ਟੀ-ਸੀਰੀਜ਼ ਦੇ ਦਫਤਰ ਦੇ ਬਾਹਰ ਸਪਾਟ ਹੋਈ ਸ਼ਹਿਨਾਜ਼ ਗਿੱਲ, ਕੀ ਟੀ-ਸੀਰੀਜ਼ ਨਾਲ ਨਵਾਂ ਪ੍ਰੋਜੈਕਟ ਕਰਨ ਜਾ ਰਹੀ ਹੈ ਸ਼ੁਰੂ ?
ਸ਼ਹਿਨਾਜ਼ ਗਿੱਲ ਹਾਲ ਹੀ 'ਚ ਮਸ਼ਹੂਰ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਦੇ ਬਾਹਰ ਸਪਾਟ ਹੋਈ ਜਿਸ ਮਗਰੋਂ ਇਹ ਚਰਚਾ ਸ਼ੁਰੂ ਹੋ ਗਿਆ ਕਿ ਸ਼ਹਿਨਾਜ਼ ਜਲਦ ਹੀ ਟੀ-ਸੀਰੀਜ਼ ਨਾਲ ਮਿਲ ਕੇ ਕੋਈ ਨਵਾਂ ਪ੍ਰੋਜੈਕਟ ਕਰਨ ਜਾ ਰਹੀ ਹੈ।
Shehnaaz Gill new video : ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਚਰਚਾ ਵਿੱਚ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਹਾਲ ਹੀ 'ਚ ਮਸ਼ਹੂਰ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਦੇ ਬਾਹਰ ਸਪਾਟ ਹੋਈ ਜਿਸ ਮਗਰੋਂ ਇਹ ਚਰਚਾ ਸ਼ੁਰੂ ਹੋ ਗਿਆ ਕਿ ਸ਼ਹਿਨਾਜ਼ ਜਲਦ ਹੀ ਟੀ-ਸੀਰੀਜ਼ ਨਾਲ ਮਿਲ ਕੇ ਕੋਈ ਨਵਾਂ ਪ੍ਰੋਜੈਕਟ ਕਰਨ ਜਾ ਰਹੀ ਹੈ।
ਬਿੱਗ ਬੌਸ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਨਾਉਣ ਵਾਲੀ ਸ਼ਹਿਨਾਜ਼ ਗਿੱਲ ਗਾਇਕੀ ਤੇ ਅਦਾਕਾਰੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।
ਹਾਲ ਹੀ ਵਿੱਚ ਸ਼ਹਿਨਾਜ਼ ਆਪਣੇ ਵਿਦੇਸ਼ੀ ਟੂਰ ਤੋਂ ਭਾਰਤ ਮੁੜ ਆਈ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਨੂੰ ਪੈਪਰਾਜ਼ੀਸ ਵੱਲੋ ਮੁੰਬਈ ਦੇ ਅੰਧੇਰੀ ਇਲਾਕੇ ਵਿੱਚ ਸਥਿਤ ਟੀ-ਸੀਰੀਜ਼ ਦੇ ਦਫਤਰ ਦੇ ਬਾਹਰ ਸਪਾਟ ਕੀਤਾ ਗਿਆ। ਇਸ ਦੌਰਾਨ ਸ਼ਹਿਨਾਜ਼ ਨੇ ਪੈਪਰਾਜ਼ੀਸ ਲਈ ਕਈ ਪੋਜ਼ ਵੀ ਦਿੱਤੇ ਪਰ ਅਦਾਕਾਰਾ ਨੇ ਆਪਣੇ ਪ੍ਰੋਜੈਕਟ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ।
ਹੋਰ ਪੜ੍ਹੋ : ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੂੰ ਮਿਲਣ ਪਹੁੰਚੇ ਸ਼ਹੀਰ ਸ਼ੇਖ, ਦੋਸਤ ਦੇ ਜਲਦ ਠੀਕ ਹੋਣ ਲਈ ਮੰਗੀ ਦੁਆ
ਇਨ੍ਹਾਂ ਤਸਵੀਰਾਂ ਦੇ ਦੇ ਵਿੱਚ ਸ਼ਹਿਨਾਜ਼ ਨੇ ਕਾਰਗੋ ਪੈਂਟ ਦੇ ਨਾਲ ਸਲੀਵਲੈਸ ਟਾਪ ਕੈਰੀ ਕੀਤਾ ਹੋਇਆ ਹੈ। ਇਸ ਦੌਰਾਨ ਉਹ ਬਹੁਤ ਹੀ ਮਿਨਿਮਲ ਮੇਅਕਪ ਵਿੱਚ ਨਜ਼ਰ ਆਈ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਫੈਨਜ਼ ਇਹ ਕਿਆਸ ਲਾ ਰਹੇ ਹਨ ਕਿ ਸ਼ਹਿਨਾਜ਼ ਜਲਦ ਹੀ ਇਸ ਮਸ਼ਹੂਰ ਕੰਪਨੀ ਨਾਲ ਕੁਝ ਨਵਾਂ ਕਰਨ ਜਾ ਰਹੀ ਹੈ। ਹਾਲਾਂਕਿ ਸ਼ਹਿਨਾਜ਼ ਤੇ ਟੀ-ਸੀਰੀਜ਼ ਵੱਲੋਂ ਇਸ ਉੱਤੇ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ।