Exclusive Interview : ਯੋਗਰਾਜ ਸਿੰਘ ਤੋਂ ਜਾਣੋ ਫਿਲਮ 'ਉਚਾ ਦਰ ਬਾਬੇ ਨਾਨਕ ਦਾ' ਬਾਰੇ ਖਾਸ ਗੱਲਾਂ , ਕੀ ਕੁਝ ਹੋਵੇਗਾ ਖਾਸ

ਪੰਜਾਬੀ ਸਿਨੇਮਾ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ, ਆਉਣ ਵਾਲੇ ਦਿਨਾਂ ਵਿੱਚ ਕਈ ਬਿਹਤਰੀਨ ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹ। ਇਨ੍ਹਾਂ ਚੋਂ ਇੱਕ ਫਿਲਮ ਹੈ 'ਉੱਚਾ ਦਰ ਬਾਬੇ ਨਾਨਕ ਦਾ' 12 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ 'ਚ ਯੋਗਰਾਜ ਸਿੰਘ ਸਣੇ ਇਸ ਫਿਲਮ ਦੀ ਪੂਰੀ ਟੀਮ ਪੀਟੀਸੀ ਪੰਜਾਬੀ ਦੇ ਵਿਹੜੇ ਪਹੁੰਚੀ ਤੇ ਉਨ੍ਹਾਂ ਨੇ ਫਿਲਮ ਬਾਰੇ ਖਾਸ ਗੱਲਬਾਤ ਸਾਂਝੀਆਂ ਕੀਤੀਆਂ।

By  Pushp Raj July 11th 2024 07:34 PM

 Exclusive Interview with Star Cast of Uccha Dar Babe Nanak Da:  ਪੰਜਾਬੀ ਸਿਨੇਮਾ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ, ਆਉਣ ਵਾਲੇ ਦਿਨਾਂ ਵਿੱਚ ਕਈ ਬਿਹਤਰੀਨ ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹ। ਇਨ੍ਹਾਂ ਚੋਂ ਇੱਕ ਫਿਲਮ ਹੈ 'ਉੱਚਾ ਦਰ ਬਾਬੇ ਨਾਨਕ ਦਾ' 12 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ 'ਚ ਯੋਗਰਾਜ ਸਿੰਘ ਸਣੇ ਇਸ ਫਿਲਮ ਦੀ ਪੂਰੀ ਟੀਮ ਪੀਟੀਸੀ ਪੰਜਾਬੀ ਦੇ ਵਿਹੜੇ ਪਹੁੰਚੀ ਤੇ ਉਨ੍ਹਾਂ ਨੇ ਫਿਲਮ ਬਾਰੇ ਖਾਸ ਗੱਲਬਾਤ ਸਾਂਝੀਆਂ ਕੀਤੀਆਂ। 

View this post on Instagram

A post shared by PTC Punjabi (@ptcpunjabi)


ਪੀਟੀਸੀ ਦੇ ਨਾਲ ਗੱਲਬਾਤ ਕਰਦਿਆਂ ਯੋਗਰਾਜ ਸਿੰਘ ਨੇ ਦੱਸਿਆ ਕਿ ਇਸ ਫਿਲਮ ਦਾ ਟਾਈਟਲ ਕਿਵੇਂ ਚੁਣਿਆ ਗਿਆ। ਇਸ ਦੇ ਦੌਰਾਨ ਮਸ਼ਹੂਰ ਪੰਜਾਬੀ ਅਦਾਕਾਰ ਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀਆਈ ਕਰਦੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਸਭ ਨੂੰ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਨੂੰ ਮੰਨਣਾ ਚਾਹੀਦਾ ਹੈ। 

ਇਸ ਫਿਲਮ ਦਾ ਪੋਸਟਰ ਤੇ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ ਦੀ ਟੀਮ ਨੇ ਦੱਸਿਆ ਕਿ ਇਸ ਫਿਲਮ ਗੁਰੂ ਸਾਹਿਬ ਦੀ ਚਰਨਛੋਹ ਉੱਤੇ ਜਾ ਕੇ ਫਿਲਮਾਈ ਗਈ ਹੈ। ਇਸ ਫਿਲਮ ਵਿੱਚ ਯੋਗਰਾਜ ਸਿੰਘ, ਦੇਵ ਖਰੌੜ, ਸਰਬਜੀਤ ਚੀਮਾਂ ਸਣੇ ਪੰਜਾਬੀ ਇੰਡਸਟਰੀ ਦੇ ਕਈ ਸੈਲਬਸ ਨਜ਼ਰ ਆਉਣਗੇ। 


ਹੋਰ ਪੜ੍ਹੋ : ਗੈਰੀ ਸੰਧੂ ਨੇ ਆਪਣੇ ਬੇਟੇ ਨਾਲ ਕਿਊਟ ਵੀਡੀਓ ਕੀਤੀ ਸਾਂਝੀ, ਕੈਪਸ਼ਨ 'ਚ ਲਿਖਿਆ 'ਜੂਨੀਅਰ ਸੰਧੂ'

ਇਸ ਫਿਲਮ ਬਾਰੇ ਗੱਲ ਕਰੀਏ ਤਾਂ 'ਤਰਨ ਜਗਪਾਲ ਫਿਲਮਜ਼' ਅਤੇ 'ਦਾਵਤ ਇੰਟਰਟੇਨਮੈਂਟ' ਦੇ ਬੈਨਰ ਅਧੀਨ ਬਣਾਈ ਜਾ ਰਹੀ ਇਹ ਫਿਲਮ ਦਾ ਲੇਖਨ-ਨਿਰਦੇਸ਼ਨ ਅਤੇ ਨਿਰਮਾਣ ਤਰਨਵੀਰ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਮੁਤਾਬਕ ਇਹ ਮੇਨ ਸਟਰੀਮ ਸਿਨੇਮਾ ਤੋਂ ਬਿਲਕੁੱਲ ਅਲੱਗ ਹੱਟ ਕੇ ਬਣਾਈ ਗਈ ਇਸ ਪਰਿਵਾਰਕ-ਡਰਾਮਾ ਫਿਲਮ ਵਿੱਚ ਪੁਰਾਤਨ ਪੰਜਾਬ, ਸਿੱਖੀ ਸੰਬੰਧਤ ਕਦਰਾਂ ਕੀਮਤਾਂ ਅਤੇ ਅਸਲ ਪੰਜਾਬੀ ਪਰੰਪਰਾਵਾਂ ਦੇ ਕਈ ਰੰਗ ਵੇਖਣ ਨੂੰ ਮਿਲਣਗੇ।


Related Post