ਸ਼ਹਿਨਾਜ਼ ਗਿੱਲ ਨੇ ਆਪਣੇ ਡਾਂਸ ਨਾਲ ਜਿੱਤਿਆ ਫੈਨਜ਼ ਦਾ ਦਿਲ, ਵੀਡੀਓ ਹੋਈ ਵਾਇਰਲ
ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਦੀ ਇੱਕ ਡਾਂਸ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
Shehnaaz Gill Viral Video : ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਦੀ ਇੱਕ ਡਾਂਸ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਤਸਵੀਰਾਂ, ਵੀਡੀਓਜ਼, ਤੇ ਆਪਣੇ ਪ੍ਰੋਫੈਸ਼ਨ ਨਾਲ ਸਬੰਧਤ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਸ਼ਹਿਨਾਜ਼ ਨੂੰ ਲਾਲ ਰੰਗ ਦਾ ਸੂਟ ਪਹਿਨੇ ਹੋਏ ਵੇਖ ਸਕਦੇ ਹੋ। ਇਸ ਦੇ ਨਾਲ ਹੀ ਸ਼ਹਿਨਾਜ਼ ਆਪਣੇ ਫੈਨਜ਼ ਲਈ ਸਟੇਜ਼ ਉੱਤੇ ਮਰਾਠੀ ਗੀਤ ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਇਹ ਵੀਡੀਓ ਮੁੰਬਈ ਵਿਖੇ ਹੋਏ ਜਨਮਾਅਸ਼ਟਮੀ ਸੈਲੀਬ੍ਰੇਸ਼ਨ ਦੀਆਂ ਹਨ।
ਸ਼ਹਿਨਾਜ਼ ਨੇ ਆਪਣੇ ਇਸ ਮਨਮੋਹਕ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।ਫੈਨਜ਼ ਸ਼ਹਿਨਾਜ਼ ਦੀ ਤਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਇਸ ਦੌਰਾਨ ਫੈਨਜ਼ ਸ਼ਹਿਨਾਜ਼ ਗਿੱਲ ਦੀ ਜ਼ਿੰਦਾਦਿਲੀ ਤੇ ਫੈਨਜ਼ ਦੇ ਪ੍ਰਤੀ ਉਸ ਦੇ ਚੰਗੇ ਵਿਵਹਾਰ ਦੀ ਵੀ ਸ਼ਲਾਘਾ ਕਰਦੇ ਨਜ਼ਰ ਆਏ।
ਦੱਸ ਦਈਏ ਕਿ ਬਤੌਰ ਪੰਜਾਬੀ ਮਾਡਲ ਤੇ ਗਾਇਕਾ ਵਜੋਂ ਕੰਮ ਕਰਨ ਵਾਲੀ ਸ਼ਹਿਨਾਜ਼ ਗਿੱਲ ਨੂੰ ਉਦੋਂ ਜ਼ਿਆਦਾ ਪਛਾਣ ਮਿਲੀ ਜਦੋਂ ਉਹ ਬਿੱਗ ਬੌਸ 13 ਦਾ ਹਿੱਸਾ ਬਣੀ। ਇਸ ਸ਼ੋਅ ਦੇ ਵਿੱਚ ਸ਼ਹਿਨਾਜ਼ ਤੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਦੋਸਤੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਬੀਤੇ ਸਾਲ ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਨਾਲ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਰਾਹੀਂ ਬਾਲੀਵੁੱਡ ਡੈਬਿਊ ਵੀ ਕੀਤਾ ਹੈ। ਇਨ੍ਹੀਂ ਦਿਨੀ ਂ ਸ਼ਹਿਨਾਜ਼ ਕਈ ਵਿਗਿਆਪਨ ਕਰ ਰਹੀ ਹੈ ਤੇ ਉਸ ਦੇ ਕੋਲ ਕਈ ਨਵੇਂ ਪ੍ਰੋਜੈਕਟਸ ਵੀ ਹਨ।