ਸਤਿੰਦਰ ਸੱਤੀ ਨੇ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ, ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਕੀਤਾ ਯਾਦ
Satinder Satti visits Gurudwara Sri Fatehgarh Sahib: ਪੰਜਾਬ 'ਚ ਇਨ੍ਹੀਂ ਦਿਨੀਂ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਸ਼ਹੂਰ ਪੰਜਾਬੀ ਅਦਾਕਾਰਾ ਸਤਿੰਦਰ ਸੱਤੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨਤਮਸਤਕ ਹੋਣ ਪਹੁੰਚੀ। ਇੱਥੇ ਅਦਾਕਾਰਾ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ।
ਦੱਸ ਦਈਏ ਕਿ ਸਤਵਿੰਦਰ ਸੱਤੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਹ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੀ। ਜਿੱਥੋਂ ਅਦਾਕਾਰਾ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਸਤਿੰਦਰ ਸੱਤੀ ਨੇ ਇਹ ਵੀਡੀਓ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇੱਥੇ ਪਹੁੰਚ ਕੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋਏ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਤਿੰਦਰ ਸੱਤੀ ਨੇ ਕੈਪਸ਼ਨ ਵਿੱਚ ਲਿਖਿਆ, 'ਚਿਆਂ ਨੂੰ ਇਤਿਹਾਸ ਦੱਸੋ , ਆਪਣੀ ਕੌਮ ਦੀਆ ਕੁਰਬਾਨੀਆਂ ਦੱਸੋ , ਤਾਂ ਕੇ ਉਹ ਮਾਣ ਕਰਨ ਆਪਣੇ ਲਹੂ ਤੇ …… #punjabhistory #sikh #sikhism #fatehgarhsahib। ' ਫੈਨਜ਼ ਅਦਾਕਾਰਾ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
ਸਤਿੰਦਰ ਸੱਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੱਤੀ ਨੇ ਪੰਜਾਬੀ ਦੂਰਦਰਸ਼ਨ ਤੋਂ ਬਤੌਰ ਐਂਕਰ ਤੇ ਬਾਅਦ 'ਚ ਅਦਾਕਾਰਾ ਤੇ ਗਾਇਕਾ ਵਜੋਂ ਆਪਣੀ ਪਛਾਣ ਬਣਾਈ। ਹਲਾਂਕਿ ਇਹ ਮੁਕਾਮ ਹਾਸਿਲ ਕਰਨ ਲਈ ਸਤਿੰਦਰ ਸੱਤੀ ਨੂੰ ਕਾਫੀ ਸੰਘਰਸ਼ ਕਰਨਾ ਪਿਆ।
ਹੋਰ ਪੜ੍ਹੋ: ਰਾਮ ਮੰਦਰ ਦੇ ਸਮਾਰੋਹ ਦਾ ਸੱਦਾ ਨਾ ਮਿਲਣ 'ਤੇ ਗੁੱਸੇ 'ਚ ਆਏ ਰਮਾਇਣ ਦੇ 'ਲਕਸ਼ਮਣ', ਆਖੀ ਇਹ ਗੱਲ
ਮੌਜੂਦਾ ਸਮੇਂ ਵਿੱਚ ਸਤਿੰਦਰ ਸੱਤੀ ਹੁਣ ਕੈਨੇਡਾ 'ਚ ਇੰਮੀਗ੍ਰੇਸ਼ਨ ਵਕੀਲ ਬਣ ਕੇ ਸੇਵਾਵਾਂ ਨਿਭਾ ਰਹੀ ਹੈ। ਇਸ ਦੇ ਨਾਲ ਨਾਲ ਅਦਾਕਾਰਾ ਮੋਟੀਵੇਸ਼ਨਲ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਅਕਸਰ ਫੈਨਜ਼ ਨੂੰ ਜ਼ਿੰਦਗੀ 'ਚ ਆਉਣ ਵਾਲੀ ਮੁਸ਼ਕਲਾਂ ਤੋਂ ਲੜਨ ਦੀ ਪ੍ਰੇਰਣਾ ਦਿੰਦੀ ਰਹਿੰਦੀ ਹੈ।