ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਨਾਂਅ ਨਵਾਂ ਵਿਸ਼ਵ ਰਿਕਾਰਡ, ਸਭ ਤੋਂ ਵੱਧ ਤੀਰਥਯਾਤਰੀਆਂ ਵਾਲੇ ਪਵਿੱਤਰ ਸਥਾਨ ਵਜੋਂ ਮਿਲਿਆ ਸਨਮਾਨ

By  Pushp Raj January 12th 2024 04:07 PM

Golden Temple records highest devotees in world: ਸਿੱਖਾਂ ਦੇ  ਸਭ ਤੋਂ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਨਾਂਅ ਇੱਕ ਨਵਾਂ ਵਿਸ਼ਵ ਰਿਕਾਰਡ ਬਣਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਰਿਕਾਰਡਸ ਨਾਮਕ ਸੰਸਥਾ ਵੱਲੋਂ ਦੁਨੀਆ ਭਰ ਦੇ ਸਭ ਤੋਂ ਵੱਧ ਤਰੀਥਯਾਤਰੀਆਂ ਵਾਲ ਪਵਿੱਤਰ ਸਥਾਨ ਵਜੋਂ ਸਨਮਾਨਿਤ ਕੀਤਾ ਗਿਆ ਹੈ। 

ਦੱਸਣਯੋਗ ਹੈ ਕਿ ਅੰਮ੍ਰਿਤਸਰ ਨੂੰ ਗੁਰੂ ਕੀ ਨਗਰੀ ਵੀ ਕਿਹਾ ਜਾਂਦਾ ਹੈ ਤੇ ਇੱਥੇ ਹੀ ਸਥਿਤ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਲੋਕ ਇਸ ਸਥਾਨ ਨੂੰ ਸ੍ਰੀ ਦਰਬਾਰ ਸਾਹਿਬ (Darbar Sahib Amritsar) ਤੇ ਗੋਲਡਨ ਟੈਂਪਲ (Golden Temple  Amritsar) ਵਜੋਂ ਵੀ ਜਾਣਦੇ ਹਨ। 

ਸ੍ਰੀ ਦਰਬਾਰ ਸਾਹਿਬ ਨੂੰ ਅਰਪਣ ਕੀਤਾ "ONE OF THE MOST VISITED SHRINES" ਸਰਟੀਫ਼ਿਕੇਟ

 

EXCLUSIVE WORLD RECORD ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਅਰਪਣ ਕੀਤਾ "ONE OF THE MOST VISITED SHRINES" ਸਰਟੀਫ਼ਿਕੇਟ#EXCLUSIVEWORLDRECORDS #SriDarbarSahib #SriAmritsar pic.twitter.com/vPcoWIxqii

— Shiromani Gurdwara Parbandhak Committee (@SGPCAmritsar) January 10, 2024


ਦੱਸ ਦਈਏ ਕਿ ਹਾਲ ਹੀ ਵਿੱਚ ਵਿਸ਼ਵ ਰਿਕਾਰਡਸ ਨਾਮਕ ਸੰਸਥਾ ਵੱਲੋਂ  ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਤੀਰਥਯਾਤਰੀਆਂ ਵਾਲੇ ਪਵਿੱਤਰ ਸਥਾਨ ਦੇ ਤੌਰ 'ਤੇ ਵਿਸ਼ੇਸ਼ ਸਨਮਾਨ ਪੱਤਰ ਭੇਂਟ ਕੀਤਾ ਹੈ।
ਵਿਸ਼ਵ ਰਿਕਾਰਡਸ ਸੰਗਠਨ ਦੇ ਮੁਖੀ ਡਾ. ਪੰਕਜ ਖਟਵਾਨੀ ਅਤੇ ਸ੍ਰੀ ਦੀਪਕ ਥਾਵਾਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਦਫ਼ਤਰ ਵਿੱਚ ਆ ਕੇ ਇਹ ਸਨਮਾਨ ਪੱਤਰ  ਸ਼੍ਰੋਮਣੀ ਕਮੇਟੀ ਦੇ ਅਤਿਰਿਕਤ ਸਕੱਤਰ ਗੁਰਿੰਦਰ ਸਿੰਘ ਮਥ੍ਰੇਵਾਲ, ਡਿਪਟੀ ਸਕੱਤਰ ਜਸਵਿੰਦਰ ਸਿੰਘ ਜੱਸੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇਰਾ ਨੂੰ ਸੌਂਪਿਆ। 


ਇਸ ਖ਼ਾਲ ਮੌਕੇ ਉੱਤੇ ਮੀਡੀਆ ਨਾਲ ਰੁਬਰੂ ਹੁੰਦੇ ਹੋਏ ਵਿਸ਼ਵ ਰਿਕਾਰਡਸ ਸੰਗਠਨ ਦੇ ਮੁਖੀ ਡਾ. ਪੰਕਜ ਖਟਵਾਨੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਨੂੰ ਆਦਰ ਪ੍ਰਦਾਨ ਕਰਨ ਦੁਆਰਾ ਆਪਣਾ ਸਨਮਾਨ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਹਾਨ ਗੁਰਦੁਆਰਾ ਸਾਹਿਬ ਸਾਰੀ ਦੁਨੀਆ ਦੇ ਸ਼ਰਧਾਲੂਆਂ ਲਈ ਇੱਕ ਵੱਡੇ ਸਮਰਪਣ ਦਾ ਪ੍ਰਤੀਕ ਹੈ, ਅਤੇ ਲੱਖਾਂ ਤੀਰਥਯਾਤਰੀਆਂ ਦੀ ਆਮਦ ਦੇ ਬਾਵਜੂਦ, ਪ੍ਰਬੰਧਨ ਵੱਲੋਂ ਸਭ ਤੋਂ ਵਧੀਆ ਸੇਵਾਵਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ।

 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਰੋਜ਼ਾਨਾ ਦਰਸ਼ਨ ਲਈ ਲੱਖਾਂ ਦੀ ਗਿਣਤੀ 'ਚ ਆਉਂਦੇ ਨੇ ਸ਼ਰਧਾਲੂ 

ਇਸ ਵਿਸ਼ੇਸ਼ ਮੌਕੇ ਉੱਤੇ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇਰਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੀ ਮਹਿਮਾ ਮਹਾਨ ਹੈ ਅਤੇ ਹਰ ਭਗਤ ਇੱਥੇ ਮੱਥਾ ਟੇਕ ਕੇ ਖੁਸ਼ੀ ਤੇ ਸਕੂਨ ਮਹਿਸੂਸ ਕਰਦਾ ਹੈ। ਇਸ ਮੌਕੇ 'ਤੇ ਸ਼੍ਰੋਮਣੀ ਕਮੇਟੀ ਦੇ ਡਿਪਟੀ ਸਕੱਤਰ ਹਰਭਜਨ ਸਿੰਘ ਵਕਤਾ ਵੀ ਹਾਜ਼ਰ ਸਨ।

View this post on Instagram

A post shared by Sirf Panjabiyat (@sirfpanjabiyat)




ਹੋਰ ਪੜ੍ਹੋ: ਗੁਰਪ੍ਰੀਤ ਘੁੱਗੀ ਨੇ ਦੱਸੀ ਹਾਰਬੀ ਸੰਘਾ ਦੇ ਬਾਰੇ ਖ਼ਾਸ ਗੱਲਾਂ, ਕਿਹਾ ਲੋਕ ਕਹਿੰਦੇ ਸੀ ਕਿ ਬੜਾ ਕੰਜੂਸ ਹੈ

ਦੱਸ ਦਈਏ ਕਿ ਦੁਨੀਆ ਭਰ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਦੀਆਂ ਹਨ। ਇੱਥੇ ਆਮ ਲੋਕਾਂ ਤੋਂ ਲੈ ਕੇ ਕਈ ਪਾਲੀਵੁੱਡ ਤੇ ਬਾਲੀਵੁੱਡ ਸੈਲਬਸ ਵੀ ਦਰਸ਼ਨ ਕਰਨ ਪਹੁੰਚਦੇ ਹਨ। ਇਸ ਦੇ ਨਾਲ ਹੀ ਵਿਸ਼ਵ ਦੀਆਂ ਕਈ ਨਾਮੀ ਤੇ ਪ੍ਰਸਿੱਧ ਹਸਤੀਆਂ ਵੀ ਗੁਰੂ ਘਰ ਵਿੱਚ ਨਤਮਸਤਕ ਹੋਣ ਪਹੁੰਚਦੀਆਂ ਹਨ। ਇਸ ਦੌਰਾਨ ਇੱਥੇ ਸੰਗਤਾਂ ਲਈ ਰਹਿਣ ਤੇ ਲੰਗਰ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਰੋਜ਼ਾਨਾਂ ਇੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਸੇਵਾ ਕਰਦੀ ਹੈ ਤੇ ਗੁਰੂ ਘਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੀ ਹੈ।

Related Post