ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਯੋਗ ਰਾਹੀਂ ਕਿੰਝ ਕੀਤਾ ਡਿਪਰੈਸ਼ਨ ਤੋਂ ਬਚਾਅ, ਜਾਨਣ ਲਈ ਪੜ੍ਹੋ
ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਕੌਣ ਨਹੀਂ ਜਾਣਦਾ। ਸ਼ਹਿਨਾਜ਼ ਨੇ ਆਪਣੇ ਚੁਲਬੁਲੇ ਤੇ ਪਿਆਰੇ ਅੰਦਾਜ਼ ਨਾਲ ਹਰ ਕਿਸੇ ਨੂੰ ਆਪਣਾ ਫੈਨ ਬਣਾ ਲਿਆ ਹੈ। ਆਪਣੇ ਕਰੀਬੀ ਦੋਸਤ ਸਿਧਾਰਥ ਸ਼ੁਕਲਾ ਦੇ ਦਿਹਾਂਤ ਮਗਰੋਂ ਸ਼ਹਿਨਾਜ਼ ਕਾਫੀ ਟੁੱਟ ਚੁੱਕੀ ਸੀ ਤੇ ਡਿਪਰੈਸ਼ਨ 'ਚ ਸੀ, ਪਰ ਯੋਗ ਤੇ ਮੈਡੀਟੇਸ਼ਨ ਨਾਲ ਅਦਾਕਾਰਾ ਦੀ ਲਾਈਫ 'ਚ ਸੁਧਾਰ ਹੋਇਆ ਜਾਣਦੇ ਹਾਂ।
Shehnaaz Kaur Gill yoga journey : ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਕੌਣ ਨਹੀਂ ਜਾਣਦਾ। ਸ਼ਹਿਨਾਜ਼ ਨੇ ਆਪਣੇ ਚੁਲਬੁਲੇ ਤੇ ਪਿਆਰੇ ਅੰਦਾਜ਼ ਨਾਲ ਹਰ ਕਿਸੇ ਨੂੰ ਆਪਣਾ ਫੈਨ ਬਣਾ ਲਿਆ ਹੈ। ਆਪਣੇ ਕਰੀਬੀ ਦੋਸਤ ਸਿਧਾਰਥ ਸ਼ੁਕਲਾ ਦੇ ਦਿਹਾਂਤ ਮਗਰੋਂ ਸ਼ਹਿਨਾਜ਼ ਕਾਫੀ ਟੁੱਟ ਚੁੱਕੀ ਸੀ ਤੇ ਡਿਪਰੈਸ਼ਨ 'ਚ ਸੀ, ਪਰ ਯੋਗ ਤੇ ਮੈਡੀਟੇਸ਼ਨ ਨਾਲ ਅਦਾਕਾਰਾ ਦੀ ਲਾਈਫ 'ਚ ਸੁਧਾਰ ਹੋਇਆ ਜਾਣਦੇ ਹਾਂ।
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਵਿੱਚ ਆਪਣੀ ਖਾਸ ਥਾਂ ਬਣਾਈ ਹੈ। ਬਿੱਗ ਬੌਸ 13 ਦੇ ਸੀਜ਼ਨ ਵਿੱਚ ਜਿੱਥੇ ਇੱਕ ਪਾਸੇ ਸ਼ਹਿਨਾਜ਼ ਗਿੱਲ ਨੂੰ ਬਹੁਤ ਜ਼ਿਆਦਾ ਫੇਮ ਤੇ ਕਾਮਯਾਬੀ ਮਿਲੀ, ਉੱਥੇ ਹੀ ਦੂਜੇ ਪਾਸੇ ਉਸ ਨੂੰ ਬਿੱਗ ਬੌਸ ਹਾਊਸ ਵਿੱਚ ਇੱਕ ਬੇਹੱਦ ਕਰੀਬੀ ਦੋਸਤ ਮਿਲਿਆ, ਜੋ ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਸੀ।
ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਜੋੜੀ ਨੂੰ ਬਿੱਗ ਬੌਸ ਦੇ ਵਿੱਚ ਕਾਫੀ ਪਸੰਦ ਕੀਤਾ ਗਿਆ ਤੇ ਫੈਨਜ਼ ਇਸ ਜੋੜੇ ਨੂੰ ਸਿਡਨਾਜ਼ ਦੇ ਨਾਮ ਤੋਂ ਬੁਲਾਉਂਦੇ ਹਨ। ਸ਼ਹਿਨਾਜ਼ ਕੌਰ ਗਿੱਲ ਦੀ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਫੈਨ ਫਾਲੋਇੰਗ ਹੈ। ਸ਼ਹਿਨਾਜ਼ ਹਮੇਸ਼ਾ ਹੀ ਆਪਣੇ ਫੈਨਜ਼ ਨੂੰ ਪੌਜ਼ੀਟਿਵ ਰਹਿਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ।
ਸ਼ਹਿਨਾਜ਼ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਉਹ ਬਹੁਤ ਬਿਮਾਰ ਪੈ ਗਈ ਸੀ। ਜਿਸ ਦਾ ਮੁਖ ਕਾਰਨ ਸੀ ਕਿ ਉਹ ਆਪਣੇ ਦੋਸਤ ਨੂੰ ਖੋਹਣ ਦਾ ਦੁਖ ਝੱਲਣ ਵਿੱਚ ਅਸਰਮਥ ਸੀ ਤੇ ਉਹ ਡਿਪਰੈਸ਼ਨ ਵਿੱਚ ਚੱਲੀ ਗਈ ਸੀ। ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਨੇ ਮਸ਼ਹੂਰ ਮੈਡੀਟੇਸ਼ਨ ਸੰਸਥਾ ਬ੍ਰਹਮਕੁਮਾਰੀ ਨਾਲ ਜੁੜੀ ਤੇ ਉਸ ਨੇ ਇੱਥੇ ਯੋਗ ਤੇ ਮੈਡੀਟੇਸ਼ਨ ਕਰਨਾ ਸਿਖਿਆ।
ਭਾਵੇਂ ਇਹ ਭਾਵਨਾਤਮਕ ਤੌਰ 'ਤੇ ਹੋਵੇ ਜਾਂ ਇਹ ਉਸ ਦੀ ਤੰਦਰੁਸਤੀ ਦਾ ਸਫ਼ਰ ਹੋਵੇ। ਉਸ ਦੇ ਫਿਟਨੈੱਸ ਸਫਰ ਦੀ ਗੱਲ ਕਰੀਏ ਤਾਂ ਇਹ ਕਿਸੇ ਲਈ ਰਹੱਸ ਨਹੀਂ ਹੈ। ਉਸ ਦੇ 'ਬਿੱਗ ਬੌਸ' ਦਿਨਾਂ ਤੋਂ ਲੈ ਕੇ ਹੁਣ ਤੱਕ, ਜਦੋਂ ਫਿਟਨੈਸ ਦੀ ਗੱਲ ਆਉਂਦੀ ਹੈ ਤਾਂ ਉਸ ਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ।
ਹੋਰ ਪੜ੍ਹੋ : International Yoga Day 'ਤੇ ਜਾਣੋ ਯੋਗਾ ਤੇ ਮੈਡੀਟੇਸ਼ਨ ਕਰਨ ਨਾਲ ਕਿੰਝ ਬਦਲੀ ਦਿਲਜੀਤ ਦੋਸਾਂਝ ਦੀ ਜ਼ਿੰਦਗੀ, ਗਾਇਕ ਨੇ ਸਾਂਝਾ ਕੀਤਾ ਤਜ਼ਰਬਾ
ਸ਼ਹਿਨਾਜ਼ ਦਾ ਮੰਨਣਾ ਹੈ ਕਿ ਯੋਗ ਤਣਾਅ ਨੂੰ ਘੱਟ ਕਰਦਾ ਹੈ। ਇਸ ਨਾਲ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਮੁੜ ਲੀਕ ਉੱਤੇ ਆਉਂਦੀ ਹੈ ਕਿ ਤੁਸੀਂ ਸਰੀਰਕ ਤੇ ਆਤਮਿਕ ਤੌਰ ਉੱਤੇ ਸ਼ਾਂਤੀ ਮਹਿਸੂਸ ਕਰਦੇ ਹੋ। ਜੋ ਕਿ ਫਿੱਟਨੈਸ ਦੇ ਨਜ਼ਰੀਏ ਤੋਂ ਵੀ ਕਾਫੀ ਫਾਇਦੇਮੰਦ ਹੈ। ਸ਼ਹਿਨਾਜ਼ ਦੇ ਮੁਤਾਬਕ ਯੋਗ ਨਾਲ ਉਹ ਆਪਣੇ ਦੋਸਤ ਨੂੰ ਖੋਹਣ ਦੇ ਗਮ ਨੂੰ ਘੱਟ ਕਰ ਸਕੀ ਹੈ ਤੇ ਉਹ ਆਪਣੀ ਜ਼ਿੰਦਗੀ ਵਿੱਚ ਯੋਗ ਨੂੰ ਕਾਫੀ ਅਹਿਮ ਮੰਨਦੀ ਹੈ ਤੇ ਫੈਨਜ਼ ਨੂੰ ਵੀ ਯੋਗਾ ਕਰਨ ਲਈ ਪ੍ਰੇਰਿਤ ਕਰਦੀ ਹੈ।