ਸਰਗੁਨ ਮਹਿਤਾ ਨੇ ਬਿਨਾ ਮੇਅਕਪ ਤੋਂ ਸਾਂਝੀਆਂ ਕੀਤੀਆਂ ਆਪਣੀਆਂ ਤਸਵੀਰਾਂ, ਫੈਨਜ਼ ਨੂੰ ਪਸੰਦ ਆ ਰਿਹਾ ਹੈ ਨੋ ਮੇਅਕਪ ਲੁੱਕਸ

By  Pushp Raj January 2nd 2024 07:05 PM

Sargun Mehta new pics: ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਆਪਣੀ ਖੂਬਸੂਰਤੀ ਤੇ ਅਦਾਕਾਰੀ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਪਤੀ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। 

View this post on Instagram

A post shared by Sargun Mehta (@sargunmehta)


ਦੱਸ ਦਈਏ ਕਿ ਅਦਾਕਾਰਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਫੈਨਜਡ ਨਾਲ ਹਰ ਅਪਡੇਟ ਸ਼ੇਅਰ ਕਰਦੀ ਹੈ। 

ਹਾਲ ਹੀ 'ਚ ਸਰਗੁਨ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਬਿਨਾਂ ਮੇਕਅੱਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਰਗੁਨ ਦਾ ਸਾਦਗੀ ਭਰਿਆ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਸਰਗੁਨ ਦੀ ਇਹ ਸਿੰਪਲ ਬਿਨਾਂ ਮੇਕਅੱਪ ਦੀ ਲੁੱਕ ਸਭ ਦਾ ਦਿਲ ਜਿੱਤ ਰਹੀ ਹੈ। 

ਸਰਗੁਨ ਮਹਿਤਾ ਨੇ ਸਵੇਰ ਦੇ ਸਮੇਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਉਹ ਬਾਲਕਨੀ 'ਚ ਖੜੀ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ ਅਤੇ ਫੈਨਜ਼ ਨੂੰ ਪਿਆਰੀ ਸਮਾਇਲ ਦਿੰਦੀ ਨਜ਼ਰ ਆ ਰਹੀ ਹੈ। ਸਰਗੁਨ ਦੀ ਇਸ ਸਮਾਇਲ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਫੈਨਜ਼ ਅਦਾਕਾਰਾ ਦੇ ਇਸ ਸਾਦਗੀ ਭਰੇ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

View this post on Instagram

A post shared by Sargun Mehta (@sargunmehta)


ਹੋਰ ਪੜ੍ਹੋ: ਸੋਨਾਲੀ ਬੇਂਦਰੇ ਨੇ ਪਤੀ ਤੇ ਬੇਟੇ ਨਾਲ ਹਰਿਦੁਆਰ 'ਚ ਗੰਗਾ ਆਰਤੀ ਕਰਕੇ ਨਵੇਂ ਸਾਲ ਦਾ ਕੀਤਾ ਸਵਾਗਤ, ਤਸਵੀਰਾਂ ਹੋਇਆਂ ਵਾਇਰਲ 

ਦੱਸਣਯੋਗ ਹੈ ਕਿ ਸਰਗੁਨ ਮਹਿਤਾ ਲਈ ਸਾਲ 2023 ਮਿਿਲਿਆ ਜੁਲਿਆ ਰਿਹਾ ਹੈ। ਪ੍ਰੋਫੈਸ਼ਨਲ ਤੌਰ 'ਤੇ ਵੀ ਸਰਗੁਨ ਮਹਿਤਾ ਨੂੰ ਇਸ ਸਾਲ ਜ਼ਿਆਂਦਾ ਸਫਲਤਾ ਨਹੀਂ ਮਿਲੀ ਸੀ। ਉਸ ਦੀਆਂ ਫਿਲਮਾਂ ਨੂੰ ਵੀ ਦਰਸ਼ਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ। ਸਰਗੁਨ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ 'ਜੱਟ ਨੂੰ ਚੁੜੈਲ ਟੱਕਰੀ' ਤੇ 'ਕੈਰੀ ਆਨ ਜੱਟੀਏ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।

Related Post