ਸਰਬਜੀਤ ਚੀਮਾ ਨੇ ਆਪਣੀ ਨਵੀਂ ਐਲਬਮ 'Bhangre Da King' ਦਾ ਕੀਤਾ ਐਲਾਨ, ਸ਼ੇਅਰ ਕੀਤਾ ਪੋਸਟਰ

By  Pushp Raj February 10th 2024 12:54 PM

Sarbjit Cheema new Album 'Bhangre Da King': ਮਸ਼ਹੂਰ ਪੰਜਾਬੀ ਗਾਇਕ ਸਰਬਜੀਤ ਚੀਮਾ (Sarbjit Cheema)  ਆਪਣੀ ਸਾਫ ਸੁਥਰੀ ਗਾਇਕੀ ਲਈ ਮਸ਼ਹੂਰ ਹਨ। ਜਲਦ ਹੀ ਗਾਇਕ ਆਪਣੀ ਨਵੀਂ ਐਲਬਮ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਗਾਇਕ ਨੇ ਹਾਲ ਹੀ 'ਚ ਇਸ ਐਲਬਮ ਦਾ ਐਲਾਨ ਕਰਦਿਆਂ ਇਸ ਦਾ ਪੋਸਟਰ ਸਾਂਝਾ ਕੀਤਾ ਹੈ। 


ਪੰਜਾਬੀ ਸੱਭਿਆਚਾਰ ਤੇ ਪੰਜਾਬੀ ਗਾਇਕੀ ਨੂੰ ਵੱਖਰੀ ਪਛਾਣ ਦੇਣ ਵਾਲੇ ਮਸ਼ਹੂਰ ਗਾਇਕ ਸਰਬਜੀਤ ਚੀਮਾ ਮੁੜ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਲੈ ਕੇ ਆ ਰਹੇ ਹਨ। ਸਰਬਜੀਤ ਚੀਮਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। 

View this post on Instagram

A post shared by Sarbjit Cheema (@sarbjitcheemaofficial)

 

ਸਰਬਜੀਤ ਚੀਮਾ ਨੇ ਨਵੀਂ ਐਲਬਮ ਦਾ ਕੀਤਾ ਐਲਾਨ 


ਹਾਲ ਹੀ ਵਿੱਚ ਗਾਇਕ ਸਰਬਜੀਤ ਚੀਮਾ ਨੇ ਆਪਣੇ ਫੈਨਜ਼ ਲਈ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। ਗਾਇਕ ਜਲਦ ਹੀ ਆਪਣੀ ਨਵੀਂ ਐਲਬਮ ਲੈ ਕੇ ਆ ਰਹੇ ਹਨ। ਜਿਸ ਦਾ ਨਾਮ 'ਭੰਗੜੇ ਦਾ ਕਿੰਗ' ਹੈ।
ਇਸ ਸਬੰਧੀ ਗਾਇਕ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਦੋਸਤੋ ਇਹ ਹੈ ਆਪਣੀ ਬਿਲਕੁੱਲ ਨਵੀਂ ਐਲਬਮ (ਭੰਗੜੇ ਦਾ ਕਿੰਗ) ਦਾ ਪੋਸਟਰ ਜੋ ਕਿ 15 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ, ਇਸ ਐਲਬਮ ਵਿੱਚ 13 ਗੀਤ ਹਨ। ਸਾਡੀ ਮਾਂ ਬੋਲੀ ਪੰਜਾਬੀ ਦੇ 35 ਅੱਖਰਾਂ ਦੇ ਆਦਰ ਚੋਂ ਸਾਡੇ ਸੱਭਿਆਚਾਰ ਦੀ ਤਰਜ਼ਮਾਨੀ ਕਰਦਾ ਹਰ ਰੰਗ ਦਾ ਗੀਤ ਇਸ ਐਲਬਮ ਵਿਚੋਂ ਤੁਹਾਨੂੰ ਮਿਲੇਗਾ ਅਤੇ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰੀਆਂ ਪਹਿਲੀਆਂ 15 ਐਲਬਮਾਂ ਵਾਂਗ ਇਸ 16ਵੀਂ ਐਲਬਮ ਨੂੰ ਵੀ ਬਹੁਤ ਸਾਰਾ ਪਿਆਰ ਦੇਵੋਂਗੇ ???????? ਇਸ ਐਲਬਮ ਦੇ ਹਰ ਇੱਕ ਗੀਤ ਦਾ ਵੀਡੀਓ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ, ਤੁਸੀਂ ਟ੍ਰੇਲਰ ਨੂੰ ਆਪਣੇ ਸੱਜਣਾ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸੱਭ ਨੂੰ ਪਤਾ ਲੱਗ ਸਕੇ।ਤੁਹਾਡੇ ਪਿਆਰ ਅਤੇ ਦੁਆਵਾਂ ਦੀ ਆਸ ਵਿੱਚ ਤੁਹਾਡਾ ਆਪਣਾ ਸਰਬਜੀਤ ਚੀਮਾਂ।'


ਸਰਬਜੀਤ ਚੀਮਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਗਾਇਕ ਨੂੰ ਵਧਾਈ ਦੇ ਰਹੇ ਹਨ। ਬਹੁਤੇ ਫੈਨਜ਼ ਨੇ ਗਾਇਕ ਦੀ ਪੋਸਟ ਉੱਤੇ ਕਮੈਂਟ ਕਰਦੇ ਹੋਏ ਲਿਖਿਆ, ਕਿ ਉਹ ਬੇਸਬਰੀ ਨਾਲ ਸਰਬਜੀਤ ਚੀਮਾ ਦੀ ਇਸ ਨਵੀਂ ਐਲਬਮ ਨਾਲ ਉਡੀਕ ਕਰ ਰਹੇ ਹਨ ਤੇ ਮੁੜ ਆਪਣੇ ਚਹੇਤੇ ਗਾਇਕ ਦੀ ਆਵਾਜ਼ ਵਿੱਚ ਗੀਤ ਸੁਨਣਾ ਚਾਹੁੰਦੇ ਹਨ।

View this post on Instagram

A post shared by Sarbjit Cheema (@sarbjitcheemaofficial)


ਸਰਬਜੀਤ ਚੀਮਾ ਦਾ ਵਰਕ ਫਰੰਟ


ਸਰਬਜੀਤ ਚੀਮਾ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਗਾਇਕ ਕਈ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਵਿੱਚ ਐਕਟਿਵ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਸੁਪਰਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ਚੋਂ ਰੰਗਲਾ ਪੰਜਾਬ, ਰੰਗ ਰਾ ਰੀ ਰਾ, ਢੋਲ ਵੱਜਦਾ, ਝੂਮਰ ਤੇ ਨੱਚੋ-ਨੱਚੋ ਆਦਿ ਗੀਤ ਸ਼ਾਮਲ ਹਨ। ਸਰਬਜੀਤ ਚੀਮਾ ਨੂੰ ਗਾਇਕੀ ਦੇ ਨਾਲ-ਨਾਲ ਲਾਈਵ ਪਰਫਾਰਮੈਂਸ ਦੇ ਦੌਰਾਨ ਭੰਗੜਾ ਕਰਨ ਲਈ ਵੀ ਜਾਣਿਆ ਜਾਂਦਾ ਹੈ ਤੇ ਗਾਇਕ ਦੇ ਜ਼ਿਆਦਾਤਰ ਗੀਤ ਅਜਿਹੇ ਹਨ ਕਿ ਜੋ ਕਿ ਲੋਕਾਂ ਨੂੰ ਭੰਗੜਾ ਪਾਉਣ ਲਈ ਮਜ਼ਬੂਰ ਕਰ ਦਿੰਦੇ ਹਨ। ਇਸੇ ਲਈ ਸਰਬਜੀਤ ਚੀਮਾ ਨੂੰ ਪੰਜਾਬ ਦੇ ਭੰਗੜਾ ਕਿੰਗ ਵੀ ਕਿਹਾ ਜਾਂਦਾ ਹੈ।  

ਹੋਰ ਪੜ੍ਹੋ: Teddy Day 2024: ਰਿਸ਼ਤੇ 'ਚ ਪਿਆਰ ਬਰਕਰਾਰ ਰੱਖਣ ਲਈ ਆਪਣੇ ਸਾਥੀ ਨੂੰ ਗਿਫਟ ਕਰੋ ਟੈਡੀ ਬੀਅਰ 


ਗਾਇਕੀ ਤੋਂ ਇਲਾਵਾ ਸਰਬਜੀਤ ਚੀਮਾ ਇੱਕ ਚੰਗੇ ਅਦਾਕਾਰ ਵੀ ਹਨ। ਗਾਇਕ ਦੀਆਂ ਜਲਦ ਹੀ ਦੋ ਨਵੀਆਂ ਫਿਲਮਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ  ਰਹੀਆਂ ਹਨ। ਇੱਕ ਫਿਲਮ ਦਾ ਨਾਮ 'ਉੱਚਾ ਦਰ ਬਾਬੇ ਨਾਨਕ ਦਾ' ਹੈ ਅਤੇ ਦੂਜੀ ਫਿਲਮ 'ਸੁੱਚਾ ਸੂਰਮਾ' ਹੈ।  

Related Post