ਸਤਵਿੰਦਰ ਬਿੱਟੀ ਨੇ ਆਪਣੇ ਪਤੀ ਦੇ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਵੇਖੋ ਦੋਵਾਂ ਦੀ ਖੂਬਸੂਰਤ ਤਸਵੀਰ

ਸਤਵਿੰਦਰ ਬਿੱਟੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ ਨੂੰ ਸਾਂਝਾ ਕੀਤਾ ਹੈ ।

By  Shaminder November 20th 2023 04:33 PM

ਸਤਵਿੰਦਰ ਬਿੱਟੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾ ਹਨ । ਪੰਜਾਬੀ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਬਿਹਤਰੀਨ ਗੀਤ ਦਿੱਤੇ ਹਨ । ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੀ ਜਾਂਦੀ ਸਤਵਿੰਦਰ ਬਿੱਟੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।ਗਾਇਕੀ ਦੇ ਨਾਲ ਨਾਲ ਉਹ ਖੇਡਾਂ ਦੇ ਖੇਤਰ ‘ਚ ਵੀ ਸਰਗਰਮ ਰਹੇ ਹਨ। ਉਹ ਹਾਕੀ ਦੀ ਟੀਮ ਦੀ ਵਧੀਆ ਖਿਡਾਰਨ ਵੀ ਰਹਿ ਚੁੱਕੇ ਹਨ।


ਹੋਰ ਪੜ੍ਹੋ :  ਦੀਪ ਢਿੱਲੋਂ ਆਪਣੇ ਪਿੰਡ ਦੇ ਲੋਕਾਂ ਨੂੰ ਮਿਲਦੇ ਹੋਏ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਪਰ ਕਿਸੇ ਕਾਰਨ ਉਨ੍ਹਾਂ ਦੀ ਸਿਲੈਕਸ਼ਨ ਨਹੀਂ ਸੀ ਹੋ ਪਾਈ ਅਤੇ ਇਸੇ ਤੋਂ ਬਾਅਦ  ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।ਸਤਵਿੰਦਰ ਬਿੱਟੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ।


ਹੁਣ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ  ਨੂੰ ਸਾਂਝਾ ਕੀਤਾ ਹੈ । ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਹਾਰਟ ਵਾਲਾ ਇਮੋਜੀ ਵੀ ਪੋਸਟ ਕੀਤਾ ਹੈ 


ਸਤਵਿੰਦਰ ਬਿੱਟੀ ਦੀ ਨਿੱਜੀ ਜ਼ਿੰਦਗੀ 

ਸਤਵਿੰਦਰ ਬਿੱਟੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਤਿੰਨ ਬੱਚੇ ਹਨ ਦੋ ਧੀਆਂ ਅਤੇ ਇੱਕ ਪੁੱਤਰ । ਜਿਨ੍ਹਾਂ ਦੇ ਨਾਲ ਗਾਇਕਾ ਅਕਸਰ ਤਸਵੀਰਾਂ  ਸ਼ੇਅਰ ਕਰਦੇ ਰਹਿੰਦੇ ਹਨ ।ਕੁਝ ਸਾਲ ਪਹਿਲਾਂ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ । ਉਨ੍ਹਾਂ ਦੇ ਪਤੀ ਕੈਨੇਡਾ ‘ਚ ਰਹਿੰਦੇ ਹਨ । ਪਰ ਅਕਸਰ ਦੋਵੇਂ ਜਣੇ ਪੰਜਾਬ ‘ਚ ਜ਼ਿਆਦਾ ਸਮਾਂ ਬਤੀਤ ਕਰਦੇ ਨਜ਼ਰ ਆਉਂਦੇ ਹਨ । 

View this post on Instagram

A post shared by Satwinder Kaur (@satwinder_bitti)


 



Related Post