ਸਰਗੁਨ ਮਹਿਤਾ ਨੇ ਸਾਂਝੀ ਕੀਤੀ ਨਵੀਂ ਵੀਡੀਓ, ਦਿਲਜੀਤ ਦੋਸਾਂਝ ਦੇ ਇਸ ਗੀਤ 'ਤੇ ਡਾਂਸ ਕਰਦੀ ਆਈ ਨਜ਼ਰ

ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਸੌਂਕਣ-ਸੌਂਕਣੇ 2' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਸਰਗੁਨ ਮਹਿਤਾ ਨੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

By  Pushp Raj August 10th 2024 01:15 PM

Sargun Mehta Dance Video: ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਸੌਂਕਣ-ਸੌਂਕਣੇ 2' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਸਰਗੁਨ ਮਹਿਤਾ ਨੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਸਰਗੁਨ ਮਹਿਤਾ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।  ਸਰਗੁਨ ਮਹਿਤਾ ਅਕਸਰ ਆਪਣੀਆਂ ਤਸਵੀਰਾਂ ਵੀਡੀਓਜ਼ ਤੇ ਆਪਣੇ ਪ੍ਰੋਜੈਕਟਸ ਬਾਰੇ ਫੈਨਜ਼ ਨਾਲ ਅਪਡੇਟ ਸਾਂਝੀ ਕਰਦੀ ਰਹਿੰਦੀ ਹੈ। 

View this post on Instagram

A post shared by Sargun Mehta (@sargunmehta)

ਹਾਲ ਹੀ ਵਿੱਚ ਸਰਗੁਨ ਮਹਿਤਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਨਵੀਂ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਸਰਗੁਨ ਮਹਿਤਾ ਨੂੰ ਡਾਂਸ ਕਰਦੇ ਹੋਏ ਵੇਖ ਸਕਦੇ ਹੋ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਰਗੁਨ ਨੇ ਕੈਪਸ਼ਨ ਵਿੱਚ ਲਿਖਿਆ, 'When in itaewon❤️This reel is out for all my favourites in one song.'

ਇਸ ਵੀਡੀਓ ਦੇ ਵਿੱਚ ਤੁਸੀਂ ਸਰਗੁਨ ਨੂੰ ਵਿਦੇਸ਼ ਵਿੱਚ ਸੜਕਾਂ ਉੱਤੇ ਘੁੰਮਦੇ ਹੋਏ ਵੇਖ ਸਕਦੇ ਹੋ। ਉਸ ਨੇ ਚਿੱਟੇ ਰੰਗ ਦੀ ਸ਼ਰਟ ਤੇ ਭੂਰੇ ਰੰਗ ਦੀ ਪੈਂਟ ਪਹਿਨੀ ਹੋਈ ਹੈ। ਇਸ ਦੇ ਨਾਲ ਹੀ ਉਸ ਨੇ ਮੇਅਕਪ ਨਹੀਂ ਕੀਤੀ ਤੇ ਕਾਲੇ ਰੰਗ ਦਾ ਪਰਸ ਕੈਰੀ ਕੀਤਾ ਹੈ। ਇਸ ਵੀਡੀਓ ਦੇ ਵਿੱਚ ਉਹ ਮਸਤੀ ਨਾਲ ਝੂਮਦੀ ਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ ਤੇ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਦਿਲਜੀਤ ਦੋਸਾਂਝ ਦਾ ਗੀਤ 'ਮੋਮਬਤੀਏ' ਚੱਲ ਰਿਹਾ ਹੈ। 

ਫੈਨਜ਼ ਸਰਗੁਨ ਮਹਿਤਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਹਨ। ਇੱਕ ਯੂਜ਼ਰ ਨੇ ਲਿਖਿਆ, ' Wow awesome and beautiful 🔥🔥🔥🔥😍😍। ' ਇੱਕ ਹੋਰ ਨੇ ਲਿਖਿਆ ਪਰਫੈਕਟ ਹੈ। 

View this post on Instagram

A post shared by Sargun Mehta (@sargunmehta)

ਹੋਰ ਪੜ੍ਹੋ : ਭਾਰ ਘਟਾਉਣ ਲਈ ਖਾਓ ਪ੍ਰੋਟੀਨ ਸਲਾਦ, ਇਸ ਤਰ੍ਹਾਂ ਘਰ 'ਚ ਹੀ ਕਰੋ ਤਿਆਰ

ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਜਲਦ ਹੀ ਅਦਾਕਾਰਾ ਫਿਲਮ 'ਸੌਂਕਣ-ਸੌਂਕਣੇ 2' ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਇੱਕ ਵਾਰ ਫਿਰ ਤੋਂ ਸਰਗੁਨ ਮਹਿਤਾ ਸਣੇ ਨਿਮਰਤ ਖਹਿਰਾ ਤੇ ਐਮੀ ਵਿਰਕ ਦੀ ਜੋੜੀ ਨਜ਼ਰ ਆਵੇਗੀ। 


Related Post