ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀ ਪੰਜਾਬੀ ਅਦਾਕਾਰਾ ਸਤਿੰਦਰ ਸੱਤੀ

By  Pushp Raj February 26th 2024 11:39 AM

Satinder satti visits Golden Temple Amritsar: ਮਸ਼ਹੂਰ ਪੰਜਾਬੀ ਅਦਾਕਾਰਾ ਸਤਿੰਦਰ ਸੱਤੀ (Satinder satti) ਆਪਣੇ ਖੁੱਲ੍ਹੇ ਵਿਚਾਰਾਂ ਤੇ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਅਦਾਕਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ, ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। 

Satinder Satti :ਸਤਿੰਦਰ ਸੱਤੀ ਨੇ ਨਿਰਾਸ਼ ਹੋਣ ਵਾਲਿਆਂ ਨੂੰ ਦਿੱਤੀ ਸਲਾਹ, ਕਿਹਾ ਸੁਫਨੇ ਪੂਰੇ ਕਰਨ ਦੀ ਕੋਈ ਉਮਰ ਨਹੀਂ ਹੁੰਦੀ, ਮਹਿਜ਼ ਜਜ਼ਬਾ ਚਾਹੀਦਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਸਤਿੰਦਰ ਸੱਤੀ


ਮਸ਼ਹੂਰ ਪੰਜਾਬੀ ਅਦਾਕਾਰਾ ਤੇ ਗਾਇਕਾ ਸਤਿੰਦਰ ਸੱਤੀ ਹਾਲ ਹੀ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਇੱਕ ਸਮਾਗਮ ਲਈ ਸ਼ਿਰਕਤ ਕਰਨ ਪਹੁੰਚੀ ਸੀ। ਗਾਇਕਾ ਤੇ ਅਦਾਕਾਰਾ ਸਤਿੰਦਰ ਸੱਤੀ ਨੇ ਗੁਰੂ ਕੀ ਨਗਰੀ ਪਹੁੰਚ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple Amritsar ) ਪਹੁੰਚ ਕੇ ਗੁਰੂ ਘਰ ਦਰਸ਼ਨ ਕੀਤੇ। ਅਦਾਕਾਰਾ ਨੇ ਗੁਰੂ ਘਰ ਪਹੁੰਚ ਕੇ ਸਿਜਦਾ ਕੀਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਅਦਾਕਾਰਾ ਨੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਵੀ ਮਾਣਿਆ। 


ਇਸ ਦੇ ਨਾਲ ਹੀ ਮੀਡੀਆ ਨਾਲ ਰੁਬਰੂ ਹੁੰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਉਹ ਸ਼ਹਿਰ ਦੇ ਵਿੱਚ ਸਥਿਤ ਮਸ਼ਹੂਰ ਖਾਲਸਾ ਕਾਲੇਜ ਵਿਖੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਸਮਾਗਮ 'ਰੰਗਲਾ ਪੰਜਾਬ' ਵਿੱਚ ਸ਼ਿਰਕਤ ਕਰਨ ਲਈ ਪਹੁੰਚੀ ਸੀ। ਉਹ ਅੰਮ੍ਰਿਤਸਰ ਆਵੇ ਤੇ ਸ੍ਰੀ ਦਰਬਾਰ ਸਾਹਿਬ ਨਾ ਜਾਵੇ ਅਜਿਹਾ ਕਦੇ ਨਹੀਂ ਹੋਇਆ ਤੇ ਨਾਂ ਹੀ ਕਦੇ ਹੋਵੇਗਾ। ਸਤਿੰਦਰ ਸੱਤੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਆ ਕੇ ਉਸ ਨੂੰ ਬੇਹੱਦ ਸਕੂਨ ਤੇ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਉਹ ਇੱਥੇ ਆ ਕੇ ਆਪਣੇ ਸਾਰੇ ਦੁਖ ਦਰਦ ਭੁਲ ਜਾਂਦੀ ਹੈ।  


ਸਤਿੰਦਰ ਸੱਤੀ ਨੇ ਕਿਸਾਨਾਂ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ

ਕਿਸਾਨੀ ਸੰਘਰਸ਼ (Farmers Protest) ਨੂੰ ਲੈ ਕੇ ਅਦਾਕਾਰਾ ਨੇ ਕਿਹਾ ਕਿ ਸਾਨੂੰ ਆਪਣੇ ਨੌਜਵਾਨਾਂ ਨੂੰ ਇਹ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਕਿਸਾਨੀ ਸਾਡੀ ਜਾਨ ਹੈ। ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਜ਼ਰੂਰ ਮੰਨਣੀਆਂ ਜਾਣੀਆਂ ਚਾਹੀਦੀਆਂ ਹਨ। ਅਸੀਂ ਆਪ ਕਿਸਾਨ ਪਰਿਵਾਰ ਤੋਂ ਹੈ, ਕੋਈ ਹੀ ਬੰਦਾ ਹੋਵੇਗਾ ਜੋ ਪੰਜਾਬ ਤੋਂ ਹੋਵੇਗਾ ਤੇ ਉਸ ਦੀ ਜ਼ਮੀਨ ਨਹੀਂ ਹੋਵੇਗੀ। ਉਹ ਸਾਡੇ ਸਭ ਲਈ  ਸੰਘਰਸ਼ ਕਰ ਰਹੇ ਹਨ ,ਇਸ ਲਈ ਅੰਨਦਾਤਾ ਲਈ ਤਾਂ ਸਾਡੀ ਜਾਨ ਵੀ ਹਾਜ਼ਰ ਹੈ। ਗਾਇਕਾ ਨੇ ਕਿਹਾ ਕਿ ਸਾਨੂੰ ਸਭ ਨੂੰ ਕਿਸਾਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। 

View this post on Instagram

A post shared by Satinder Satti (@satindersatti)


ਹੋਰ ਪੜ੍ਹੋ: ਸਾਰਾ ਅਲੀ ਖਾਨ ਨੇ ਦਾਦੀ ਸ਼ਰਮਿਲਾ ਟੈਗੋਰ ਨੂੰ ਕਾਪੀ ਕਰਕੇ ਰੀਕ੍ਰੀਏਟ ਕੀਤਾ ਇਹ ਗੀਤ

ਸਤਿੰਦਰ ਸੱਤੀ ਦਾ ਵਰਕ ਫਰੰਟ

ਸਤਿੰਦਰ ਸੱਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੱਤੀ ਨੇ ਪੰਜਾਬੀ ਦੂਰਦਰਸ਼ਨ ਤੋਂ ਬਤੌਰ ਐਂਕਰ ਤੇ ਬਾਅਦ 'ਚ ਅਦਾਕਾਰਾ ਤੇ ਗਾਇਕਾ ਵਜੋਂ ਆਪਣੀ ਪਛਾਣ ਬਣਾਈ। ਹਲਾਂਕਿ ਇਹ ਮੁਕਾਮ ਹਾਸਿਲ ਕਰਨ ਲਈ ਸਤਿੰਦਰ ਸੱਤੀ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਮੌਜੂਦਾ ਸਮੇਂ ਵਿੱਚ ਸਤਿੰਦਰ ਸੱਤੀ ਹੁਣ ਕੈਨੇਡਾ 'ਚ ਇੰਮੀਗ੍ਰੇਸ਼ਨ ਵਕੀਲ ਬਣ ਕੇ ਸੇਵਾਵਾਂ ਨਿਭਾ ਰਹੀ ਹੈ। ਇਸ ਦੇ ਨਾਲ ਨਾਲ ਅਦਾਕਾਰਾ ਮੋਟੀਵੇਸ਼ਨਲ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਅਕਸਰ ਫੈਨਜ਼ ਨੂੰ ਜ਼ਿੰਦਗੀ 'ਚ ਆਉਣ ਵਾਲੀ ਮੁਸ਼ਕਲਾਂ ਤੋਂ ਲੜਨ ਦੀ ਪ੍ਰੇਰਣਾ ਦਿੰਦੀ ਰਹਿੰਦੀ ਹੈ। 


Related Post