
ਅੱਜ ਸਰਦੂਲ ਸਿਕੰਦਰ (Sardool Sikander) ਦਾ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਅਮਰ ਨੂਰੀ ਨੇ ਵੀ ਪੋਸਟ ਸਾਂਝੀ ਕਰਦੇ ਹੋਏ ਸਰਦੂਲ ਸਿਕੰਦਰ ਨੂੰ ਯਾਦ ਕੀਤਾ ਹੈ। ਅਮਰ ਨੂਰੀ ਨੇ ਲਿਖਿਆ ‘ਹੈਪੀ ਬਰਥਡੇ ਮੇਰੀ ਜਾਨ, ਅੱਜ ਤੁਹਾਡਾ ਜਨਮ ਦਿਨ ਹੈ। ਮੁਬਾਰਕਾਂ ਤੁਹਾਨੂੰ... ਅੱਜ ਤੁਹਾਡੇ ਵੱਡੇ ਪੁੱਤਰ ਸਾਰੰਗ ਸਿਕੰਦਰ ਦਾ ਗਾਣਾ ਵੀ ਰਿਲੀਜ਼ ਹੋਇਆ । ਤੁਸੀਂ ਆਪਣਾ ਆਸ਼ੀਰਵਾਦ ਦੇਣਾ ਸਾਰੰਗ ਨੁੰ’। ਅਮਰ ਨੂਰੀ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।
ਹੋਰ ਪੜ੍ਹੋ : ਭਾਰਤੀ ਸਿੰਘ ਆਪਣੀ ਮਾਂ ਦੇ ਸੰਘਰਸ਼ ਦੀ ਕਹਾਣੀ ਦੱਸਦੇ ਹੋਏ ਹੋਈ ਭਾਵੁਕ, ਵੀਡੀਓ ਵਾਇਰਲ
ਜਸਬੀਰ ਜੱਸੀ ਨੇ ਸਾਂਝਾ ਕੀਤਾ ਵੀਡੀਓ
ਗਾਇਕ ਜਸਬੀਰ ਜੱਸੀ ਨੇ ਵੀ ਸਰਦੂਲ ਸਿਕੰਦਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ‘ਸਰਦੂਲ ਭਾਜੀ ਬਹੁਤ ਜਲਦੀ ਚਲੇ ਗਏ । ਅਜੇ ਬਹੁਤ ਕੁਝ ਸਿੱਖਣਾ ਸੀ ਸਰਦੂਲ ਭਾਜੀ ਤੋਂ ਅਸਲੀ ਲੇਜੇਂਡ ਸਨ’।
ਸਰਦੂਲ ਸਿਕੰਦਰ ਦਾ ਨਿੱਜੀ ਜ਼ਿੰਦਗੀ
ਸਰਦੂਲ ਸਿਕੰਦਰ ਨੇ ਜਿਸ ਸਮੇਂ ਇੰਡਸਟਰੀ ‘ਚ ਕਦਮ ਰੱਖਿਆ ਸੀ ।ਉਸ ਵੇਲੇ ਉਨ੍ਹਾਂ ਨੂੰ ਪਾਲੀਵੁੱਡ ‘ਚ ਜਗ੍ਹਾ ਬਨਾਉਣ ਦੇ ਲਈ ਕਾਫੀ ਮਸ਼ੱਕਤ ਕਰਨੀ ਪਈ ਸੀ । ਸਰਦੂਲ ਸਿਕੰਦਰ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੇ ਕੋਲ ਪੈਸੇ ਨਹੀਂ ਸਨ ਹੁੰਦੇ ਤਾਂ ਉਹ ਸਵੇਰੇ ਦੋ ਢਾਈ ਵਜੇ ਜਿਹੜੀ ਗੱਡੀ ਅਖਬਾਰਾਂ ਲੈ ਕੇ ਜਾਂਦੀ ਸੀ । ਉਸ ‘ਚ ਬੈਠ ਕੇ ਮਿਊਜ਼ਿਕ ਡਾਇਰੈਕਟਰਾਂ ਦੇ ਕੋਲ ਅਕਸਰ ਗੇੜੇ ਮਾਰਦੇ ਹੁੰਦੇ ਸਨ । ਪਰ ਉਨ੍ਹਾਂ ਦੇ ਸਧਾਰਨ ਜਿਹੇ ਕੱਪੜੇ ਵੇਖ ਕੇ ਉਨ੍ਹਾਂ ਦਾ ਗਾਣਾ ਤੱਕ ਨਹੀਂ ਸੀ ਸੁਣਦਾ । ਜਿਸ ਤੋਂ ਬਾਅਦ ਪ੍ਰਮਾਤਮਾ ਨੇ ਉਨ੍ਹਾਂ ਦੀ ਸੁਣ ਲਈ ਅਤੇ ਕਿਸੇ ਨੇ ਉਨ੍ਹਾਂ ਦਾ ਗਾਣਾ ਸੁਣਿਆ ਅਤੇ ਉਨ੍ਹਾਂ ਨੂੰ ਪਰਫਾਰਮ ਕਰਨ ਦਾ ਮੌਕਾ ਮਿਲਿਆ । ਇਸ ਤੋਂ ਬਾਅਦ ਸਰਦੂਲ ਸਿਕੰਦਰ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ।
ਸਰਦੂਲ ਸਿਕੰਦਰ ਅਮਰ ਨੂਰੀ ਦੀ ਜੋੜੀ
ਗਾਇਕੀ ਦੇ ਖੇਤਰ ‘ਚ ਆਉਣ ਕਾਰਨ ਹੀ ਅਮਰ ਨੂਰੀ ਦੀ ਮੁਲਾਕਾਤ ਸਰਦੂਲ ਸਿਕੰਦਰ ਦੇ ਨਾਲ ਹੋਈ ਸੀ ਅਤੇ ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ । ਇਸੇ ਦੌਰਾਨ ਦੋਨਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਨਾਉਣ ਦਾ ਫੈਸਲਾ ਕਰ ਲਿਆ ਸੀ । ਜਿਸ ਤੋਂ ਬਾਅਦ ਦੋਨਾਂ ਨੇ ਵਿਆਹ ਕਰਵਾ ਲਿਆ ਅਤੇ ਦੋਵਾਂ ਦੇ ਘਰ ਦੋ ਬੇਟੇ ਸਾਰੰਗ ਅਤੇ ਅਲਾਪ ਸਿਕੰਦਰ ਨੇ ਜਨਮ ਲਿਆ ।