ਸ਼ਹਿਨਾਜ਼ ਗਿੱਲ ਨੇ ਆਪਣੀ ਫੀਮੇਲ ਫੈਨਜ਼ ਨਾਲ ਮਿਲ ਕੇ ਮਨਾਇਆ ਤੀਆਂ ਦਾ ਤਿਉਹਾਰ, ਗਿੱਧਾ ਤੇ ਬੋਲੀਆਂ ਪਾ ਕੇ ਲਾਈਆਂ ਰੌਣਕਾਂ

ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਆਪਣੇ ਅਮਰੀਕਾ ਟੂਰ ਉੱਤੇ ਹੈ। ਇਸ ਦੌਰਾਨ ਉਹ ਕਈ ਈਵੈਂਟ ਵਿੱਚ ਸ਼ਿਰਕਤ ਕਰ ਰਹੀ ਹੈ, ਜਿਨ੍ਹਾਂ 'ਚ ਉਹ ਆਪਣੇ ਫੈਨਜ਼ ਨਾਲ ਮੁਲਾਕਾਤ ਵੀ ਕਰ ਰਹੀ ਹੈ। ਇਸ ਦੌਰਾਨ ਸ਼ਹਿਨਾਜ਼ ਦੇ ਇੱਕ ਈਵੈਂਟ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਰਹੀ ਹੈ।

By  Pushp Raj July 30th 2024 04:51 PM

Shehnaaz Gill celebrate Tiyaan with fans : ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਨੇ ਆਪਣੀ ਫੀਮੇਲ ਫੈਨਜ਼ ਦੇ ਨਾਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

View this post on Instagram

A post shared by Shehnaaz Gill (@shehnaazgill)

ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਤਸਵੀਰਾਂ, ਵੀਡੀਓਜ਼, ਤੇ ਆਪਣੇ ਪ੍ਰੋਫੈਸ਼ਨ ਨਾਲ ਸਬੰਧਤ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। 

ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਆਪਣੇ ਅਮਰੀਕਾ ਟੂਰ ਉੱਤੇ ਹੈ। ਇਸ ਦੌਰਾਨ ਉਹ ਕਈ ਈਵੈਂਟ ਵਿੱਚ ਸ਼ਿਰਕਤ ਕਰ ਰਹੀ ਹੈ, ਜਿਨ੍ਹਾਂ 'ਚ ਉਹ ਆਪਣੇ ਫੈਨਜ਼ ਨਾਲ ਮੁਲਾਕਾਤ ਵੀ ਕਰ ਰਹੀ ਹੈ। ਇਸ ਦੌਰਾਨ ਸ਼ਹਿਨਾਜ਼ ਦੇ ਇੱਕ ਈਵੈਂਟ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਰਹੀ ਹੈ। 

ਇਸ ਵਿੱਚ ਤੁਸੀਂ ਸ਼ਹਿਨਾਜ਼ ਨੂੰ ਪੀਲੇ ਰੰਗ ਦਾ ਬੂਟੀਆਂ ਵਾਲਾ ਸੂਟ ਪਹਿਨੇ ਹੋਏ ਵੇਖ ਸਕਦੇ ਹੋ।ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਆਪਣੀ ਫੀਮੇਲ ਫੈਨਜ਼ ਨਾਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਉਂਦੀ ਹੋਈ ਨਜ਼ਰ ਆਈ। ਇਸ ਦੌਰਾਨ ਸ਼ਹਿਨਾਜ਼ ਨੇ ਸਾਰੀ ਮਹਿਲਾਵਾਂ ਨਾਲ ਮਿਲ ਗਿੱਧਾ ਪਾਇਆ ਤੇ ਬੋਲੀਆਂ ਵੀ ਗਾਈਆਂ। ਸ਼ਹਿਨਾਜ਼ ਨੇ ਆਪਣੀ ਮੌਜੂਦਗੀ ਨਾਲ ਇਸ ਸਮਾਗਮ ਵਿੱਚ ਚਾਰ ਚੰਨ ਲਾ ਦਿੱਤੇ ਹਨ। 

View this post on Instagram

A post shared by Shehnaaz Gill (@shehnaazgill)


ਹੋਰ ਪੜ੍ਹੋ : ਅੱਖਾਂ ਦੀ ਸਰਜਰੀ ਲਈ ਅਮਰੀਕਾ ਰਵਾਨਾ ਹੋਏ Shah Rukh Khan, ਖ਼ਬਰ ਸੁਣ ਕੇ  ਫੈਨਜ਼ ਹੋਏ ਪਰੇਸ਼ਾਨ

ਫੈਨਜ਼ ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਸ਼ਹਿਨਾਜ਼ ਦੀ ਰੱਜ ਕੇ ਤਰੀਫਾਂ ਕਰਦੇ ਨਜ਼ਰ ਆਏ। ਕੁਝ ਯੂਜ਼ਰਸ ਨੇ ਲਿਖਿਆ ਕਿ ਸ਼ਹਿਨਾਜ਼ ਵਿਦੇਸ਼ ਜਾ ਕੇ ਵੀ ਆਪਣੇ ਪੰਜਾਬੀ ਸੱਭਿਆਚਾਰ ਨੂੰ ਨਹੀਂ ਭੁੱਲ੍ਹੀ। ਇੱਕ ਹੋਰ ਨੇ ਲਿਖਿਆ , 'ਹੱਬਲ, ਇਮਾਨਦਾਰ ਤੇ ਡਾਊਨ ਟੂ ਅਰਥ ਸੈਲਬ ਜਿਸ ਨੂੰ ਫੈਨਜ਼ ਦੀ ਕਦਰ ਹੈ। '


Related Post