ਅੱਜ ਦੇ ਦਿਨ ਸਿੱਧੂ ਮੂਸੇਵਾਲਾ ਦਾ ਹੋਇਆ ਸੀ ਅੰਤਿਮ ਸਸਕਾਰ, ਮਾਂ ਨੇ ਭਾਵੁਕ ਪੋਸਟ ਸਾਂਝੀ ਕਰਦੇ ਕਿਹਾ ‘ਕਿੱਥੇ ਤਾਂ ਚਾਵਾਂ ਨਾਲ ਸਿਹਰੇ ਲਾਉਣੇ ਸੀ…ਤੇ’
ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਬਰਸੀ ਮਨਾਈ ਗਈ । ਇਸ ਮੌਕੇ ‘ਤੇ ਇੱਕ ਸਾਦਾ ਸਮਾਰੋਹ ਰੱਖਿਆ ਗਿਆ ਸੀ । ਜਿਸ ‘ਚ ਗਾਇਕ ਦੇ ਰਿਸ਼ਤੇਦਾਰ ਦੋਸਤ ਮਿੱਤਰ ਅਤੇ ਪਿੰਡ ਦੇ ਲੋਕ ਹੀ ਮੌਜੂਦ ਰਹੇ । ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ।ਪਰ ਅੱਜ ਦੇ ਦਿਨ ਯਾਨੀ ਕਿ 31 ਮਈ ਨੂੰ ਗਾਇਕ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ।
ਸਿੱਧੂ ਮੂਸੇਵਾਲਾ (Sidhu Moose wala) ਦੀ 29 ਮਈ ਨੂੰ ਬਰਸੀ ਮਨਾਈ ਗਈ । ਇਸ ਮੌਕੇ ‘ਤੇ ਇੱਕ ਸਾਦਾ ਸਮਾਰੋਹ ਰੱਖਿਆ ਗਿਆ ਸੀ । ਜਿਸ ‘ਚ ਗਾਇਕ ਦੇ ਰਿਸ਼ਤੇਦਾਰ ਦੋਸਤ ਮਿੱਤਰ ਅਤੇ ਪਿੰਡ ਦੇ ਲੋਕ ਹੀ ਮੌਜੂਦ ਰਹੇ । ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ।ਪਰ ਅੱਜ ਦੇ ਦਿਨ ਯਾਨੀ ਕਿ 31 ਮਈ ਨੂੰ ਗਾਇਕ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ।ਜਿਸ ਤੋਂ ਬਾਅਦ ਗਾਇਕ ਦੀ ਮਾਂ ਨੇ ਮੁੜ ਤੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਮਾਤਾ ਚਰਨ ਕੌਰ ਨੇ ਲਿਖਿਆ ‘ਅੱਜ ਲੱਜਾਂ ਵਰਗੇ ਵਾਲਾਂ ਨੂੰ ਦਿਲ ਬੰਨ ਕੇ ਬੰਨਿਆ ਸੀ ।
ਹੋਰ ਪੜ੍ਹੋ : ਬਿਲਾਲ ਸਈਅਦ ਦੀ ਆਵਾਜ਼ ‘ਚ ਫ਼ਿਲਮ ‘ਜੱਟ ਐਂਡ ਜੂਲੀਅਟ-੩’ ਦਾ ਗੀਤ ‘ਜੇ ਮੈਂ ਰੱਬ ਹੁੰਦਾ’ ਰਿਲੀਜ਼
ਤੈਨੂੰ ਸਦਾ ਦੇ ਲਈ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ।ਕਿੱਥੇ ਤਾਂ ਸ਼ਗਨ ਮਨਾਉਣੇ ਸੀ ਚਾਵਾਂ ਨਾਲ ਸੀ ਸਿਹਰੇ ਲਾਉਣੇ । ਕੱਲੇ ਕੱਲੇ ਜੀਅ ਨੂੰ ਰੋਗ ਉਮਰਾਂ ਦੇ ਲਾ ਗਿਆ ਐ। ਪੁੱਤ ਅੱਜ ਤੁਹਾਡਾ ਅੰਤਿਮ ਸੰਸਕਾਰ ਸੀ।ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤੱਤੀ ਵਾਅ ਨਾ ਲੱਗਣ ਦਿੱਤੀ ਸੀ।ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਚਿਖਾ ਹਵਾਲੇ ਕਰ ਦਿੱਤਾ। ਮੈਂ ਉਹ ਮਨਹੂਸ ਘੜੀਆਂ ਸਾਰੀ ਉਮਰ ਨਹੀਂ ਭੁੱਲ ਸਕਦੀ ਤੇ ਨਾਂ ਹੀ ਇਨ੍ਹਾਂ ਹਕੂਮਤਾਂ ਨੂੰ ਭੁੱਲਣ ਦਿਆਂਗੀ।ਪੁੱਤ ਇਨਸਾਫ਼ ਦੀ ਜੰਗ ਅਸੀਂ ਜਾਰੀ ਰੱਖਾਂਗੇ’।
ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ
ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਹੁਤ ਹੀ ਛੋਟੀ ਉਮਰ ‘ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ। ਪਰ ਏਨੀਂ ਛੋਟੀ ਉਮਰ ‘ਚ ਉਸ ਨੇ ਦੁਨੀਆ ਭਰ ‘ਚ ਆਪਣਾ ਨਾਮ ਬਣਾ ਲਿਆ ਸੀ । ਅਤੇ ਜਦੋਂ ਉਸ ਦੀ ਮੌਤ ਹੋਈ ਤਾਂ ਦੁਨੀਆ ਭਰ ‘ਚ ਉਸ ਦੀ ਮੌਤ ਦਾ ਸੋਗ ਮਨਾਇਆ ਗਿਆ । ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਦਰਮਿਆਨ ਮੌਜੂਦ ਨਹੀਂ ਹੈ। ਪਰ ਆਪਣੇ ਗੀਤਾਂ ਦੇ ਨਾਲ ਹਮੇਸ਼ਾ ਦੁਨੀਆ ‘ਤੇ ਰਾਜ ਕਰਦਾ ਰਹੇਗਾ ।