ਸ਼ਹਿਨਾਜ਼ ਗਿੱਲ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਹਾਈਕੋਰਟ ਨੇ ਮਿਊਜ਼ਿਕ ਕੰਪਨੀ ਦੇ ਇਕਰਾਰਨਾਮੇ ਨੂੰ ਦੱਸਿਆ ਗੈਰ ਕਾਨੂੰਨੀ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਕਾਂਟ੍ਰੈਕਟ ਕਰਨ ਵਾਲੀਆਂ ਧਿਰਾਂ ਵਿਚਾਲੇ ਸਮਾਨਤਾ ਤੇ ਸੌਦੇਬਾਜ਼ੀ ਦੀ ਸ਼ਕਤੀ ‘ਤੇ ਅਧਾਰਿਤ ਹੋਣਾ ਚਾਹੀਦਾ ਹੈ।ਸਮਝੌਤੇ ਦੀਆਂ ਸ਼ਰਤਾਂ ਬੇਇਨਸਾਫ਼ੀ ਹਨ ਅਤੇ ਇਸ ਦਾ ਕਾਰਨ ਇਹ ਹੈ ਕਿ ਇੱਕ ਧਿਰ ਦੀ ਸੌਦੇਬਾਜ਼ੀ ਦੀ ਸ਼ਕਤੀ ਉੱਚ ਪੱਧਰ ਦੀ ਹੈ ਅਤੇ ਦੂਜੀ ਧਿਰ ਬਹੁਤ ਘਟੀਆ ਸਥਿਤੀ ‘ਚ ਹੈ ।

By  Shaminder July 16th 2024 01:17 PM

ਅਦਾਕਾਰਾ ਸ਼ਹਿਾਨਜ਼ ਗਿੱਲ (Shehnaaz Gill) ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸ਼ਹਿਨਾਜ਼ ਗਿੱਲ ਦੇ ਨਾਲ ਇੱਕ ਮਿਊਜ਼ਿਕ ਕੰਪਨੀ ਵਿਚਾਲੇ ਕੰਮ ਕਰਨ ਦੇ ਕਾਂਟ੍ਰੈਕਟ ਦਾ ਨਿਪਟਾਰਾ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਕਾਂਟ੍ਰੈਕਟ ਕਰਨ ਵਾਲੀਆਂ ਧਿਰਾਂ ਵਿਚਾਲੇ ਸਮਾਨਤਾ ਤੇ ਸੌਦੇਬਾਜ਼ੀ ਦੀ ਸ਼ਕਤੀ ‘ਤੇ ਅਧਾਰਿਤ ਹੋਣਾ ਚਾਹੀਦਾ ਹੈ।ਸਮਝੌਤੇ ਦੀਆਂ ਸ਼ਰਤਾਂ ਬੇਇਨਸਾਫ਼ੀ ਹਨ ਅਤੇ ਇਸ ਦਾ ਕਾਰਨ ਇਹ ਹੈ ਕਿ ਇੱਕ ਧਿਰ ਦੀ ਸੌਦੇਬਾਜ਼ੀ ਦੀ ਸ਼ਕਤੀ ਉੱਚ ਪੱਧਰ ਦੀ ਹੈ ਅਤੇ ਦੂਜੀ ਧਿਰ ਬਹੁਤ ਘਟੀਆ ਸਥਿਤੀ ‘ਚ ਹੈ ।ਇਸ ਲਈ ਇਹ ਐਗਰੀਮੈਂਟ ਸਹੀ ਨਹੀਂ ਕਿਹਾ ਜਾ ਸਕਦਾ ।

ਹੋਰ ਪੜ੍ਹੋ : ਵਿਦੇਸ਼ ਦੀ ਨਿਊਡ ਪਾਰਟੀ ‘ਚ ਸ਼ਾਮਿਲ ਹੋ ਕੇ ਪਛਤਾਈ ਭਾਰਤੀ ਅਦਾਕਾਰਾ ਸੁਚਿੱਤਰਾ ਕ੍ਰਿਸ਼ਨਾ ਮੂਰਤੀ, ਕਿਹਾ ‘ਮੈਂ ਆਪਣੇ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ’


ਅਪੀਲ ਕਰਤਾ ਨੇ 29 ਅਗਸਤ 2023 ‘ਚ ਮੋਹਾਲੀ ਦੀ ਇੱਕ ਸਥਾਨਕ ਅਦਾਲਤ ਵੱਲੋਂ ਸ਼ਹਿਨਾਜ਼ ਗਿੱਲ ਦੇ ਹੱਕ ‘ਚ ਦਿੱਤੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਜਿਸ ‘ਚ ਅਪੀਲ ਕਰਤਾ ਸਿਮਰਨ ਮਿਊਜ਼ਿਕ ਇੰਡਸਟਰੀਜ਼ ਦਾ ਮਾਲਕ ਸੀ। 

ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ 

ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਬਿੱਗ ਬੌਸ ‘ਚ ਭਾਗ ਲਿਆ ਅਤੇ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੂੰ ਰਫਤਾਰ ਮਿਲੀ । ਇਸ ਸ਼ੋਅ ‘ਚ ਸਿਧਾਰਥ ਸ਼ੁਕਲਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਸੋਸ਼ਲ ਮੀਡੀਆ ‘ਤੇ ਇਹ ਜੋੜੀ ਸਿਡਨਾਜ਼ ਦੇ ਨਾਂਅ ਨਾਲ ਮਸ਼ਹੂਰ ਹੋਈ ਸੀ।


ਇਸ ਜੋੜੀ ਨੇ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਇੱਕਠਿਆਂ ਕਈ ਪ੍ਰੋਜੈਕਟਸ ‘ਚ ਕੰਮ ਕੀਤਾ ।ਪਰ ਸਿਧਾਰਥ ਸ਼ੁਕਲਾ ਦੀ ਬੇਵਕਤੀ ਮੌਤ ਤੋਂ ਬਾਅਦ ਇਹ ਜੋੜੀ ਹਮੇਸ਼ਾ ਦੇ ਲਈ ਵੱਖਰੀ ਹੋ ਗਈ ਸੀ । ਸ਼ਹਿਨਾਜ਼ ਗਿੱਲ ਹੌਲੀ ਹੌਲੀ ਇਸ ਦੁੱਖ ਤੋਂ ਉੱਭਰੀ ਅਤੇ ਹੁਣ ਮੁੜ ਤੋਂ ਫ਼ਿਲਮਾਂ ਅਤੇ ਹੋਰ ਪ੍ਰੋਜੈਕਟਸ ‘ਚ ਸਰਗਰਮ ਹੋਈ ।  

   View this post on Instagram

A post shared by Shehnaaz Gill (@shehnaazgill)




Related Post