ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 51ਵੀਂ ਬਰਸੀ ਅੱਜ, ਜਾਣੋ ਮਸ਼ਹੂਰ ਕਵਿ ਬਾਰੇ ਦਿਲਚਸਪ ਗੱਲਾਂ

ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਅੱਜ 51ਵੀਂ ਬਰਸੀ ਹੈ। ਕੁਝ ਸਾਲਾਂ ਵਿੱਚ ਹੀ ਗਿਣਨਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਦੀ ਝੋਲੀ ਭਰ ਕੇ ਪੰਜਾਬੀ ਦਾ ਇਹ ਸ਼ਾਇਰ 6 ਮਈ 1973 ਨੂੰ ਸਦਾ ਦੀ ਨੀਂਦ ਸੌਂ ਗਿਆ। ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਉੱਤੇ ਆਓ ਜਾਣਦੇ ਹਾਂ ਬਿਰਹਾ ਦੇ ਸੁਲਤਾਨ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।

By  Pushp Raj May 6th 2024 05:33 PM -- Updated: May 6th 2024 06:10 PM

Shiv Kumar Batalvi Death Anniversary : ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਅੱਜ 51ਵੀਂ ਬਰਸੀ ਹੈ। ਕੁਝ ਸਾਲਾਂ ਵਿੱਚ ਹੀ ਗਿਣਨਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਦੀ ਝੋਲੀ ਭਰ ਕੇ ਪੰਜਾਬੀ ਦਾ ਇਹ ਸ਼ਾਇਰ 6 ਮਈ 1973 ਨੂੰ ਸਦਾ ਦੀ ਨੀਂਦ ਸੌਂ ਗਿਆ।  ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਉੱਤੇ ਆਓ ਜਾਣਦੇ ਹਾਂ ਬਿਰਹਾ ਦੇ ਸੁਲਤਾਨ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ। 

ਅਧੂਰੇ ਇਸ਼ਕ 'ਚ ਮਿਲੀ ਬਿਰਹਾ  ਨੂੰ ਝੱਲਣਾ ਬੇਹਦ ਮੁਸ਼ਕਿਲ ਹੁੰਦਾ ਹੈ  ਸ਼ਾਇਦ ਸ਼ਿਵ ਕੁਮਾਰ ਬਟਾਲਵੀ ਦੇ ਇਸ ਅਧੂਰੇਪਨ ਨਾਲ ਭਰੀ ਕਵਿਤਾਵਾਂ ਲਿਖਣ ਤੇ ਗਾਉਣ ਕਾਰਨ  ਉਨ੍ਹਾਂ ਨੂੰ 'ਬਿਰਹੁ ਦਾ ਸੁਲਤਾਨ' ਕਿਹਾ ਜਾਣ ਲੱਗਾ। ਸ਼ਿਵ ਕੁਮਾਰ ਬਟਾਲਵੀ ਇੱਕ ਅਜਿਹਾ ਕਵੀ ਸੀ, ਜਿਸ ਨੂੰ ਜ਼ਿੰਦਗੀ ਨੇ ਕਈ ਜਜ਼ਬਾਤਾਂ ਦਾ ਇੱਕ ਅਨੋਖਾ ਕਵੀ ਬਣਾ ਦਿੱਤਾ। ਸ਼ਿਵ ਕੁਮਾਰ ਬਟਾਲਵੀ  ਦੀ ਤੁਲਨਾ ਅੰਗਰੇਜ਼ੀ ਦੇ ਪ੍ਰਸਿੱਧ ਕਵੀ "ਜੌਨ ਕੀਟਸ" ਨਾਲ ਕੀਤੀ ਜਾਂਦੀ ਸੀ, ਅਤੇ ਉਹ ਉਸ  ਵਾਂਗ ਹੀ ਭਰੀ ਜਵਾਨੀ ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ।


ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ  ਸਾਲ 1936 ਵਿੱਚ ਪਿੰਡ ਲਹੋਟੀਆਂ ਤਹਿਸੀਲ ਸ਼ੰਕਰਗੜ੍ਹ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੰਡਤ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ। ਕੁਝ ਸਾਲਾਂ ਵਿੱਚ ਹੀ ਵੱਡੀ ਗਿਣਤੀ ਅਤੇ ਗੁਣਾਤਮਿਕ  ਪੱਖਾਂ ਤੋਂ ਪੰਜਾਬੀ ਸਾਹਿਤ ਦੀ ਝੋਲੀ ਭਰਨ ਵਾਲਾ  ਪੰਜਾਬ ਦਾ ਇਹ ਮਹਾਨ ਸ਼ਾਇਰ 6 ਮਈ 1973 ਨੂੰ ਇਸ ਫਾਨੀ ਦੁਨੀਆਤੋਂ ਰੁਖ਼ਸਤ ਹੋ ਗਏ। 

ਸ਼ਿਵ ਕੁਮਾਰ ਬਟਾਲਵੀ ਇੱਕ ਅਜਿਹੇ ਸ਼ਾਇਰ ਸਨ, ਜਿਨ੍ਹਾਂ ਨੂੰ ਪੜ੍ਹਨ ਦੇ ਨਾਲ-ਨਾਲ ਬਹੁਤ ਸਾਰੇ ਗਾਇਕਾਂ ਨੇ ਗਾਇਆ। ਸ਼ਿਵ ਕੁਮਾਰ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਹਾਸਿਲ ਕੀਤੀ ਸੀ। ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਨਗੋ ਅਤੇ ਸੇਵਾ ਮੁਕਤੀ ਤੋਂ ਬਾਅਦ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਰਹੇ।

ਸ਼ਿਵ ਕੁਮਾਰ ਬਟਾਲਵੀ ਨੇ ਕਾਵਿ ਰਚਨਾ ਦੀ ਸ਼ੁਰੂਆਤ ਸਾਲ 1960 ਵਿੱਚ ਕੀਤੀ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਮੀਨਾ ਨਾਮ ਦੀ ਕੁੜੀ ਆਈ, ਜਿਸ ਨੂੰ ਬੈਜਨਾਥ ਦੇ ਮੇਲੇ ਵਿੱਚ ਦੇਖ ਕੇ ਉਨ੍ਹਾਂ ਨੂੰ ਇੰਝ ਲੱਗਿਆ ਕਿ ਉਸ ਨੂੰ ਆਪਣੇ ਸੁਫ਼ਨਿਆਂ ਦੀ ਸਾਥੀ ਮਿਲ ਗਈ ਹੈ ਪਰ ਉਸ ਕੁੜੀ ਦੀ ਮੌਤ ਨੇ ਸ਼ਿਵ ਕੁਮਾਰ ਨੂੰ ਬਿਰਹਾ ਦਾ ਕਵੀ ਬਣਾ ਦਿੱਤਾ। ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਦੀ ਹਰ ਪਾਸੇ ਚਰਚਾ ਹੋਣ ਲੱਗੀ।

ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ  ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਨਾਲ ਹੋਈ ਕਮਾਈ ਨਾਲ ਗੁਜ਼ਾਰਾ ਕਰਦੇ ਸਨ।  ਸ਼ਿਵ ਕਈ-ਕਈ ਦਿਨਾਂ ਤੱਕ ਆਪਣੇ ਦੋਸਤਾਂ ਦੇ ਘਰ ਹੀ ਰਹਿੰਦੇ ਸਨ। ਆਖ਼ਿਰ ਸਾਲ 1966 ਵਿੱਚ ਰੋਜੀ-ਰੋਟੀ ਕਮਾਉਣ ਲਈ ਉਨ੍ਹਾਂ ਨੇ "ਸਟੇਟ ਬੈਂਕ ਆਫ਼ ਇੰਡੀਆ" ਦੀ ਬਟਾਲਾ ਸ਼ਾਖਾ ਵਿੱਚ ਬਤੌਰ ਕਲਰਕ ਨੌਕਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਇੱਕ ਅਮੀਰ ਕੁੜੀ ਸ਼ਿਵ  ਦੀ ਜ਼ਿੰਦਗੀ ’ਚ ਆਈ। ਸ਼ਿਵ ਨਾਲ ਮੁਹੱਬਤਾਂ  ਪਾ ਕੇ ਉਹ ਕੁੜੀ ਪਰਦੇਸ ਚਲੀ ਗਈ। ਇਸ ਕੁੜੀ ਦੇ ਵਿਛੋੜੇ ਮਗਰੋ ਸ਼ਿਵ ਕੁਮਾਰ ਬਟਾਲਵੀ ਨੇ ਕਈ ਦਰਦ ਭਰਿਆਂ ਕਵਿਤਾਵਾਂ ਤੇ ਗੀਤ ਲਿਖੇ।


ਸਾਲ 1972 'ਚ ਉਹ ਅਪਣੀ ਕਾਮਯਾਬੀ ਦੇ ਸਿਖਰ 'ਤੇ ਸੀ। ਮਈ 1972 'ਚ ਜਦੋਂ ਉਹ ਇੰਗਲੈਂਡ ਪਹੁੰਚਿਆ ਤਾਂ ਉਨ੍ਹਾਂ ਬਾਰੇ ਕਈ ਖਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ। ਉਨ੍ਹਾਂ ਦੇ ਮਾਣ 'ਚ ਸਥਾਨਕ ਪੰਜਾਬੀ ਲੇਖਕਾਂ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਕਈ ਪਾਰਟੀਆਂ ਦਿਤੀਆਂ ਗਈਆਂ। ਇੰਗਲੈਂਡ 'ਚ ਸ਼ਿਵ ਦੀਆਂ ਗਤੀਵਿਧੀਆਂ ਭਾਰਤੀ ਮੀਡੀਆ ਅਤੇ ਵਿਦੇਸ਼ੀ ਮੀਡੀਆ ਦੀਆਂ ਖ਼ਬਰਾਂ ਵੀ ਬਣਦੀਆਂ ਰਹੀਆਂ, ਪਰ ਜਦੋਂ ਸ਼ਿਵ ਇੰਗਲੈਂਡ ਤੋਂ ਸਤੰਬਰ 1972 'ਚ ਵਾਪਸ ਘਰ ਪਰਤੇ ਤਾਂ ਉਨ੍ਹਾਂ ਦੀ ਸਿਹਤ ਵਿਗੜਦੀ ਗਈ। 

ਇੰਗਲੈਂਡ ਵਾਪਸੀ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਅਤੇ ਇੱਥੋਂ ਤੱਕ ਕਿ ਉਨ੍ਹਾਂ ਕੋਲ ਪੈਸੇ ਦੀ ਵੀ ਕਮੀ ਸੀ। ਸ਼ਿਵ  ਦੇ ਜ਼ਿਆਦਾਤਰ ਦੋਸਤਾਂ ਨੇ ਉਨ੍ਹਾਂ ਦੇ ਇਸ ਔਖੇ ਸਮੇਂ ਵਿੱਚ ਉਸ ਦਾ ਸਾਥ ਛੱਡ ਦਿਤਾ ਸੀ। ਸ਼ਿਵ ਦੀ ਪਤਨੀ ਅਰੁਣਾ ਨੇ ਉਸ ਨੂੰ ਕਿਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 16 ਸਥਿਤ ਹਸਪਤਾਲ 'ਚ ਦਾਖ਼ਲ ਕਰਵਾਇਆ ਜਿਥੇ ਉਨ੍ਹਾਂ ਦਾ ਇਲਾਜ ਹੋਇਆ।

ਕੁੱਝ ਮਹੀਨਿਆਂ ਬਾਅਦ ਸ਼ਿਵ ਕੁਮਾਰ ਬਟਾਲਵੀ  ਨੂੰ ਮੁੜ ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਉਨ੍ਹਾਂ ਦੀ ਸਿਹਤ ਵਿੱਚ ਫਰਕ ਨਾਂ ਪਿਆ। ਸ਼ਿਵ ਨਹੀਂ ਚਾਹੁੰਦੇ ਸਨ ਕਿ ਉਹ ਆਪਣੇ ਆਖ਼ਰੀ ਸਾਹ ਹਸਪਤਾਲ ਵਿੱਚ ਲੈਣ ਇਸੇ ਲਈ ਉਨ੍ਹਾਂ ਨੇ ਡਾਕਟਰਾਂ ਦੀ ਸਲਾਹ ਦੇ ਉਲਟ ਹਸਪਤਾਲ ਛੱਡ ਦਿੱਤਾ ਅਤੇ ਬਟਾਲਾ ਅਪਣੇ ਘਰ ਚਲੇ ਗਏ। ਇਸ ਮਗਰੋਂ ਉਹ ਅਪਣੇ ਸੋਹਰੇ ਘਰ ਪਠਾਨਕੋਟ ਵਿਖੇ ਰਹਿਣ ਗਏ ਜਿਥੇ 6 ਮਈ 1973 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।  

View this post on Instagram

A post shared by ਅਲਫਾਜ਼ ਏ ਇਸ਼ਕ 🌺 (@alfaaz.ae.ishq)


ਹੋਰ ਪੜ੍ਹੋ : ਕਾਰਤਿਕ ਆਰੀਅਨ ਨੇ ਆਪਣੇ ਪਾਲਤੂ ਕੁੱਤੇ ਕਟੋਰੀ ਨਾਲ ਸਾਂਝੀ ਕੀਤੀ ਕਿਊਟ ਵੀਡੀਓ, ਵੇਖੋ ਵੀਡੀਓ

ਸ਼ਿਵ ਕੁਮਾਰ ਬਟਾਲਵੀ ਵੱਲੋਂ ਲਿਖਿਆਂ ਗਈਆਂ ਕਵਿਤਾਵਾਂ

ਸ਼ਿਵ ਕੁਮਾਰ ਬਟਾਲਵੀ ਵੱਲੋਂ ਲਿਖਿਆ ਗਈਆਂ ਕਵਿਤਾਵਾਂ ਬਹੁਤ ਮਸ਼ਹੂਰ ਹੋਈਆਂ, ਇਸ ਨੂੰ ਅਜੇ ਵੀ ਲੋਕ ਪੜ੍ਹਨਾ ਪਸੰਦ ਕਰਦੇ ਹਨ। ਸ਼ਿਵ ਦੀਆਂ ਕਈ ਕਵਿਤਾਵਾਂ ਦਾ ਪ੍ਰਕਾਸ਼ਨ ਉਨ੍ਹਾਂ ਦੀ ਮੌਤ ਤੋਂ ਬਾਅਦ ਹੋਇਆ, ਜਦੋਂ ਕਿ ਉਹ ਉਸ ਵੱਲੋਂ ਪਹਿਲਾਂ ਹੀ ਲਿਖਿਆ ਗਈਆਂ ਸਨ। ਪੀੜਾ ਦਾ ਪਰਾਗਾ ,ਲਾਜਵੰਤੀ ਆਟੇ ਦੀਆਂ ਚਿੜੀਆਂ , ਮੈਨੂੰ ਵਿਦਾ ਕਰੋ , ਦਰਦਮੰਦਾਂ ਦੀਆਂ ਆਹੀਂ , ਬਿਰਹਾ ਤੂੰ ਸੁਲਤਾਨ , ਲੂਣਾ , ਮੈਂ ਤੇ ਮੈਨੂੰ , ਆਰਤੀ , ਬਿਰਹੜਾ ਆਦਿ ਉਸ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਆਟੇ ਦੀਆਂ ਚਿੜੀਆਂ ਕਾਵਿ-ਸੰਗ੍ਰਹਿ ’ਤੇ ਬਟਾਲਵੀ ਨੂੰ ਭਾਸ਼ਾ ਵਿਭਾਗ ਵਲੋਂ ਇਕ ਹਜ਼ਾਰ ਰੁਪਏ ਦਾ ਇਨਾਮ ਅਤੇ ਕਾਵਿ-ਨਾਟ ਲੂਣਾਂ ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਅਲਵਿਦਾਅਤੇ ਅਸਾਂ ਤਾਂ ਜੋਬਨ ਰੁਤੇ ਮਰਨਾ ਸ਼ਿਵ ਕੁਮਾਰ ਬਟਾਲਵੀ ਦੇ ਸੰਪਾਦਿਤ ਕਾਵਿ-ਸੰਗ੍ਰਹਿ ਹਨ। ਇਨ੍ਹਾਂ ਕਾਵਿ-ਪੁਸਤਕਾਂ ਵਿੱਚ ਸ਼ਿਵ ਕੁਮਾਰ ਦੀ ਕਵਿਤਾ ਦਾ ਮੁੱਖ ਵਿਸ਼ਾ ਦਰਦ, ਪੀੜਾ, ਬਿਰਹਾ, ਔਰਤ ਦੇ ਦੁੱਖ ਸ਼ਾਮਲ ਹਨ।


Related Post