ਖਤਰੋਂ ਕੇ ਖਿਲਾੜੀ-14 ਦੇ ਸੈੱਟ ‘ਤੇ ਜ਼ਖਮੀ ਹੋਏ ਸ਼ਾਲੀਨ ਭਨੋਟ,200 ਤੋਂ ਜ਼ਿਆਦਾ ਬਿੱਛੂਆਂ ਨੇ ਮਾਰਿਆ ਡੰਗ

ਖਤਰੋਂ ਕੇ ਖਿਲਾੜੀ -14 ਦੇ ਸੈੱਟ ‘ਤੇ ਸ਼ਾਲੀਨ ਭਨੋਟ ਨੂੰ ਦੋ ਸੌ ਜ਼ਿਆਦਾ ਬਿੱਛੂਆਂ ਨੇ ਡੰਗ ਮਾਰ ਦਿੱਤਾ । ਜਿਸ ਕਾਰਨ ਸ਼ਾਲੀਨ ਭਨੋਟ ਦੀ ਹਾਲਤ ਖਰਾਬ ਹੋ ਗਈ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ‘ਚ ਆਪਣਾ ਇਲਾਜ ਕਰਵਾ ਰਿਹਾ ਹੈ। ਸ਼ਾਲੀਨ ਭਨੋਟ ਦਾ ਚਿਹਰਾ ਬੁਰੀ ਤਰ੍ਹਾਂ ਸੁੱਜਿਆ ਹੋਇਆ ਹੈ।

By  Shaminder June 12th 2024 06:11 PM

ਖਤਰੋਂ ਕੇ ਖਿਲਾੜੀ -14 (Khatron Ke Khiladi season-14) ਦੇ ਸੈੱਟ ‘ਤੇ ਸ਼ਾਲੀਨ ਭਨੋਟ (Shaleen Bhanot) ਨੂੰ ਦੋ ਸੌ ਜ਼ਿਆਦਾ ਬਿੱਛੂਆਂ ਨੇ ਡੰਗ ਮਾਰ ਦਿੱਤਾ । ਜਿਸ ਕਾਰਨ ਸ਼ਾਲੀਨ ਭਨੋਟ ਦੀ ਹਾਲਤ ਖਰਾਬ ਹੋ ਗਈ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ‘ਚ ਆਪਣਾ ਇਲਾਜ ਕਰਵਾ ਰਿਹਾ ਹੈ। ਸ਼ਾਲੀਨ ਭਨੋਟ ਦਾ ਚਿਹਰਾ ਬੁਰੀ ਤਰ੍ਹਾਂ ਸੁੱਜਿਆ ਹੋਇਆ ਹੈ। ਰੋਹਿਤ ਸ਼ੈੱਟੀ ਦਾ ਇਹ ਸ਼ੋਅ ਜਲਦ ਹੀ ਪਰਦੇ ‘ਤੇ ਆਉਣ ਵਾਲਾ ਹੈ।ਇਸ ਸਮੇਂ ਪ੍ਰਤੀਭਾਗੀ ਇਸ ਸ਼ੋਅ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਇਸ ਸ਼ੋਅ ਦੀ ਸ਼ੂਟਿੰਗ ਰੋਮਾਨੀਆ ‘ਚ ਚੱਲ ਰਹੀ ਹੈ ਅਤੇ ਸ਼ੋਅ ਨੂੰ ਲੈ ਕੇ ਲਗਾਤਾਰ ਨਵੇਂ ਨਵੇਂ ਅਪਡੇਟ ਸਾਹਮਣੇ ਆ ਰਹੇ ਹਨ ।

 ਹੋਰ ਪੜ੍ਹੋ : ਸੁਨੰਦਾ ਸ਼ਰਮਾ ਪਿਤਾ ਨੂੰ ਯਾਦ ਕਰਕੇ ਹੋਈ ਭਾਵੁਕ, ਕਿਹਾ ‘ਪਿਤਾ ਹੁੰਦੇ ਤਾਂ ਗੱਲ ਹੋਰ ਹੋਣੀ ਸੀ, ਕਿਸਮਤ ਵਾਲੇ ਨੇ ਉਹ ਲੋਕ ਜਿਨ੍ਹਾਂ ਦੇ…’

ਬੀਤੇ ਦਿਨੀਂ ਆਸਿਮ ਰਿਆਜ਼ ਇਸ ਸ਼ੋਅ ਚੋਂ ਬਾਹਰ ਹੋਏ ਸਨ । ਜਿਸ ਤੋਂ ਬਾਅਦ ਸ਼ਾਲੀਨ ਭਨੋਟ ਦੇ ਬਾਰੇ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।ਸੋਸ਼ਲ ਮੀਡੀਆ ‘ਤੇ ਸ਼ਾਲੀਨ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਲੀਨ ਦਾ ਮੂੰਹ ਪੂਰੀ ਤਰ੍ਹਾਂ ਸੁੱਜਿਆ ਹੋਇਆ ਹੈ ਅਤੇ ਇੱਕ ਮਹਿਲਾ ਡਾਕਟਰ ਉਸ ਦਾ ਚੈੱਕਅਪ ਕਰਦੀ ਹੋਈ ਦਿਖਾਈ ਦੇ ਰਹੀ ਹੈ।

View this post on Instagram

A post shared by Shalin Bhanot (@shalinbhanot)


ਸੂਤਰਾਂ ਮੁਤਾਬਕ ਸ਼ੋਅ ‘ਚ ਸਟੰਟ ਕਰਦੇ ਹੋਏ ਸ਼ਾਲੀਨ ਨੂੰ ਕੁਝ ਬਿੱਛੂਆਂ ਨੇ ਕੱਟ ਲਿਆ ਹੈ।ਸ਼ਾਲੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਫ਼ਿਲਮ ‘ਕੱਲ੍ਹ ਹੋ ਨਾ ਹੋ’ ਗੀਤ ਦੇ ਨਾਲ ਸਾਂਝਾ ਕੀਤਾ ਹੈ। 

View this post on Instagram

A post shared by Shalin Bhanot (@shalinbhanot)


 






Related Post