ਹਿਮਾਂਸ਼ੀ ਖੁਰਾਣਾ ਦਾ ਆਸਿਮ ਦੇ ਨਾਲ ਬ੍ਰੇਕਅੱਪ ਤੋਂ ਬਾਅਦ ਚੈਟ ਦਾ ਸਕਰੀਨ ਸ਼ਾਟ ਵਾਇਰਲ

ਹਿਮਾਂਸ਼ੀ ਖੁਰਾਣਾ ਨੇ ਬੀਤੇ ਦਿਨ ਆਸਿਮ ਰਿਆਜ਼ ਦੇ ਨਾਲ ਬ੍ਰੇਕਅੱਪ ਕਰ ਦਿੱਤਾ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤੀ ਸੀ ।

By  Shaminder December 8th 2023 01:23 PM

ਹਿਮਾਂਸ਼ੀ ਖੁਰਾਣਾ (Himanshi Khurana) ਨੇ ਬੀਤੇ ਦਿਨ ਆਸਿਮ ਰਿਆਜ਼ ਦੇ ਨਾਲ ਬ੍ਰੇਕਅੱਪ ਕਰ ਦਿੱਤਾ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤੀ ਸੀ । ਜਿਸ ‘ਚ ਉਸ ਨੇ ਲਿਖਿਆ ਸੀ ਕਿ ਦੋਵੇਂ ਵੱਖ ਵੱਖ ਧਰਮਾਂ ਦੇ ਨਾਲ ਸਬੰਧ ਰੱਖਦੇ ਹਨ ਅਤੇ ਇਸੇ ਕਰਕੇ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਹੈ । ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖ ਹੋ ਗਏ ਹਨ ।

 

ਹੋਰ ਪੜ੍ਹੋ :  ਸਤਵਿੰਦਰ ਬੁੱਗਾ ਦੇ ਭਰਾ ਨੇ ਗਾਇਕ ‘ਤੇ ਲਾਏ ਕਈ ਸੰਗੀਨ ਇਲਜ਼ਾਮ,ਕਿਹਾ ‘ਮੈਨੂੰ ਘਰੋਂ ਕੱਢਣ ਨੂੰ ਫਿਰਦਾ’, ਵੀਡੀਓ ਸਾਂਝਾ ਕਰਕੇ ਸੀਐੱਮ ਤੋਂ ਕੀਤੀ ਇਨਸਾਫ਼ ਦੀ ਮੰਗ

ਦੋਵਾਂ ਦੀ ਚੈਟ ਵਾਇਰਲ

ਬ੍ਰੇਕਅੱਪ ਤੋਂ ਬਾਅਦ ਹਿਮਾਂਸ਼ੀ ਅਤੇ ਆਸਿਮ ਰਿਆਜ਼ ਦਾ ਚੈਟ ਵਾਇਰਲ ਹੋਇਆ ਹੈ। ਜਿਸ ਨੂੰ ਹਿਮਾਂਸ਼ੀ ਖੁਰਾਣਾ ਨੇ ਹੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਸੀ । ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਚੈਟ ‘ਚ ਦੋਵਾਂ ਨੇ ਇੱਕ ਦੂਜੇ ਦੇ ਨਾਲ ਬ੍ਰੇਕਅੱਪ ਦਾ ਕਾਰਨ ਦੱਸਿਆ ਸੀ ।


ਦੋਵੇਂ ਚਾਰ ਸਾਲ ਬਾਅਦ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਹਨ ।ਦੋਵਾਂ ਦੀ ਲਵ ਸਟੋਰੀ ਬਿੱਗ ਬੌਸ-੧੩ ਦੇ ਦੌਰਾਨ ਹੋਈ ਸੀ ।ਇਹ ਜੋੜੀ ਅਕਸਰ ਇੱਕਠਿਆਂ ਨਜ਼ਰ ਆਉਂਦੇ ਸਨ ।ਦੋਵਾਂ ਨੇ ਇੱਕਠਿਆਂ ਕਈ ਪ੍ਰੋਜੈਕਟ ‘ਤੇ ਕੰਮ ਕੀਤਾ ਸੀ । ਹਿਮਾਂਸ਼ੀ ਖੁਰਾਣਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ।


ਹੁਣ ਤੱਕ ਉਹ ਕਈ ਪ੍ਰੋਜੈਕਟ ‘ਚ ਨਜ਼ਰ ਆ ਚੁੱਕੀ ਹੈ। ਉਹ ਆਪਣੀ ਆਵਾਜ਼ ‘ਚ ਕਈ ਗੀਤ ਵੀ ਕੱਢ ਚੁੱਕੀ ਹੈ । ਹਿਮਾਂਸ਼ੀ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਕਈ ਵੱਡੀਆਂ ਕੰਪਨੀਆਂ ਦੇ ਲਈ ਵੀ ਮਾਡਲਿੰਗ ਕੀਤੀ ਹੈ।  

View this post on Instagram

A post shared by Himanshi Khurana 👑 (@iamhimanshikhurana)





Related Post