ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ 'ਤੇ ਲਾਈ ਪਾਬੰਦੀ

ਅੰਮ੍ਰਿਤਸਰ ਵਿਖੇ ਸਥਿਤ ਸਿੱਖਾਂ ਦੇ ਮਸ਼ਹੂਰ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਦਰਸ਼ਨ ਲਈ ਆਉਂਦੇ ਹਨ । ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਆਓ ਜਾਣਦੇ ਹਾਂ ਇਸ ਬਾਰੇ।

By  Pushp Raj June 10th 2024 06:52 PM

Photography banned in Golden Temple Amritsar :  ਅੰਮ੍ਰਿਤਸਰ ਵਿਖੇ ਸਥਿਤ ਸਿੱਖਾਂ ਦੇ ਮਸ਼ਹੂਰ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਦਰਸ਼ਨ ਲਈ ਆਉਂਦੇ ਹਨ । ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਆਓ ਜਾਣਦੇ ਹਾਂ ਇਸ ਬਾਰੇ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸ਼ਨੀਵਾਰ ਨੂੰ ਹਾਲ ਹੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। SGPC ਨੇ ਸੁਰੱਖਿਆ ਕਰਮਚਾਰੀਆਂ ਨੂੰ 8 ਜੂਨ ਤੋਂ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ 'ਤੇ ਪਾਬੰਦੀ ਲਗਾਉਣ ਲਈ ਕਿਹਾ। SGPC ਨੇ ਸ਼ਰਧਾਲੂਆਂ ਨੂੰ ਇਸ ਪਵਿੱਤਰ ਸਥਾਨ ਦੀ ਮਰਿਆਦਾ ਤੇ ਆਦਰ ਕਰਨ ਦੀ ਅਪੀਲ ਕੀਤੀ ਹੈ। 

ਐਸਜੀਪੀਸੀ ਨੇ ਆਪਣੇ ਬਿਆਨ ਵਿੱਚ ਕਿਹਾ, 'ਸ੍ਰੀ ਹਰਿਮੰਦਰ ਸਾਹਿਬ' ਸ਼ਰਧਾ ਤੇ ਵਿਸ਼ਵਾਸ ਦਾ ਕੇਂਦਰ ਹੈ। ਉਹ ਲੋਕ ਜੋ ਜਾਣਕਾਰੀ ਨਹੀਂ ਰੱਖਦੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਪਿਕਨਿਕ ਸਪਾਟ ਹੈ। ਕੁਝ ਲੋਕ ਤਾਂ ਸ਼ਰਾਰਤੀ ਕੰਮ ਵੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਦਾਹਰਨ ਲਈ ਕੁਝ ਲੋਕ ਵੀਡੀਓ ਜਾਂ ਰੀਲਾਂ ਬਣਾਉਂਦੇ ਹਨ ਅਤੇ ਗਾਣੇ ਜਾਂ ਸੰਗੀਤ ਜੋੜ ਦਿੰਦੇ ਹਨ ਜੋ ਕਿ ਬਿਲਕੁਲ ਵੀ ਸਹੀ ਨਹੀਂ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ, ਅਸੀਂ ਸ੍ਰੀ ਹਰਮੰਦਰ ਸਾਹਿਬ 'ਤੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ 'ਤੇ ਪਾਬੰਦੀ ਲਗਾ ਦਿੱਤੀ ਹੈ।"

 ਹੋਰ ਪੜ੍ਹੋ : ਏਪੀ ਢਿੱਲੋਂ ਤੇ ਸ਼ਿੰਦਾ ਕਾਹਲੋ ਨੇ ਇੰਡੀਆ vs ਪਾਕਿਸਤਾਨ ਵਿਚਾਲੇ Cricket T20 World Cup ਮੈਚ ਦੌਰਾਨ ਦਿੱਤੀ ਪਰਫਾਰਮੈਂਸ, ਵੇਖੋ ਵੀਡੀਓ

"ਇਹ ਸਭ ਕਰਨ ਦੀ  ਪਹਿਲਾਂ ਵੀ ਇਜਾਜ਼ਤ ਨਹੀਂ ਸੀ  ਪਹਿਲਾਂ, ਲੋਕਾਂ ਨੂੰ SGPC ਤੋਂ ਫੋਟੋਆਂ ਜਾਂ ਵੀਡੀਓਜ਼ ਲੈਣ ਲਈ ਇਜਾਜ਼ਤ ਲੈਣ ਦੀ ਸਲਾਹ ਦਿੱਤੀ ਜਾਂਦੀ ਸੀ। ਪਰ ਹੁਣ, ਹਰ ਇੱਕ ਦੇ ਹੱਥ ਵਿੱਚ ਮੋਬਾਈਲ ਫੋਨ ਹੈ। ਇਸ ਲਈ ਲੋਕਾਂ ਨੇ ਇਸ ਦਾ ਗ਼ਲਤ ਫਾਇਦਾ ਲੈਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਬਿਨਾਂ ਪਗੜੀ ਵਾਲੇ ਸਿੱਖਾਂ ਦੀਆਂ ਫੋਟੋਆਂ ਨਹੀਂ ਖਿੱਚਣੀਆਂ ਚਾਹੀਦੀਆਂ। ਉਹ ਬਸ ਫੋਟੋਆਂ ਖਿੱਚ ਲੈਂਦੇ ਹਨ। ਜਿੱਥੇ ਇੱਕ ਪਾਸੇ ਕੁਝ ਲੋਕ ਸ੍ਰੀ ਹਰਿਮੰਦਰ ਸਾਹਿਬ ਦੇ ਦੌਰੇ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਇਸ ਲਈ, ਉਹ ਤਸਵੀਰਾਂ ਖਿੱਚਦੇ ਹਨ ਅਤੇ ਵੀਡੀਓ ਬਣਾ ਲੈਂਦੇ ਹਨ, ਪਰ ਹੁਣ ਕੁਝ ਸ਼ਰਾਰਤੀ ਕਾਰਨਾਂ ਕਰਕੇ, ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


Related Post