ਪੰਜਾਬੀ ਸੈਲੀਬ੍ਰੇਟੀਜ਼ ਦੀਆਂ ਰੱਖੜੀ ‘ਤੇ ਵੇਖੋ ਭਰਾਵਾਂ ਦੇ ਨਾਲ ਖੂਬਸੂਰਤ ਤਸਵੀਰਾਂ

ਪੰਜਾਬ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਹੈ। ਇਸ ਧਰਤੀ ‘ਤੇ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਦੋਂ ਕੋਈ ਮੇਲਾ ਜਾਂ ਤਿਉਹਾਰ ਨਾ ਆਉਂਦਾ ਹੋਵੇ ।ਅਜਿਹਾ ਹੀ ਇੱਕ ਤਿਉਹਾਰ ਜੋ ਕਿ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਹੈ। ਜੀ ਹਾਂ ਉਹ ਹੈ ਰੱਖੜੀ ਦਾ ਤਿਉਹਾਰ ਜੋ ਇਸ ਵਾਰ 19 ਅਗਸਤ ਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ ।

By  Shaminder August 19th 2024 08:00 AM

 ਪੰਜਾਬ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਹੈ। ਇਸ ਧਰਤੀ ‘ਤੇ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਦੋਂ ਕੋਈ ਮੇਲਾ ਜਾਂ ਤਿਉਹਾਰ ਨਾ ਆਉਂਦਾ ਹੋਵੇ ।ਅਜਿਹਾ ਹੀ ਇੱਕ ਤਿਉਹਾਰ ਜੋ ਕਿ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਹੈ। ਜੀ ਹਾਂ ਉਹ ਹੈ ਰੱਖੜੀ ਦਾ ਤਿਉਹਾਰ (Rakhi 2024) ਜੋ ਇਸ ਵਾਰ 19  ਅਗਸਤ ਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ । ਇਸ ਤਿਉਹਾਰ ਨੂੰ ਲੈ ਕੇ ਭੈਣਾਂ ਵੀ ਪੱਬਾਂ ਭਾਰ ਹਨ ਅਤੇ ਭਰਾਵਾਂ ਦੇ ਗੁੱਟਾਂ ‘ਤੇ ਰੱਖੜੀ ਬੰਨ ਕੇ ਉਨ੍ਹਾਂ ਦੀ ਲੰਮੀ ਉਮਰ ਦੇ ਲਈ ਅਰਦਾਸ ਕਰਦੀਆਂ ਹਨ ਅਤੇ ਆਪਣੀ ਉਮਰ ਵੀ ਵੀਰਾਂ ਨੂੰ ਲੱਗ ਜਾਣ ਦੀ ਅਸੀਸ ਦਿੰਦੀਆਂ ਹਨ ।


ਭਰਾ ਵੀ ਭੈਣਾਂ ਦੀ ਰੱਖਿਆ ਦੇ ਲਈ ਪ੍ਰਣ ਲੈਂਦੇ ਹਨ। ਅੱਜ ਰੱਖੜੀ ਦਾ ਤਿਉਹਾਰ ਪੂਰੇ ਦੇਸ਼ ‘ਚ ਬੜੇ ਹੀ ਜੋਸ਼-ਓ-ਖਰੋਸ਼ ਦੇ ਨਾਲ ਮਨਾਇਆ ਜਾ ਰਿਹਾ ਹੈ ।ਰੱਖੜੀ ਦੇ ਇਸ ਮੌਕੇ ‘ਤੇ ਅਸੀਂ ਤੁਹਾਨੂੰ ਪੰਜਾਬੀ ਸੈਲੀਬ੍ਰੇਟੀਜ਼ ਦੀਆਂ ਆਪਣੀਆਂ ਭੈਣਾਂ ਦੇ ਨਾਲ ਤਸਵੀਰਾਂ ਵਿਖਾਉਣ ਜਾ ਰਹੇ ਹਾਂ । 

ਹੋਰ ਪੜ੍ਹੋ : ਭੈਣ ਭਰਾ ਦੇ ਅਟੁੱਟ ਰਿਸ਼ਤੇ ਦਾ ਤਿਉਹਾਰ ਰੱਖੜੀ,ਜਾਣੋ ਲੋਕ ਗੀਤਾਂ ‘ਚ ਭਰਾ ਲਈ ਕਿਵੇਂ ਭੈਣਾਂ ਕਰਦੀਆਂ ਨੇ ਦੁਆਵਾਂ

ਕਰਣ ਔਜਲਾ ਦੀ ਭੈਣਾਂ ਨਾਲ ਰੱਖੜੀ ਦੀ ਤਸਵੀਰ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਣ ਔਜਲਾ ਦੀ । ਜਿਨ੍ਹਾਂ ਦੀਆਂ ਦੋ ਭੈਣਾਂ ਹਨ । ਦੋਵਾਂ ਭੈਣਾਂ ਦੇ ਨਾਲ ਗਾਇਕ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਵੇਖ ਸਕਦੇ ਹੋ ਕਿ ਇੱਕ ਤਸਵੀਰ ‘ਚ ਉਹ ਆਪਣੀ ਭੈਣ ਤੋਂ ਰੱਖੜੀ ਬਣਵਾਉਂਦੇ ਹੋਏ ਨਜ਼ਰ ਆ ਰਹੇ ਹਨ । 


ਜੱਸੀ ਗਿੱਲ

ਪੰਜਾਬੀ ਗਾਇਕ ਜੱਸੀ ਗਿੱਲ ਦੀਆਂ ਵੀ ਦੋ ਭੈਣਾਂ ਹਨ । ਉਹ ਵੀ ਹਰ ਸਾਲ ਆਪਣੀ ਭੈਣ ਤੋਂ ਰੱਖੜੀ ਬੰਨਵਾਉਂਦੇ ਹਨ ।ਉਨ੍ਹਾਂ ਦੀ ਵੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਗਾਇਕ ਆਪਣੀ ਭੈਣ ਤੋਂ ਗੁੱਟ ‘ਤੇ ਰੱਖੜੀ ਬੰਨਵਾ ਰਹੇ ਹਨ । 


ਮਿਸ ਪੂਜਾ ਨਾਲ ਭਰਾ ਦੀ ਤਸਵੀਰ 

ਮਿਸ ਪੂਜਾ ਦੇ ਨਾਲ ਉਸ ਦੇ ਭਰਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ‘ਚ ਗਾਇਕਾ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ। 


ਅਫਸਾਨਾ ਖ਼ਾਨ ਦੀ ਸਿੱਧੂ ਮੂਸੇਵਾਲਾ ਨਾਲ ਤਸਵੀਰ ਵਾਇਰਲ 

ਗਾਇਕਾ ਅਫਸਾਨਾ ਖ਼ਾਨ ਦੀ ਸਿੱਧੂ ਮੂਸੇਵਾਲਾ ਨਾਲ ਰੱਖੜੀ ਦੇ ਮੌਕੇ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ‘ਚ ਗਾਇਕਾ ਸਿੱਧੂ ਮੂਸੇਵਾਲਾ ਦੇ ਗੁੱਟ ‘ਤੇ ਰੱਖੜੀ ਬੰਨ ਰਹੀ ਹੈ। 

 






Related Post