ਸ਼ੈਰੀ ਮਾਨ ਨੇ ਨਵੇਂ ਸਾਲ 'ਤੇ ਲਿਆ ਫਿੱਟ ਹੋਣ ਦਾ ਟੀਚਾ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

By  Pushp Raj January 4th 2024 06:42 PM

Sherry Mann New Year Fitness Transformation : ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ (Sherry Mann)  ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਬੇਹੱਦ ਨਵਕਲੇ ਅੰਦਾਜ਼ 'ਚ ਨਵੇਂ ਸਾਲ ਦਾ ਸਵਾਗਤ ਕੀਤਾ ਤੇ ਇਸ ਸਾਲ ਦੇ ਲਈ ਇੱਕ ਖਾਸ ਟੀਚਾ ਵੀ ਰੱਖਿਆ ਹੈ, ਆਓ ਜਾਣਦੇ ਹਾਂ ਇਸ ਬਾਰੇ।


ਦੱਸ ਦਈਏ ਕਿ ਸ਼ੈਰੀ ਮਾਨ ਬੇਸ਼ਕ ਗਾਇਕੀ ਦੀ ਦੁਨੀਆ ਵਿੱਚ ਘੱਟ ਐਕਟਿਵ ਹਨ, ਪਰ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਗਾਇਕ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। 

View this post on Instagram

A post shared by Sharry Mann (@sharrymaan)

 

ਸ਼ੈਰੀ ਮਾਨ ਨੇ ਲਿਆ ਫਿੱਟਨੈਸ ਦਾ ਸੰਕਲਪ

ਹਾਲ ਹੀ ਵਿੱਚ ਗਾਇਕ ਸ਼ੈਰੀ ਮਾਨ ਨੇ ਇੰਸਟਾਗ੍ਰਾਮ ਉੱਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਆਪਣੇ ਨਵੇਂ ਸਾਲ 'ਤੇ ਲਏ ਗਏ ਸੰਕਲਪ ਬਾਰੇ ਵੀ ਗੱਲ ਕੀਤੀ।

ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ' ਨਵਾਂ ਸਾਲ 2024 ਮੁਬਾਰਕ ਸਾਰਿਆਂ ਨੂੰ….ਲਗਭਗ 50 ਵਾਰ ਕਹਿਣ ਨੂੰ ਤਾਂ ਹੈ ਫਿਰ ਕਹਿਣਾ ਆ ਸਾਲ ਵੀ ਏਨਾ ਫਿੱਟ ਹੋਣਾ ਕੇ ਸਾਰੇ ਨਵੇਂ ਕੱਪੜੇ ਲੈਨੇ ਪੈ ਜਾਣ…ਬਸ ਸਮਝ ਲੋ ਜਿੰਨਾਂ ਫੋਟੋ 'ਚ ਫਿੱਟ ਹਾਂ ਉਸ ਤੋਂ ਵੀ ਜ਼ਿਆਦਾ ????????????।'

ਗਾਇਕ ਦੀ ਇਹ ਪੋਸਟ ਵੇਖ ਇਹ ਜਾਪਦਾ ਹੈ ਕਿ ਸ਼ੈਰੀ ਮਾਨ ਇਸ ਸਾਲ ਆਪਣੇ ਆਪ ਨੂੰ ਫਿੱਟ ਰੱਖਣ ਲਈ ਕੰਮ ਕਰਨਗੇ। ਇਸ ਲਈ ਉਹ ਆਪਣੀ ਫਿੱਟਨੈਸ ਲਈ ਕੰਮ ਕਰਦੇ ਹੋਏ ਨਜ਼ਰ ਆਉਣਗੇ। ਫੈਨਜ਼ ਗਾਇਕ ਦੀ ਇਸ ਤਸਵੀਰ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

View this post on Instagram

A post shared by Sharry Mann (@sharrymaan)

ਹੋਰ ਪੜ੍ਹੋ: ਕਰਮਜੀਤ ਅਨਮੋਲ ਨੇ ਗੁਰਦਾਸ ਮਾਨ ਨਾਲ ਤਸਵੀਰ ਸਾਂਝੀ ਕਰ ਖਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ


ਸ਼ੈਰੀ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਯਾਰ ਅਣਮੁੱਲੇ ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਇਸ ਤੋਂ ਪਹਿਲਾਂ ਸ਼ੈਰੀ ਮਾਨ ਗਾਇਕ ਪਰਮੀਸ਼ ਵਰਮਾ ਨਾਲ ਹੋਏ ਵਿਵਾਦ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਵਿੱਚ ਰਹੇ। ਸ਼ੈਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਹਿਚਾਣ ਦੇ ਲੋਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਹ ਕਲਾਕਾਰ ਬਹੁਤ ਵਧੀਆ ਹਨ, ਪਰ ਉਨ੍ਹਾਂ ਨੂੰ ਕਾਰੋਬਾਰ ਨਹੀਂ ਆਉਂਦਾ। ਸ਼ੈਰੀ ਮਾਨ ਨੇ ਕਿਹਾ ਕਿ ਸੰਗੀਤ ਦੀ ਕਲਾ ਸਿੱਖਣਾ ਕੋਈ ਖੇਡ ਨਹੀਂ ਹੈ, ਇਹ ਕਿਸੇ ਨੂੰ ਇੱਕ ਜਨਮ `ਚ ਨਹੀਂ ਆ ਸਕਦੀ। ਇਸ ਲਈ ਮੈਂ ਹਾਲੇ ਹੋਰ ਸਿੱਖ ਰਿਹਾ ਹਾਂ।

 

Related Post