ਸਿੱਧੂ ਆਪਣੇ ਬੇਬਾਕ ਬੋਲਾਂ ਵਾਲੇ ਗੀਤਾਂ ਲਈ ਮਸ਼ਹੂਰ ਸਨ।
ਅੱਜ ਗਾਇਕ ਦੇ ਜਨਮਦਿਨ ਦੇ ਖਾਸ ਮੌਕੇ ਉੱਤੇ ਉਨ੍ਹਾਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ‘ਚ ਸਿੱਧੂ ਮੂਸੇਵਾਲਾ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ। ਕਿਸੇ ਨੂੰ ਵੀ ਵਿਸ਼ਵਾਸ਼ ਨਹੀਂ ਹੋ ਰਿਹਾ ਕੱਲ੍ਹ ਤੱਕ ਜਿਸ ਗਾਇਕ ਦੇ ਗੀਤਾਂ ਨੂੰ ਉਹ ਸੁਣਦੇ ਸਨ ਅੱਜ ਉਹ ਸਾਡੇ ਵਿਚਾਲੇ ਨਹੀਂ ਰਹੇ। ਸਿੱਧੂ ਮੂਸੇਵਾਲਾ ਦੇ ਜਨਮਦਿਨ ਦੀਆਂ ਇਹ ਤਸਵੀਰਾਂ ਹਰ ਕਿਸੇ ਨੂੰ ਭਾਵੁਕ ਕਰ ਰਹੀਆਂ ਹਨ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਨੀਰੂ ਬਾਜਵਾ ਨਾਲ ਹੀਰਾਮੰਡੀ ਦੇ ਇਸ ਗੀਤ ਉੱਤੇ ਬਣਾਈ ਫਨੀ ਰੀਲ, ਵੇਖੋ ਵੀਡੀਓ
ਬੇਹੱਦ ਹੀ ਘੱਟ ਉਮਰ ਵਿੱਚ ਸਿੱਧੂ ਮੂਸੇਵਾਲਾ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ।ਸਿੱਧੂ ਮੂਸੇਵਾਲਾ ਨੇ ਬਹੁਤ ਹੀ ਘੱਟ ਸਮੇਂ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਥਾਂ ਬਣਾਈ। ਗਾਇਕ ਦੇ ਦਿਹਾਂਤ ਮਗਰੋਂ ਗਾਇਕ ਦੇ ਮਾਤਾ-ਪਿਤਾ ਤੇ ਫੈਨਜ਼ ਗਾਇਕ ਲਈ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ।