ਸਰਗੁਨ ਮਹਿਤਾ ਦਾ ਪਤੀ ਰਵੀ ਦੁਬੇ ਨਾਲ ਵੀਡੀਓ ਆਇਆ ਸਾਹਮਣੇ, ਕਿਹਾ ‘ਵਿਆਹ ਵੇਲੇ ਮੈਂ ਲੱਗ ਰਹੀ ਸੀ ਬਹੁਤ ਫਨੀ’

ਸਰਗੁਨ ਮਹਿਤਾ ਨੇ ਕਿਹਾ ਸੀ ਕਿ ਨਹੀਂ।ਕਿਉਂਕਿ ਮੈਂ ਆਪਣੇ ਵਿਆਹ ਵੇਲੇ ਬਹੁਤ ਫਨੀ ਲੱਗ ਰਹੀ ਸੀ ਅਤੇ ਜਲੇਬੀ ਲੱਗ ਰਹੀ ਸੀ। ਜਿਸ ‘ਤੇ ਰਵੀ ਦੁਬੇ ਕਹਿੰਦੇ ਹਨ ਜਲੇਬੀ ਨਹੀਂ ਤੂੰ ਤਾਂ ਲੱਡੂ ਲੱਗ ਰਹੀ ਸੀ। ਸਰਗੁਨ ਮਹਿਤਾ ਨੇ ਕੁਝ ਸਮਾਂ ਪਹਿਲਾਂ ਵੀ ਇਹ ਸਵਾਲ ਫੈਨਸ ਤੋਂ ਪੁੱਛਿਆ ਸੀ।ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਹੋਇਆ ਸੀ ।

By  Shaminder August 8th 2024 04:17 PM -- Updated: August 8th 2024 04:28 PM

ਸਰਗੁਨ ਮਹਿਤਾ (Sargun Mehta) ਨੇ ਆਪਣੇ ਪਤੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਫੈਨਸ ਤੋਂ ਇੱਕ ਸਵਾਲ ਵੀ ਪੁੱਛਿਆ ਹੈ। ਅਦਾਕਾਰਾ ਨੇ ਫੈਨਸ ਤੋਂ ਪੁੱਛਿਆ ਹੈ ਕਿ ਕੀ ਉਨ੍ਹਾਂ ਨੂੰ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ?।ਸਰਗੁਨ ਮਹਿਤਾ ਪਤੀ ਦੇ ਨਾਲ ਵੀਡੀਓ ‘ਚ ਗੱਲਬਾਤ ਕਰ ਰਹੀ ਹੈ। ਇਸ ਗੱਲਬਾਤ ਦੇ ਦੌਰਾਨ ਕਹਿ ਰਹੀ ਹੈ ਕਿ ਸਾਨੂੰ ਆਪਣੇ ਵਿਆਹ ਦੀਆਂ ਵੀਡੀਓ ਸ਼ੇਅਰ ਕਰਨੀਆਂ ਚਾਹੀਦੀਆਂ ਹਨ ।

ਹੋਰ ਪੜ੍ਹੋ : ਕੌਰ ਬੀ ਆਪਣੇ ਪਿਤਾ ਦੇ ਨਾਲ ਖੇਤਾਂ ‘ਚ ਗੇੜੀ ਲਾਉਂਦੇ ਆਏ ਨਜ਼ਰ, ਵੇਖੋ ਵੀਡੀਓ

ਜਿਸ ‘ਚ ਸਰਗੁਨ ਮਹਿਤਾ ਨੇ ਕਿਹਾ ਸੀ ਕਿ ਨਹੀਂ।ਕਿਉਂਕਿ ਮੈਂ ਆਪਣੇ ਵਿਆਹ ਵੇਲੇ ਬਹੁਤ ਫਨੀ ਲੱਗ ਰਹੀ ਸੀ ਅਤੇ ਜਲੇਬੀ ਲੱਗ ਰਹੀ ਸੀ। ਜਿਸ ‘ਤੇ ਰਵੀ ਦੁਬੇ ਕਹਿੰਦੇ ਹਨ ਜਲੇਬੀ ਨਹੀਂ ਤੂੰ ਤਾਂ ਲੱਡੂ ਲੱਗ ਰਹੀ ਸੀ। ਸਰਗੁਨ ਮਹਿਤਾ ਨੇ ਕੁਝ ਸਮਾਂ ਪਹਿਲਾਂ ਵੀ ਇਹ ਸਵਾਲ ਫੈਨਸ ਤੋਂ ਪੁੱਛਿਆ ਸੀ।ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਹੋਇਆ ਸੀ । ਅੱਜ ਕੱਲ੍ਹ ਤਾਂ ਕਈ ਤਰ੍ਹਾਂ ਦੇ ਲੋਕ ਪ੍ਰੀ ਵੈਡਿੰਗ ਕਰਵਾਉਂਦੇ ਹਨ । ਪਰ ਉਨ੍ਹਾਂ ਦੇ ਵਿਆਹ ਵੇਲੇ ਇਸ ਤਰ੍ਹਾਂ ਦਾ ਕੋਈ ਟਰੈਂਡ ਨਹੀਂ ਸੀ ।

ਸਰਗੁਨ ਮਹਿਤਾ ਦਾ ਵਰਕ ਫ੍ਰੰਟ 

ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਟੀਵੀ ਅਦਾਕਾਰਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਜਿਸ ਤੋਂ ਬਾਅਦ ਉਸ ਨੂੰ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਸਰਗੁਨ ਮਹਿਤਾ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਜਿਸ ‘ਚ ਅੰਗਰੇਜ, ਸੌਂਕਣ ਸੌਂਕਣੇ, ਲਾਹੌਰੀਏ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 

View this post on Instagram

A post shared by PTC Punjabi (@ptcpunjabi)





Related Post