ਸ਼ਹਿਨਾਜ਼ ਗਿੱਲ ਦੀ ਦਾਦੀ ਦਾ ਵੀਡੀਓ ਆਇਆ ਸਾਹਮਣੇ, ਫੈਨਸ ਨੇ ਕਿਹਾ ‘ਸ਼ਹਿਨਾਜ਼ ਦੀਆਂ ਹਰਕਤਾਂ ਦਾਦੀ ਵਰਗੀਆਂ’

ਸ਼ਹਿਨਾਜ਼ ਗਿੱਲ ਦੇ ਦਾਦਾ ਦਾਦੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਦਾਦੀ ਅਤੇ ਦਾਦਾ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਦੇ ਦਾਦਾ ਜੀ ਕੁਰਸੀ ‘ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਦੀ ਦਾਦੀ ਪਿੱਛੇ ਖੜੀ ਹੋਈ ਹੈ ਅਤੇ ਸ਼ਹਿਨਾਜ਼ ਗਿੱਲ ਦੇ ਦਾਦਾ ਜੀ ਦੇ ਗਲ ‘ਚ ਬਾਹਾਂ ਪਾ ਰਹੀ ਹੈ ।

By  Shaminder October 10th 2023 02:41 PM

ਸ਼ਹਿਨਾਜ਼ ਗਿੱਲ (Shehnaaz Gill) ਦੇ ਦਾਦਾ ਦਾਦੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਦਾਦੀ ਅਤੇ ਦਾਦਾ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਦੇ ਦਾਦਾ ਜੀ ਕੁਰਸੀ ‘ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਦੀ ਦਾਦੀ ਪਿੱਛੇ ਖੜੀ ਹੋਈ ਹੈ ਅਤੇ ਸ਼ਹਿਨਾਜ਼ ਗਿੱਲ ਦੇ ਦਾਦਾ ਜੀ ਦੇ ਗਲ ‘ਚ ਬਾਹਾਂ ਪਾ ਰਹੀ ਹੈ ।

ਹੋਰ ਪੜ੍ਹੋ :  ਸਤਵਿੰਦਰ ਬਿੱਟੀ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੀ ਧੀ ਦੇ ਨਾਲ ਤਸਵੀਰ, ਫੈਨਸ ਨੂੰ ਆ ਰਹੀ ਪਸੰਦ

ਪਰ ਉਸ ਦੇ ਦਾਦਾ ਜੀ ਇਸ ਗੱਲ ਤੋਂ ਚਿੜ ਰਹੇ ਹਨ ਅਤੇ ਉਹ ਆਪਣੇ ਪਰਨੇ ਦੇ ਨਾਲ ਆਪਣਾ ਮੂੰਹ ਛਿਪਾਉਂਦੇ ਹੋਏ ਦਿਖਾਈ ਦੇ ਰਹੇ ਹਨ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਆਪੋ ਆਪਣਾ ਰਿਐਕਸ਼ਨ ਦੇ ਰਹੇ ਹਨ ।

View this post on Instagram

A post shared by SHEHBAZ BADESHA (@badeshashehbaz)


ਫੈਨਸ ਨੇ ਦਿੱਤੇ ਰਿਐਕਸ਼ਨ 

 ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਵੇਖ ਕੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ । ਇੱਕ ਫੈਨ ਨੇ ਲਿਖਿਆ ‘ਦਾਦੀ ਦੀਆਂ ਹਰਕਤਾਂ ਸ਼ਹਿਨਾਜ਼ ਗਿੱਲ ਵਰਗੀਆਂ ਹਨ, ਜਦੋਂਕਿ ਇੱਕ ਹੋਰ ਨੇ ਲਿਖਿਆ ‘ਦਾਦੀ ਦਾਦੀ ਨੂੰ ਵੇਖ ਕੇ ਸਿਡਨਾਜ਼ ਦੀ ਯਾਦ ਆ ਗਈ’।


ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਸਭ ਤੋਂ ਸੋਹਣੇ ਦਾਦਾ ਦਾਦੀ ਜੀ’ । ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ ।  

View this post on Instagram

A post shared by SHEHBAZ BADESHA (@badeshashehbaz)




Related Post