ਹੁਸ਼ਿਆਰਪੁਰ ਦੇ ਜੰਮਪਲ ਸ਼ੰਕਰ ਸਾਹਨੀ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕ ਨਾਲ ਜੁੜੀਆਂ ਖ਼ਾਸ ਗੱਲਾਂ
ਸ਼ੰਕਰ ਸਾਹਨੀ (Shankar Sahney) ਅੱਜ ਆਪਣਾ ਜਨਮ ਦਿਨ (Birthday Celebration)ਹੈ।ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਸ਼ੰਕਰ ਸਾਹਨੀ ਪੰਜਾਬ ਦੇ ਹੁਸ਼ਿਆਰਪੁਰ ਦੇ ਜੰਮਪਲ ਹਨ ।ਸ਼ੰਕਰ ਸਾਹਨੀ ਦੇ ਪਿਤਾ ਜੀ ਹੁਸ਼ਿਆਰਪੁਰ ਦੇ ਇੱਕ ਕਾਲਜ ‘ਚ ਮਿਊਜ਼ਿਕ ਵਿਭਾਗ ਦੇ ਮੁਖੀ ਸਨ । ਸ਼ੰਕਰ ਸਾਹਨੀ ਵੀ ਗਾਇਕੀ ਦਾ ਸ਼ੌਕ ਰੱਖਦੇ ਸਨ । ਜਿਸ ਕਾਰਨ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਪਣਾ ਕਰੀਅਰ ਬਨਾਉਣ ਦਾ ਫੈਸਲਾ ਕਰ ਲਿਆ ।ਸ਼ੰਕਰ ਸਾਹਨੀ ਨੇ ਚੰਡੀਗੜ੍ਹ ਯੂਨੀਵਰਸਿਟੀ ‘ਚ ਆਪਣੀ ਪੜ੍ਹਾਈ ਕੀਤੀ ਹੈ ।
ਹੋਰ ਪੜ੍ਹੋ : ਕਮਲ ਖੰਗੂੜਾ ਨੇ ਸਾਂਝਾ ਕੀਤਾ ਹਲਦੀ ਸੈਰੇਮਨੀ ਦਾ ਵੀਡੀਓ, ਫੈਨਸ ਦੇਣ ਲੱਗੇ ਵਧਾਈ
ਸ਼ੰਕਰ ਸਾਹਨੀ ਦਾ ਪਹਿਲਾ ਗੀਤ ‘ਮਛਲੀ ਹਾਏ ਓਏ’ ਸੀ । ਇਸੇ ਗੀਤ ਦੇ ਨਾਲ ਇੰਡਸਟਰੀ ‘ਚ ਉਨ੍ਹਾਂ ਦੀ ਪਛਾਣ ਬਣੀ ਸੀ । ਉਹ ਮਹਿਜ਼ ਅਜਿਹੇ ਪੰਜਾਬੀ ਗਾਇਕ ਹਨ ਜਿਨ੍ਹਾਂ ਨੇ ਗਿਟਾਰ ਦੇ ਨਾਲ ਪੰਜਾਬੀ ਗੀਤ ਗਾਏ । ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰਨਾਂ ਗਾਇਕਾਂ ਦੇ ਨਾਲ ਵੀ ਗਿਟਾਰ ਵਜਾਈ ।ਸ਼ੰਕਰ ਸਾਹਨੀ ਨੇ ਪੰਜਾਬ ‘ਚ ਵੀ ਲੰਮੇ ਸਮੇਂ ਤੱਕ ਕੰਮ ਕੀਤਾ ਹੈ।
ਪਰ ਉਹ ਅੱਜ ਕੱਲ੍ਹ ਜ਼ਿਆਦਾਤਰ ਸ਼ੋਅ ਦਿੱਲੀ ‘ਚ ਕਰ ਰਹੇ ਹਨ। ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ‘ਚ ਵੱਡੀ ਗਿਣਤੀ ‘ਚ ਗਾਇਕ ਹਨ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ । ਅਜਿਹੇ ‘ਚ ਉਹ ਦਿੱਲੀ ‘ਚ ਪੰਜਾਬੀ ਮਾਂ ਬੋਲੀ ਨੂੰ ਆਪਣੀ ਗਾਇਕੀ ਦੇ ਰਾਹੀਂ ਅੱਗੇ ਵਧਾ ਰਹੇ ਹਨ।
ਸ਼ੰਕਰ ਸਾਹਨੀ ਦਾ ਕਹਿਣਾ ਹੈ ਕਿ ਹੁਣ ਤੱਕ ਬੇਸ਼ੱਕ ਹਜ਼ਾਰਾਂ ਲਾਈਵ ਸ਼ੋਅ ਕਰ ਚੁੱਕੇ ਹਨ । ਪਰ ਇਸ ਦੇ ਬਾਵਜੂਦ ਉਹ ਸ਼ੋਅ ਤੋਂ ਪਹਿਲਾਂ ਪ੍ਰੈਕਟਿਸ ਜ਼ਰੂਰ ਕਰਦੇ ਹਨ ਅਤੇ ਸਾਰੇ ਟੀਮ ਮੈਂਬਰਸ ਦੇ ਨਾਲ ਉਹ ਸ਼ੋਅ ਤੋਂ ਪਹਿਲਾਂ ਪ੍ਰੈਕਟਿਸ ਕਰਨਾ ਨਹੀਂ ਭੁੱਲਦੇ ।ਕਿਰਾਨਾ ਘਰਾਣੇ ਦੇ ਨਾਲ ਸਬੰਧ ਰੱਖਣ ਵਾਲੇ ਸ਼ੰਕਰ ਸਾਹਨੀ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ ।
ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਹਨ । ਭਾਵੇਂ ਉਹ ਪਾਰਟੀ ਸੌਂਗ ਹੋਣ, ਸੈਡ ਸੌਂਗ ਹੋਣ ਜਾਂ ਫਿਰ ਧਾਰਮਿਕ ਗੀਤ ਹੋਣ । ਗਾਇਕੀ ਦਾ ਹਰ ਰੰਗ ਉਨ੍ਹਾਂ ਨੇ ਗਾਇਆ ਹੈ। ਅੱਜ ਕੱਲ੍ਹ ਉਹ ਆਪਣੇ ਨਵੇਂ ਨਵੇਂ ਗੀਤਾਂ ਅਤੇ ਲਾਈਵ ਸ਼ੋਅਸ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ।