Sidhu Moose Wala: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ, ਕਿਹਾ 'ਜੇ ਖਤਮ ਕਰਨਾ ਸੀ ਮੇਰੇ ਪੁੱਤ ਨੂੰ ਕਲਾਕਾਰੀ ਨਾਲ ਕਰਦੇ, ਗੰਦੀ ਰਾਜਨੀਤੀ ਨਾਲ ਨਹੀਂ'
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਖ਼ਤਮ ਕਰਨਾ ਸੀ, ਮੇਰੇ ਪੁੱਤ ਨੂੰ ਕਲਾਕਾਰੀ ਨਾਲ ਕਰਦੇ, ਗੰਦੀ ਰਾਜਨੀਤੀ ਨਾਲ ਨਹੀ। ਮਾਤਾ ਚਰਨ ਕੌਰ ਦੀ ਇਸ ਪੋਸਟ ਨੂੰ ਪੜ੍ਹ ਕੇ ਫੈਨਜ਼ ਭਾਵੁਕ ਹੈ।
Sidhu Moose Wala Mother charan Kaur : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਇੱਕ ਸਾਲ ਤੋਂ ਵਧ ਦਾ ਸਮਾਂ ਬੀਤ ਚੁੱਕਾ ਹੈ। ਸਿੱਧੂ ਮੂਸੇਵਾਲਾ ਦੀ ਯਾਦ ਹਰ ਰੋਜ਼ ਉਨ੍ਹਾਂ ਦੀ ਮਾਤਾ ਚਰਨ ਕੌਰ ਨੂੰ ਰੁਲਾ ਜਾਂਦੀ ਹੈ। ਮਾਤਾ ਚਰਨ ਕੌਰ ਵੱਲੋਂ ਆਪਣੇ ਪੁੱਤਰ ਸਿੱਧੂ ਦੀ ਯਾਦ ਵਿੱਚ ਆਏ ਦਿਨ ਨਵੀਂ ਪੋਸਟ ਸਾਂਝੀ ਕੀਤੀ ਜਾਂਦੀ ਹੈ। ਹਾਲ ਹੀ 'ਚ ਮੁੜ ਸਿੱਧੂ ਦੀ ਮਾਤਾ ਚਰਨ ਕੌਰ ਨੇ ਇੱਕ ਹੋਰ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ।
ਮਾਤਾ ਚਰਨ ਕੌਰ ਵੱਲੋਂ ਸਾਂਝੀਆਂ ਕੀਤੀਆਂ ਇਹ ਪੋਸਟਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਜਾਂਦੀਆਂ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਵੱਲੋਂ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹ ਨਫਰਤ ਕਰਨ ਵਾਲਿਆਂ ਨੂੰ ਫਿਰ ਦੁਹਾਈ ਪਾ ਰਹੀ ਹੈ। ਮਾਤਾ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਕਹੀਆਂ ਹਨ।
ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਜੇ ਖਤਮ ਕਰਨਾ ਸੀ ਮੇਰੇ ਪੁੱਤ ਨੂੰ ਕਲਾਕਾਰੀ ਨਾਲ ਕਰਦੇ, ਗੰਦੀ ਰਾਜਨੀਤੀ ਨਾਲ ਨੀ ਉਸ ਨੂੰ ਖਤਮ ਕਰਕੇ ਵੀ ਖਤਮ ਨੀ ਕਰ ਸਕੇ l ਮਾਣ ਐ ਸ਼ੁਭ ਪੁੱਤ ਤੇਰੇ ਤੇ... ।'
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਇਸ ਪੋਸਟ ਨੇ ਹਰ ਕਿਸ ਦੀਆਂ ਅੱਖਾਂ ਨਮ ਕਰ ਦਿੱਤਿਆਂ। ਫੈਨਜ਼ ਗਾਇਕ ਦੀ ਮਾਤਾ ਦੀ ਇਸ ਪੋਸਟ ਉੱਪਰ ਲਗਾਤਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਜਿਨ੍ਹਾਂ ਦੇ ਮੁਕਾਬਲੇ ਨਹੀਂ ਹੁੰਦੇ ਉਹ ਮਰਵਾ ਦਿੱਤੇ ਜਾਂਦੇ ਨੇ ਪਰ ਉਹ ਮਰਦੇ ਨਹੀਂ ਅਮਰ ਹੋ ਜਾਂਦੇ ਨੇ #justiceforsidhumoosewala😢... ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਜੋਂ ਕੰਮ ਬਾਈ ਨੇ 5 ਸਾਲ 'ਚ ਕਰਤੇ ਓਹ ਕੋਈ100 ਸਾਲ ਚ ਵੀ ਨੀ ਕਰ ਸਕਦਾ 💯...।
ਦੱਸਣਯੋਗ ਹੈ ਕਿ 29 ਮਈ 2022 ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਲਗਾਤਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।