ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਦਾ ਦਿਹਾਂਤ, ਕੁਝ ਦਿਨ ਪਹਿਲਾਂ ਮਨਕਿਰਤ ਔਲਖ ਪਹੁੰਚੇ ਸਨ ਹਾਲ ਚਾਲ ਜਾਨਣ

ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ ਇਸ ਫਾਨੀ ਸੰਸਾਰ ਨੂੰ ਬੀਤੇ ਦਿਨ ਅਲਵਿਦਾ ਕਹਿ ਚੁੱਕੇ ਹਨ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ-ਨਾਲ ਕਈ ਸਿਆਸੀ ਆਗੂਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

By  Shaminder May 23rd 2024 10:08 AM

ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ (Sant Baba Ram Singh Ji Gandua Wale) ਵਾਲੇ ਇਸ ਫਾਨੀ ਸੰਸਾਰ ਨੂੰ ਬੀਤੇ ਦਿਨ ਅਲਵਿਦਾ (Death)ਕਹਿ ਚੁੱਕੇ ਹਨ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ-ਨਾਲ ਕਈ ਸਿਆਸੀ ਆਗੂਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਨਕਿਰਤ ਔਲਖ ਨੂੰ ਵੀ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਦੀ ਸੁਹਬਤ ‘ਚ ਰਹਿਣ ਦਾ ਮੌਕਾ ਮਿਲਿਆ ਹੈ ਅਤੇ ਬੀਤੇ ਅਪ੍ਰੈਲ ਮਹੀਨੇ ‘ਚ ਉਹ ਬਾਬਾ ਜੀ ਦੇ ਕੋਲ ਪੁੱਜੇ ਸਨ ।ਅਪ੍ਰੈਲ ਮਹੀਨੇ ‘ਚ ਸਿਹਤ ਕਾਰਨਾਂ ਕਰਕੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਅਤੇ ਠੀਕ ਹੋਣ ਉਪਰੰਤ ਮਨਕਿਰਤ ਔਲਖ ਵੀ ਉਨ੍ਹਾਂ ਦਾ ਹਾਲ ਚਾਲ ਜਾਨਣ ਦੇ ਲਈ ਪੁੱਜੇ ਸਨ । ਇਸ ਤੋਂ ਪਹਿਲਾਂ ਵੀ ਮਨਕਿਰਤ ਔਲਖ ਹਸਪਤਾਲ ‘ਚ ਬਾਬਾ ਜੀ ਨੂੰ ਧਾਰਮਿਕ ਗੀਤ ਸੁਣਾਉਂਦੇ ਹੋਏ ਨਜ਼ਰ ਆਏ ਸਨ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਸਾਂਝਾ ਕੀਤਾ ਸੀ । 

ਹੋਰ ਪੜ੍ਹੋ : ਪੰਜਾਬੀ ਫ਼ਿਲਮ ‘ਅੱਲ੍ਹੜ ਵਰੇਸ’ ਦੀ ਸਟਾਰ ਕਾਸਟ ਪੁੱਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਤਾਇਆ ਸੋਗ 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਬਾਬਾ ਜੀ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


View this post on Instagram

A post shared by Mankirt Aulakh (ਔਲਖ) (@mankirtaulakh)


ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਾਬਾ ਰਾਮ ਸਿੰਘ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਅੱਜ ਉਸ ਸਮੇਂ ਦਿਲ ਨੂੰ ਬਹੁਤ ਠੇਸ ਪਹੁੰਚੀ ਜਦੋਂ ਪਤਾ ਲੱਗਿਆ ਕਿ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ ਆਪਣਾ ਪੰਚ ਭੌਤਿਕ ਸਰੀਰ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਉਹਨਾਂ ਦੇ ਸਮੂਹ ਸ਼ਰਧਾਲੂਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ’ ।

View this post on Instagram

A post shared by Sukhbir Singh Badal (@sukhbir_singh_badal)





Related Post