ਸ਼ਹਿਨਾਜ਼ ਗਿੱਲ ਦੇ ਨਾਲ ਵਿਦੇਸ਼ 'ਚ ਹੋਈ ਚੋਰੀ ਦੀ ਕੋਸ਼ਿਸ਼, ਅਦਾਕਾਰਾ ਨੇ ਸਾਂਝੀ ਕੀਤੀ ਵੀਡੀਓ

ਸ਼ਹਿਨਾਜ਼ ਗਿੱਲ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਤੁਸੀਂ ਉਹ ਪੀਜ਼ਾ ਖਾਂਦੇ ਹੋਏ ਨਜ਼ਰ ਆ ਰਹੀ ਹੈ। ਫਿਰ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ ਜਿਸ ਨੂੰ ਵੇਖ ਕੇ ਤੁਹਾਨੂੰ ਹਾਸਾ ਆ ਜਾਵੇਗਾ। ਦਰਅਸਲ, ਇੱਕ ਵਿਅਕਤੀ ਕੈਪਟਨ ਅਮਰੀਕਾ ਦੇ ਕੱਪੜੇ ਪਾ ਕੇ ਆਉਂਦਾ ਹੈ, ਜੋ ਪੀਜ਼ਾ ਖਾਣਾ ਚਾਹੁੰਦਾ ਹੈ ਅਤੇ ਉਹ ਸ਼ਹਿਨਾਜ਼ ਦੇ ਪੀਜ਼ਾ 'ਤੇ ਹਮਲਾ ਕਰਦਾ ਹੈ। ਇਹ ਦੇਖ ਕੇ ਅਭਿਨੇਤਰੀ ਡਰ ਜਾਂਦੀ ਹੈ ਅਤੇ ਆਦਮੀ ਹੱਸਣ ਲੱਗ ਪੈਂਦਾ ਹੈ।

By  Pushp Raj August 9th 2024 05:08 PM

Shehnaaz Gill Funny Video : ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਤਸਵੀਰਾਂ, ਵੀਡੀਓਜ਼, ਤੇ ਆਪਣੇ ਪ੍ਰੋਫੈਸ਼ਨ ਨਾਲ ਸਬੰਧਤ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। 

View this post on Instagram

A post shared by Shehnaaz Gill (@shehnaazgill)

 ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਅਮਰੀਕਾ ਟੂਰ ਉੱਤੇ ਹੈ। ਸ਼ਹਿਨਾਜ਼ ਨੇ ਇੱਥੇ ਆਪਣੇ ਫੈਨਜ਼ ਨਾਲ ਖਾਸ ਮੀਟਅਪ ਪ੍ਰੋਗਰਾਮ ਰੱਖੇ ਹਨ। ਜਿਸ ਵਿੱਚ ਉਹ ਆਪਣੇ ਫੈਨਜ਼ ਨਾਲ ਮੁਲਾਕਾਤ ਕਰ ਰਹੀ ਹੈ। 

ਇਸ ਵਿਚਾਲੇ ਸ਼ਹਿਨਾਜ਼ ਗਿੱਲ ਅਮਰੀਕਾ ਦੌਰੇ ਦੌਰਾਨ ਨਵੀਆਂ- ਨਵੀਆਂ ਥਾਵਾਂ ਉੱਤੇ ਘੁੰਮਦੀ ਤੇ ਐਕਸਪਲੋਰ ਕਰਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। 

 ਸ਼ਹਿਨਾਜ਼ ਗਿੱਲ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਤੁਸੀਂ ਉਹ ਪੀਜ਼ਾ ਖਾਂਦੇ ਹੋਏ ਨਜ਼ਰ ਆ ਰਹੀ ਹੈ। ਫਿਰ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ ਜਿਸ ਨੂੰ ਵੇਖ ਕੇ ਤੁਹਾਨੂੰ ਹਾਸਾ ਆ ਜਾਵੇਗਾ। ਦਰਅਸਲ, ਇੱਕ ਵਿਅਕਤੀ ਕੈਪਟਨ ਅਮਰੀਕਾ ਦੇ ਕੱਪੜੇ ਪਾ ਕੇ ਆਉਂਦਾ ਹੈ, ਜੋ ਪੀਜ਼ਾ ਖਾਣਾ ਚਾਹੁੰਦਾ ਹੈ ਅਤੇ ਉਹ ਸ਼ਹਿਨਾਜ਼ ਦੇ ਪੀਜ਼ਾ 'ਤੇ ਹਮਲਾ ਕਰਦਾ ਹੈ। ਇਹ ਦੇਖ ਕੇ ਅਭਿਨੇਤਰੀ ਡਰ ਜਾਂਦੀ ਹੈ ਅਤੇ ਆਦਮੀ ਹੱਸਣ ਲੱਗ ਪੈਂਦਾ ਹੈ। ਹਾਲਾਂਕਿ ਇਹ ਮਹਿਜ਼ ਮਜ਼ਾਕ ਸੀ, ਜੋ ਸ਼ਹਿਨਾਜ਼ ਨਾਲ ਕੀਤਾ ਗਿਆ ਸੀ। 

ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇੱਕ ਯੂਜ਼ਰ ਨੇ ਕਿਹਾ- 'ਪੀਜ਼ਾ ਖਾਣ ਵਾਲੇ ਬੇਬੀ ਨੂੰ ਕਿਸਨੇ ਡਰਾਇਆ?' ਇੱਕ ਹੋਰ ਨੇ ਲਿਖਿਆ, 'ਕੈਪਟਨ ਅਮਰੀਕਾ ਇਹ ਗ਼ਲਤ ਗੱਲ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, ਹਾਏ ਗਰੀਬ ਆਦਮੀ, ਉਹ ਭੁੱਖਾ ਹੋਵੇਗਾ।


View this post on Instagram

A post shared by Shehnaaz Gill (@shehnaazgill)

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹਿਨਾਜ਼ ਨੇ ਮਿਆਮੀ 'ਚ ਆਪਣੇ ਚੈਨਲ 'ਤੇ ਇੱਕ ਵਲੌਗ ਸ਼ੇਅਰ ਕੀਤਾ ਸੀ। ਜਿਸ 'ਚ ਉਸ ਨੂੰ ਨੈਗੇਟਿਵ ਐਨਰਜੀ ਦੇ ਅਨੁਭਵ ਬਾਰੇ ਦੱਸਿਆ ਗਿਆ ਸੀ, 'ਅਸੀਂ ਕੁਝ ਅਨੁਭਵ ਕੀਤਾ। ਸਾਡੇ ਕਮਰੇ ਵਿੱਚ ਕੁਝ ਨਕਾਰਾਤਮਕ ਊਰਜਾ ਸੀ।

 ਹੋਰ ਪੜ੍ਹੋ : ਏਪੀ ਢਿੱਲੋਂ ਤੇ ਸਲਮਾਨ ਖਾਨ ਦਾ ਨਵਾਂ ਗੀਤ 'Old Money' ਹੋਇਆ ਰਿਲੀਜ਼, ਵੇਖੋ ਵੀਡੀਓ 

ਸ਼ਹਿਨਾਜ਼ ਦੇ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਉਸ ਨੂੰ ਆਖਰੀ ਵਾਰ ਫਿਲਮ ਥੈਂਕ ਯੂ ਫਾਰ ਕਮਿੰਗ ਵਿੱਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਸ ਨੇ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਵੀ ਕੰਮ ਕੀਤਾ। ਸ਼ਹਿਨਾਜ਼ ਗਿੱਲ ਨੂੰ ਬਿੱਗ ਬੌਸ 13 ਤੋਂ ਬਾਅਦ ਕਾਫੀ ਸਫਲਤਾ ਮਿਲੀ।


Related Post