ਸਿੱਧੂ ਮੂਸੇਵਾਲਾ ਦਾ ਖੇਤਾਂ ‘ਚ ਕੰਮ ਕਰਦਿਆਂ ਦਾ ਪੁਰਾਣਾ ਹੋਇਆਂ ਦਾ ਵੀਡੀਓ ਵਾਇਰਲ, ਵੇਖ ਕੇ ਪ੍ਰਸ਼ੰਸਕ ਹੋਏ ਭਾਵੁਕ

ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ। ਪਰ ਅੱਜ ਵੀ ਉਹ ਦੁਨੀਆ ‘ਤੇ ਛਾਇਆ ਹੋਇਆ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ ।

By  Shaminder June 27th 2023 05:30 PM

ਸਿੱਧੂ ਮੂਸੇਵਾਲਾ (Sidhu Moose wala) ਭਾਵੇਂ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ। ਪਰ ਅੱਜ ਵੀ ਉਹ ਦੁਨੀਆ ‘ਤੇ ਛਾਇਆ ਹੋਇਆ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਹੁਣ ਕਿਉਂਕਿ ਪੰਜਾਬ ‘ਚ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤਾਂ ਅਜਿਹੇ ‘ਚ ਸਿੱਧੂ ਮੂਸੇਵਾਲਾ ਦੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਗਾਇਕ ਆਪਣੇ ਖੇਤਾਂ ‘ਚ ਕੱਦੂ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਪਿਤਾ ਉਸ ਦੇ ਵੱਲ ਵੇਖ ਰਹੇ ਹਨ । 


ਹੋਰ ਪੜ੍ਹੋ : ਜਸਬੀਰ ਜੱਸੀ ਦੇ ਨਾਲ ਅਦਾਕਾਰਾ ਰੁਪਿੰਦਰ ਰੂਪੀ ਨੇ ਕੀਤੀ ਮੁਲਾਕਾਤ, ਗਾਇਕ ਨੇ ਕਿਹਾ ‘ਭੈਣ ਕਹਿੰਦੀ ਵੀਰਾ ਤੂੰ ਕਿਉਂ ਡੋਲਦਾ ਵੇ’

ਪ੍ਰਸ਼ੰਸਕ ਵੀ ਹੋਏ ਭਾਵੁਕ 

ਇਸ ਵੀਡੀਓ ਨੂੰ ਵੇਖ ਕੇ ਪ੍ਰਸ਼ੰਸਕ ਵੀ ਭਾਵੁਕ ਨਜ਼ਰ ਆਏ । ਉਨ੍ਹਾਂ ਨੂੰ ਇਹ ਵੀਡੀਓ ਪਸੰਦ ਵੀ ਆ ਰਿਹਾ ਹੈ ਪਰ ਹਰ ਦਿਲ ਅਜੀਜ਼ ਗਾਇਕ ਨੂੰ ਯਾਦ ਕਰ ਹਰ ਕੋਈ ਭਾਵੁਕ ਵੀ ਹੋ ਰਿਹਾ ਹੈ । ਇੱਕ ਪ੍ਰਸ਼ੰਸਕ ਨੇ ਲਿਖਿਆ ‘ਬਾਈ ਮੈਂ ਆਪਣੇ ਆਪ ਨੂੰ ਬਹੁਤ ਬਦਨਸੀਬ ਸਮਝਦਾ ਹਾਂ, ਕਿਉਂਕਿ ਮੈਂ ਬਾਈ ਨੂੰ ਮਿਲ ਨਹੀਂ ਸਕਿਆ’।


ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਕੋਈ ਹੈ ਹੋਰ ਗਾਇਕ ਇਸ ਤਰ੍ਹਾਂ ਜੋ ਖੇਤੀ ਦਾ ਕੰਮ ਕਰੇ ਅਤੇ ਉਸ ਨੂੰ ਵੇਖਣ ਲਈ ਲੋਕ ਖੜੇ ਹੋਣ’। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿਸ ਖੇਤ ‘ਚ ਸਿੱਧੂ ਮੂਸੇਵਾਲਾ ਕੱਦੂ ਕਰ ਰਿਹਾ ਹੈ, ਉਸ ਦੇ ਆਲੇ ਦੁਆਲੇ ਵੱਡੀ ਗਿਣਤੀ ‘ਚ ਉਸ ਦੇ ਫੈਨਸ ਉਸ ਨੂੰ ਦੇਖਣ ਦੇ ਲਈ ਵੱਡੀ ਗਿਣਤੀ ‘ਚ ਮੌਜੂਦ ਹਨ ।  

View this post on Instagram

A post shared by Jhotta Sidhu Moosewala Moosewala (@jhotta_sidhu_moosewala)




 


Related Post